Ludhiana News: ਗੈਸ ਸਿਲੰਡਰ ਬਲਾਸਟ ਹੋਣ ਨਾਲ ਪਤੀ ਪਤਨੀ ਜ਼ਖਮੀ

Ludhiana News

Ludhiana News: ਮਹਿਲਾ ਦੀ ਹਾਲਤ ਗੰਭੀਰ

Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਵਪਾਰਕ ਰਾਜਧਾਨੀ ਲੁਧਿਆਣਾ ਵਿਖੇ ਇੱਕ ਘਰ ਜੋ ਗੈਸ ਸਲੰਡਰ ਬਲਾਸਟ ਹੋਣ ਨਾਲ ਪਤੀ ਪਤਨੀ ਗੰਭੀਰ ਰੂਪ ਵਿੱਚ ਹੋਈ ਹੋ ਗਏ। ਜ਼ਖਮੀਆਂ ਵਿੱਚੋਂ ਮਹਿਲਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਦੇ ਮੋਤੀ ਨਗਰ ਦੀ ਭਗਤ ਸਿੰਘ ਕਲੋਨੀ ਵਿਖੇ ਵਾਪਰੀ, ਜਿੱਥੇ ਬੀਤੀ ਰਾਤ ਕਰੀਬ ਸਾਢੇ 10 ਵਜੇ ਸਿਲੰਡਰ ਧਮਾਕਾ ਹੋਇਆ। ਜਿਸ ਨਾਲ ਪੂਰਾ ਇਲਾਕਾ ਦਹਿਲ ਗਿਆ। ਹਾਦਸੇ ਵਿੱਚ ਪਤੀ-ਪਤਨੀ ਬੁਰੀ ਤਰ੍ਹਾਂ ਝੁਲਸ ਗਏ।

Read Also : Gold Price Today: ਸੋਨੇ ਦੀਆਂ ਕੀਮਤਾਂ ਦਾ ਤਾਜ਼ਾ ਅਪਡੇਟ, ਜਾਣੋ ਅੱਜ ਦੀਆਂ ਕੀਮਤਾਂ

ਔਰਤ 90 ਫੀਸਦੀ ਸੜ ਗਈ ਹੈ. ਧਮਾਕੇ ਤੋਂ ਬਾਅਦ ਇਲਾਕੇ ਦੇ ਲੋਕਾਂ ’ਚ ਦਹਿਸ਼ਤ ਫੈਲ ਗਈ। ਜ਼ਖਮੀ ਪਤੀ- ਪਤਨੀ ਜੋੜਾ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਹੈ। ਜਿਸ ਦਾ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਕਰੀਬ ਇੱਕ ਹਫ਼ਤਾ ਪਹਿਲਾਂ ਹੀ ਪਿੰਡ ਤੋਂ ਲੁਧਿਆਣਾ ਆਇਆ ਸੀ। ਜਾਣਕਾਰੀ ਦਿੰਦੇ ਹੋਏ ਜ਼ਖਮੀ ਪਤੀ ਮੋਹਨ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਆਪਣੇ ਕਮਰੇ ’ਚ ਮੌਜੂਦ ਸੀ। ਜਿੱਥੇ ਉਸ ਦੀ ਪਤਨੀ ਖਾਣਾ ਬਣਾ ਰਹੀ ਸੀ। ਫਿਰ ਅਚਾਨਕ ਸਿਲੰਡਰ ਦੀ ਪਾਈਪ ਨੂੰ ਅੱਗ ਲੱਗ ਗਈ। Ludhiana News

LEAVE A REPLY

Please enter your comment!
Please enter your name here