ਪੰਜਾਬ ਕਾਂਗਰਸ ਕਮੇਟੀ ਨੇ ਧਰਨਾ ਦੇ ਕੇ ਆਮ ਆਦਮੀ ਪਾਰਟੀ ਖਿਲਾਫ਼ ਕੱਢੀ ਭੜਾਸ
ਖੰਨਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News : ਸਥਾਨਕ ਪੰਜਾਬ ਕਾਂਗਰਸ ਕਮੇਟੀ ਵੱਲੋ ਅੱਜ ਕਾਨੂੰਨੀ ਵਿਵਸਥਾ ਦੇ ਮੁੱਦੇ ’ਤੇ ਡੀਐੱਸਪੀ ਦਫ਼ਤਰ ਖੰਨਾ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਧਰਨੇ ਵਿਚ ਪੰਜਾਬ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਕੇ ਮਾਨ ਸਰਕਾਰ ’ਤੇ ਨਿਸਾਨੇ ਬਿੰਨ੍ਹੇ।
ਆਪਣੇ ਸੰਬੋਧਨ ਦੌਰਾਨ ਕੋਟਲੀ ਨੇ ਸੂਬੇ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ’ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਕਿਹਾ ਕੇ ਅੱਜ ਸੂਬੇ ਅੰਦਰ ਕਾਨੂੰਨੀ ਵਿਵਸਥਾ ਬੁਰੀ ਤਰਾ ਡਗਮਗਾ ਚੁੱਕੀ ਹੈ। ਉਨ੍ਹਾ ਦੋਸ਼ ਲਾਇਆ ਕਿ ਸੂਬੇ ਅੰਦਰ ਗੈਂਗਸਟਰਾਂ ਦਾ ਬੋਲਬਾਲਾ ਹੈ। ਸ਼ਰੇਆਮ ਲੋਕਾਂ ਨੂੰ ਗੋਲੀਆਂ ਮਾਰੀਆ ਜਾ ਰਹੀਆਂ ਹਨ ਪਰ ਆਪ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਆਮ ਜਨਤਾ ਇਨਸਾਫ਼ ਲਈ ਦਫਤਰਾਂ ’ਚ ਧੱਕੇ ਖਾ ਰਹੀ ਹੈ। Ludhiana News
ਉਹਨਾਂ ਇਹ ਵੀ ਕਿਹਾ ਕੇ ਵਿਧਾਇਕਾ ਵਲੋ ਨਜਾਇਜ਼ ਕਬਜ਼ੇ ਕਰਵਾਏ ਜਾ ਰਹੇ ਹਨ। ਉਹਨਾਂ ਚਿਤਾਵਨੀ ਦਿਤੀ ਕੇ ਜੇਕਰ ਅਫ਼ਸਰਸ਼ਾਹੀ ਨੇ ਸਰਕਾਰ ਦੇ ਇਸ਼ਾਰਿਆਂ ’ਤੇ ਕੰਮ ਕਰਨਾ ਬੰਦ ਨਾ ਕੀਤਾ ਤਾਂ ਸਬੰਧਿਤ ਅਫ਼ਸਰਾਂ ਦੇ ਦਫਤਰਾਂ ਆਗੇ ਧਰਨੇ ਮਾਰੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨੇ ਪਹਿਲਾਂ ਹੀ ਮਾੜੇ ਸਮੇਂ ਨੂੰ ਹੰਢਾਇਆ ਹੈ, ਹੁਣ ਫ਼ਿਰ ਸੱਤਾਧਾਰੀ ਸਰਕਾਰ ਇਸ ਨੂੰ ਮੁੜ ਕਾਲੇ ਦੌਰ ਵੱਲ ਧੱਕਣ ਵਾਲੀਆਂ ਕੋਸ਼ਿਸਾਂ ਕਰ ਰਹੀ ਹੈ।
Read Also : ਇਸ ਨੌਜਵਾਨ ਨੇ ਪੰਚਾਇਤੀ ਚੋਣਾਂ ਲਈ ਕਹੀ ਇਹ ਗੱਲ, ਰੱਖ ਦਿੱਤੀ ਮੰਗ
ਧਰਨੇ ਨੂੰ ਬਲਾਕ ਪ੍ਰਧਾਨ ਸ਼ਹਿਰੀ ਐਡਵੋਕੇਟ ਰਾਜੀਵ ਰਾਏ ਮਹਿਤਾ ਬਲਾਕ ਪ੍ਰਧਾਨ ਦਿਹਾਤੀ ਹਰਜਿੰਦਰ ਸਿੰਘ ਇਕੋਲਾਹਾ, ਸਾਬਕਾ ਕੌਂਸਲ ਪ੍ਰਧਾਨ ਵਿਕਾਸ ਮਹਿਤਾ, ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ, ਚੇਅਰਮੈਨ ਹਰਪਾਲ ਸਿੰਘ ਫੌਜੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ਼ਿਵ ਨੱਥ ਕਾਲਾ, ਹੇਰਾ ਲਾਲ, ਸੈਂਡਰਪ ਘਈ, ਅਮਨ ਕਟਾਰੀਆ, ਜੱਸੀ ਕਿਸਾਨ ਗਰੀਆਂ, ਜੱਸੀ ਕਾਲੀਰਾਓ, ਪ੍ਰਿਅ ਧੀਮਾਨ,ਅਜੀਤਪਾਲ ਸਿੰਘ ਲੱਕੀ ਸਹਿਗਲ, ਸੁਸ਼ੀਲ ਕੁਮਾਰ ਸ਼ੀਲਾ, ਕਰਮਜੀਤ ਸਿਫ਼ਤੀ, ਅਸ਼ੋਕ ਕੁਮਾਰ, ਰਣਬੀਰ ਸਿੰਘ ਕਾਕਾ, ਹਰਦੀਪ ਸਿੰਘ ਨੀਨੂ, ਅਮਰੀਸ਼ ਕਾਲੀਆ, ਵੇਦ ਪ੍ਰਕਾਸ਼ ਆਦਿ ਪਾਰਟੀ ਆਗੂ ਤੇ ਵਰਕਰ ਵੀ ਹਾਜ਼ਰ ਸਨ।