Ludhiana News: ਮਾਮਲਾ ਸ਼ਿਵ ਸੈਨਾ ਭਾਰਤਵੰਸੀ ਦੇ ਕੌਮੀ ਪ੍ਰਧਾਨ ਦੇ ਘਰ ’ਤੇ ਹਮਲੇ ਦਾ
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਸ਼ਿਵ ਸੈਨਾ ਭਾਰਤਵੰਸੀ ਦੇ ਕੌਮੀ ਪ੍ਰਧਾਨ ਦੇ ਘਰ ’ਤੇ ਹੋਏ ਹਮਲੇ ’ਚ ਕਾਰਵਾਈ ਕਰਦਿਆਂ ਪੰਜਵੇਂ ਦਿਨ ਅਣਪਛਾਤੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਸੌਮਵਾਰ ਨੂੰ ਹੀ ਵੱਖ-ਵੱਖ ਹਿੰਦੂ ਸੰਗਠਨਾਂ ਦੇ ਆਗੂਆਂ ਵੱਲੋਂ ਕਮਿਸ਼ਨਰ ਪੁਲਿਸ ਨਾਲ ਮੁਲਾਕਾਤ ਕੀਤੀ ਗਈ ਸੀ।
ਪੁਲਿਸ ਵੱਲੋਂ ਦਰਜ਼ ਕੀਤੇ ਗਏ ਮਾਮਲੇ ’ਚ ਯੋਗੇਸ਼ ਬਖਸ਼ੀ ਪੁੱਤਰ ਬਾਲ ਕ੍ਰਿਸ਼ਨ ਬਖਸ਼ੀ ਵਾਸੀ ਮੁਹੱਲਾ ਨਿਊ ਚੰਦਰ ਨਗਰ ਹੈਬੋਵਾਲ ਨੇ ਦੱਸਿਆ ਕਿ ਉਹ ਸ਼ਿਵ ਸੈਨਾ ਭਾਰਤਵੰਸੀ ਦੇ ਕੌਮੀ ਪ੍ਰਧਾਨ ਹੈ। 16 ਅਕਤੂਬਰ ਨੂੰ ਦੇਰ ਰਾਤ 9:55 ’ਤੇ ਅਚਾਨਕ ਉਨ੍ਹਾਂ ਦੀ ਗਲੀ ਵਿੱਚੋਂ ‘ਗੱਡੀ ਨੂੰ ਅੱਗ ਲੱਗ ਗਈ ਹੈ’ ਦੀਆਂ ਆਵਾਜਾਂ ਆਉਣੀਆਂ ਸ਼ੁਰੂ ਹੋਈਆਂ। ਜਿੰਨਾਂ ਨੂੰ ਸੁਣ ਉਹ ਆਪਣੇ ਘਰੋਂ ਨਿੱਕਲੇ ਤਾਂ ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਨੂੰ ਸ਼ਾਰਟ ਸਰਕਟ ਹੋਣ ਕਰਕੇ ਅੱਗ ਲੱਗ ਗਈ ਹੈ। Ludhiana News
Read Also : Ludhiana News: ਪਿਛਲੀਆਂ ਸਰਕਾਰਾਂ ਨੇ ਜ਼ੇਲ੍ਹਾਂ ਨੂੰ ਸੁਧਾਰ ਘਰ ਬਣਾਉਣ ’ਚ ਕੋਈ ਵੀ ਕਦਮ ਨਹੀਂ ਚੁੱਕਿਆ
ਇਹ ਸੁਣ ਮੈਂ ਆਪਣੀ ਗੱਡੀ ਦੇ ਟਾਇਰ ਨੂੰ ਲੱਗੀ ਅੱਗ ਬੁਝਾਈ ਅਤੇ ਘਰ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਊਸ ਨੂੰ ਪਤਾ ਲੱਗਾ ਕਿ 2 ਅਛਪਛਾਤੇ ਵਿਅਕਤੀ ਉਸ ਦੇ ਘਰ ਤੋਂ ਕੁੱਝ ਕਦਮ ਅੱਗੇ ਰੁਕ ਕੇ ਮੇਰੇ ਘਰ ਵੱਲ ਬੋਤਲ ਸੁੱਟਦੇ ਨਜ਼ਰ ਆ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਘਰ ਵੱਲ ਨੂੰ ਸੁੱਟੀ ਜਾ ਰਹੀ ਬੋਤਲ ਨੂੰ ਅੱਗ ਲੱਗੀ ਹੋਈ ਸੀ ਜੋ ਉਨ੍ਹਾਂ ਦੇ ਘਰ ਦੀ ਕੰਧ ਨਾਲ ਟਕਰਾਉਣ ਕਾਰਨ ਟੁੱਟ ਗਈ ਅਤੇ ਬੈਨਰ ਅਤੇ ਕਾਰ ਨੂੰ ਅੱਗ ਲੱਗ ਗਈ।
Ludhiana News
ਜਾਂਚਕਰਤਾ ਅਧਿਕਾਰੀ ਰੋਸ਼ਨ ਲਾਲ ਦਾ ਕਹਿਣਾ ਹੈ ਕਿ ਪੁਲਿਸ ਨੇ ਯੋਗੇਸ਼ ਬਖਸ਼ੀ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਜ਼ਿਕਰਯੋਗ ਹੈ ਕਿ 16 ਅਕਤੂਬਰ ਨੂੰ ਹੋਏ ਹਮਲੇ ਸਬੰਧੀ ਸੌਮਵਾਰ ਨੂੰ ਵੱਖ-ਵੱਖ ਹਿੰਦੂ ਸੰਗਠਨਾਂ ਦੇ ਆਗੂਆਂ ਵੱਲੋਂ ਕਮਿਸ਼ਨਰ ਪੁਲਿਸ ਕੁਲਦੀਪ ਸਿੰਘ ਚਾਹਲ ਨਾਲ ਮੁਲਾਕਾਤ ਕਰਕੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਸਮੇਤ ਹੀ ਹਿੰਦੂ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਸੀ।