Ludhiana News : ਰਿਸਤੇਦਾਰੀ ’ਚ ਗਏ ਪਰਿਵਾਰ ਦੇ ਘਰ ਜਿੰਦਰੇ ਤੋੜ ਚੋਰਾਂ ਨੇ ਕੀਤਾ ਹੱਥ ਸਾਫ਼

Crime News

ਸਾਢੇ ਸੱਤ ਲੱਖ ਦੀ ਨਕਦੀ ਤੇ ਸੋਨੇ- ਚਾਂਦੀ ਦੇ ਗਹਿਣੇ ਚੋਰੀ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਆਪਣੇ ਘਰ ਨੂੰ ਜਿੰਦਰੇ ਲਗਾ ਸੁੰਨਾ ਛੱਡਕੇ ਰਿਸਤੇਦਾਰੀ ’ਚ ਜਾਣਾ ਇੱਕ ਪਰਿਵਾਰ ਨੂੰ ਮਹਿੰਗਾ ਪੈ ਗਿਆ। ਪਰਿਵਾਰ ਦੀ ਗੈਰ- ਹਾਜ਼ਰੀ ’ਚ ਚੋਰਾਂ ਨੇ ਜਿੰਦਰੇ ਤੋੜ ਕੇ ਘਰ ਅੰਦਰੋਂ ਲੱਖਾਂ ਰੁਪਏ ਦੀ ਨਕਦੀ ਤੇ ਸੋਨੇ- ਚਾਂਦੀ ਦੇ ਗਹਿਣੇ ਚੋਰੀ ਕਰ ਲਏ। (Ludhiana News)

ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਅਬਦੁਲ ਗੌਫ਼ਾਰ ਵਾਸੀ ਜੇਲ੍ਹ ਕੰਪਲੈਕਸ ਕੇਂਦਰੀ ਜੇਲ੍ਹ ਲੁਧਿਆਣਾ ਮੁਤਾਬਕ ਉਹ ਅਤੇ ਉਸਦਾ ਪਰਿਵਾਰ 3 ਫ਼ਰਵਰੀ ਨੂੰ ਆਪਣੇ ਕੁਆਟਰ ਨੂੰ ਜਿੰਦਰੇ ਲਗਾ ਕੇ ਪਿੰਡ ਭਟੇੜੀ (ਮੋਰਿੰਡਾ) ਵਿਖੇ ਗਏ ਹੋਏ ਸੀ। ਇਸ ਦੌਰਾਨ ਹੀ ਉਨ੍ਹਾਂ ਦੇ ਘਰ ਕਿਸੇ ਅਣਪਛਾਤੇ ਵੱਲੋਂ ਜਿੰਦਰੇ ਤੋੜ ਕੇ ਸਾਢੇ 7 ਲੱਖ ਰੁਪਏ ਦੀ ਨਕਦੀ, 8 ਤੋਲੇ ਸੋਨਾ, ਚਾਂਦੀ ਦੀਆਂ ਝਾਂਜਰਾ, ਬੱਚੇ ਦੇ ਚਾਂਦੀ ਦੇ ਕੜੇ ਆਦਿ ਚੋਰੀ ਕਰਕੇ ਲੈ ਗਏ।

Also Read : ਜਾਣੋ ਧਰਤੀ ਵਿਚਕਾਰ ਕਿਹੜਾ ਦੇਸ਼ ਹੈ, ਨਾਂਅ ਜਾਣ ਤੁਸੀਂ ਰਹਿ ਜਾਓਗੇ ਹੈਰਾਨ

ਜਿਸ ਦਾ ਪਤਾ ਉਨ੍ਹਾਂ ਨੂੰ 6 ਫ਼ਰਵਰੀ ਨੂੰ ਘਰ ਵਾਪਸ ਪਹੁੰਚਣ ’ਤੇ ਉਸ ਸਮੇਂ ਲੱਗਾ, ਜਦੋਂ ਉਨ੍ਹਾਂ ਘਰ ਦੇ ਜਿੰਦਰੇ ਖੁੱਲ੍ਹੇ ਦੇਖੇ। ਜਾਂਚ ਕੀਤੇ ਜਾਣ ’ਤੇ ਉਨ੍ਹਾਂ ਨੂੰ ਘਰ ਅੰਦਰੋ ਉਕਤ ਨਕਦੀ ਤੇ ਗਹਿਣੇ ਚੋਰੀ ਹੋਣ ਦੀ ਜਾਣਕਾਰੀ ਮਿਲੀ। ਜਿਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ। ਅਬਦੁਲ ਗੋਫ਼ਾਰ ਦੀ ਸ਼ਿਕਾਇਤ ’ਤੇ ਥਾਣਾ ਡਵੀਜਨ ਨੰਬਰ 7 ਦੀ ਪੁਲਿਸ ਨੇ ਨਾਮਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕਰਕੇ ਕਾਰਵਾਈ ਆਰੰਭ ਦਿੱਤੀ ਹੈ।

LEAVE A REPLY

Please enter your comment!
Please enter your name here