ਦੋ ਮਜ਼ਦੂਰਾਂ ਦੀ ਮੌਤ ਦੇ ਮਾਮਲੇ ’ਚ ਫੈਕਟਰੀ ਮਾਲਕ ਖਿਲਾਫ਼ ਮਾਮਲਾ ਦਰਜ਼

Ludhiana News

ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ੍ਹਾਂ ’ਤੇ ਕਾਰਵਾਈ ਕਰਦਿਆਂ ਇੱਕ ਨੂੰ ਕੀਤਾ ਗ੍ਰਿਫ਼ਤਾਰ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: 3 ਤੇ 4 ਦੀ ਦਰਮਿਆਨੀ ਰਾਤ ਨੂੰ ਇੱਕ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਜਾਣ ਦੇ ਮਾਮਲੇ ਵਿੱਚ ਪੁਲਿਸ ਨੇ ਫੈਕਟਰੀ ਮਾਲਕ ਖਿਲਾਫ਼ ਮੁਕੱਦਮਾ ਦਰਜ਼ ਕੀਤਾ ਹੈ। ਮ੍ਰਿਤਕ ਦੇ ਪਿਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਇਹ ਮੰਦਭਾਗਾ ਹਾਦਸਾ ਫੈਕਟਰੀ ਮਾਲਕ ਦੀ ਅਣਗਹਿਲੀਆਂ ਕਾਰਨ ਵਾਪਰਿਆ ਹੈ।

Êਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕ੍ਰਿਸ਼ਨ ਲਾਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕੇ ਗਗਨ ਕੁਮਾਰ ਸ਼ਰਮਾ ਤੇ ਪ੍ਰਵੀਨ ਸੈਣੀ ਦਕਸ਼ ਨੈਟਵੇਅਰ ਹੌਜਰੀ ਵਿੱਚ ਕੰਮ ਕਰਦੇ ਸਨ। ਜਿੱਥੇ 3 ਤੇ 4 ਜੂਨ ਦੀ ਦਰਮਿਆਨੀ ਰਾਤ ਨੂੰ ਅੱਗ ਲੱਗਣ ਕਾਰਨ ਦੋਵਾਂ ਦੀ ਜਿੰਦਾ ਸੜ ਜਾਣ ਕਾਰਨ ਮੌਤ ਹੋ ਗਈ। ਜਿਸ ਦਾ ਮੁੱਖ ਕਾਰਨ ਫੈਕਟਰੀ ਮਾਲਕ ਦੁਆਰਾ ਫੈਕਟਰੀ ਅੰਦਰ ਮਜ਼ਦੂਰਾਂ ਨੂੰ ਲੋੜੀਂਦੀਆਂ ਸਹੂਲਤਾਂ ਮਹੁੱਈਆ ਨਾ ਕਰਵਾਉਣਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਿਸ ਸਮੇਂ ਫੈਕਟਰੀ ਅੰਦਰ ਅੱਗ ਲੱਗੀ ਮਾਲਕ ਵੱਲੋਂ ਫੈਕਟਰੀ ਦੇ ਮੁੱਖ ਗੇਟ ਨੂੰ ਬਾਹਰੋਂ ਜਿੰਦਰਾ ਲਗਾਇਆ ਹੋਇਆ ਸੀ।

Ludhiana News

ਇਸ ਤੋਂ ਇਲਾਵਾ ਫੈਕਟਰੀ ਅੰਦਰ ਬਿਜਲੀ ਦੀ ਫ਼ਿਟਿੰਗ ਜੋ ਸਹੀ ਨਹੀ ਸੀ, ਨੂੰ ਵੀ ਦਰੁਸ਼ਤ ਨਹੀਂ ਕਰਵਾਇਆ ਗਿਆ ਸੀ। ਇੱਥੋਂ ਤੱਕ ਕਿ ਫੈਕਟਰੀ ਅੰਦਰ ਕੋਈ ਵੀ ਅੱਗ ਬੁਝਾਊ ਸਹੂਲਤਾਂ ਮੌਜੂਦ ਨਹੀਂ ਸਨ। ਉਨ੍ਹਾਂ ਕਿਹਾ ਕਿ ਫੈਕਟਰੀ ਅੰਦਰ ਕੰਮ ਕਰਦੇ ਮਜ਼ਦੂਰਾਂ ਨੂੰ ਉਕਤ ਸਹੂਲਤਾਂ ਮੁਹੱਈਆ ਨਾ ਕਰਵਾਕੇ ਫੈਕਟਰੀ ਮਾਲਕ ਨੇ ਵਰਕਰਾਂ ਦੀ ਨਿੱਜੀ ਸੁਰੱਖਿਆ ਨੂੰ ਖਤਰੇ ਵਿੱਚ ਪਾਇਆ ਹੈ। ਇਸ ਲਈ ਉਸ ਖਿਲਾਫ਼ ਮੁਕੱਦਮਾ ਦਰਜ਼ ਕੀਤਾ ਜਾਵੇ। ਕਿਉਂਕਿ ਉਕਤ ਸਹੂਲਤਾਂ ਫੈਕਟਰੀ ਅੰਦਰ ਮੌਜੂਦ ਨਾ ਹੋਣ ਦੇ ਸਿੱਧੇ ਤੌਰ ’ਤੇ ਫੈਕਟਰੀ ਦਾ ਮਾਲਕ ਹੀ ਦੋਸ਼ੀ ਹੈ।

Also Read : Lok Sabha Election Result 2024 Update: NDA ਬਹੁਮਤ ਤੋਂ ਪਾਰ ਪਰ BJP ਕਿਵੇਂ ਬਣਾਏਗੀ ਸਰਕਾਰ !

ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਦਰੇਸੀ ਦੀ ਪੁਲਿਸ ਨੇ ਕ੍ਰਿਸ਼ਨ ਲਾਲ ਸ਼ਰਮਾਂ ਵਾਸੀ ਪੇ੍ਰਮ ਵਿਹਾਰ ਟਿੱਬਾ ਰੋਡ ਲੁਧਿਆਣਾ ਦੇ ਬਿਆਨਾਂ ’ਤੇ ਰੋਹਿਤ ਵਰਮਾ ਅਤੇ ਨੀਰਜ ਵਰਮਾ ਵਾਸੀ ਨਿਊ ਸ਼ਕਤੀ ਨਗਰ ਲੁਧਿਆਣਾ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਮਾਮਲੇ ਦੇ ਤਫ਼ਤੀਸੀ ਅਫ਼ਸਰ ਹਰਪਾਲ ਸਿੰਘ ਦਾ ਕਹਿਣਾਂ ਹੈ ਕਿ ਪੁਲਿਸ ਵੱਲੋਂ ਮਾਮਲਾ ਦਰਜ਼ ਕਰਨ ਤੋਂ ਬਾਅਦ ਰੋਹਿਤ ਵਰਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੱਸ ਦੇਈਏ ਕਿ ਅੱਗ ਇੰਨੀ ਭਿਆਨਕ ਰੂਪ ਅਖਤਿਆਰ ਕਰ ਗਈ ਸੀ। ਜਿਸ ਨੂੰ ਬੁਝਾਉਣ ਲਈ ਫਾਇਰ ਬਿਗ੍ਰੇਡ ਦੀਆਂ ਪੰਜ ਗੱਡੀਆਂ ਬੁਲਾਈਆਂ ਗਈਆਂ। ਜਿੰਨ੍ਹਾਂ ਵੱਲੋਂ ਲੰਮੀ ਜੱਦੋ- ਜ਼ਹਿਦ ਉਪਰੰਤ ਅੱਗ ’ਤੇ ਕਾਬੂ ਪਾਇਆ ਗਿਆ ਪਰ ਫੈਕਟਰੀ ਦੀ ਤੀਸਰੀ ਮੰਜ਼ਿਲ ’ਤੇ ਕੰਮ ਕਰ ਰਹੇ ਦੋ ਮਜ਼ਦੂਰ ਗਗਨ ਕੁਮਾਰ ਸ਼ਰਮਾ ਤੇ ਪ੍ਰਵੀਨ ਸੈਣੀ ਜਿੰਦਾ ਸੜ ਗਏ। ਜਿੰਨਾਂ ਦੀਆਂ ਲਾਸ਼ਾਂ ਨੂੰ ਪੁਲਿਸ ਵੱਲੋਂ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਰਖਵਾਇਆ ਗਿਆ ਹੈ।