Ludhiana Lok Sabha Seat LIVE: ਲੁਧਿਆਣਾ ‘ਚ ਵੋਟਿੰਗ ਪਾਉਣ ਦਾ ਕੰਮ ਸ਼ਾਂਤੀ ਪੂਰਵਕ ਜਾਰੀ, 9 ਵਜੇ ਤੱਕ ਹਲਕੇ ‘ਚ ਪਈਆਂ 9.08 ਫੀਸਦੀ ਵੋਟਾਂ

Ludhiana Lok Sabha Seat LIVE

ਲੁਧਿਆਣਾ ’ਚ ਈਵੀਐੱਮ ਮਸ਼ੀਨ ਖਰਾਬ ਹੋਣ ਕਾਰਨ ਵੋਟਿੰਗ ’ਚ ਦੇਰੀ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ’ਚ 13 ਲੋਕ ਸਭਾ ਸੀਟਾਂ ’ਤੇ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਇਹ ਵੋਟਿੰਗ ਸ਼ਾਮ 6 ਵਜੇ ਤੱਕ ਹੋਵੇਗੀ। ਇਸ ਤੋਂ ਬਾਅਦ ਈਵੀਐੱਮ ਮਸ਼ੀਨਾ ਨੂੰ ਸੀਲ ਕਰਕੇ ਗਿਣਤੀ ਕਰਨ ਵਾਲੇ ਸੈਂਟਰਾਂ ’ਚ ਲੈ ਕੇ ਜਾਇਆ ਜਾਵੇਗਾ। ਪੰਜਾਬ ’ਚ ਕੁਲ 2.14 ਕਰੋੜ ਵੋਟਰ ਹਨ। ਇਸ ਵਿੱਚ 1.12 ਕਰੋੜ ਪੁਰਸ਼ ਤੇ 1.1 ਕਰੋੜ ਮਹਿਲਾ ਵੋਟਰ ਹਨ। ਲੁਧਿਆਣਾ, ਗੁਰਦਾਸਪੁਰ ਤੇ ਬਠਿੰਡਾ ’ਚ ਈਵੀਐੱਮ ਮਸ਼ੀਨ ਖਰਾਬ ਹੋਣ ਕਰਕੇ ਵੋਟਿੰਗ ’ਚ ਦੇਰੀ ਹੋਈ ਹੈ। (Ludhiana Lok Sabha Seat LIVE)

ਇਹ ਵੀ ਪੜ੍ਹੋ : Amritsar Lok Sabha Seat : ਆਪ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਪਾਈ ਵੋਟ

ਬਠਿੰਡਾ ’ਚ ਈਵੀਐੱਮ ਦੇ ਖਰਾਬ ਹੋਣ ਕਾਰਨ ਆਪ ਉਮੀਦਵਾਰ ਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਵੋਟ ਪਾਉਣ ਲਈ ਇੰਤਜ਼ਾਰ ਕਰਨਾ ਪਿਆ। ਵੋਟਿੰਗ ਕੇਂਦਰਾਂ ’ਤੇ ਆਪ, ਕਾਂਗਰਸ ਤੇ ਬੀਜੇਪੀ ਤੇ ਅਕਾਲੀ ਦਲ ਦੇ ਉਮੀਦਵਾਰ ਤੇ ਨੇਤਾ ਵੋਟ ਪਾਉਣ ਪਚੁੰਚ ਰਹੇ ਹਨ। ਪੰਜਾਬ ’ਚ 4 ਪਾਰਟੀਆਂ ’ਚ ਮੁਕਾਬਲਾ ਹੈ। ਹਲਕਾ ਲੁਧਿਆਣਾ ਚ ਵੋਟਿੰਗ ਪਾਉਣ ਦਾ ਕੰਮ ਸ਼ਾਂਤੀ ਪੂਰਵਕ ਚੱਲ ਰਿਹਾ ਹੈ, ਵੋਟਰ ਗਰਮੀ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਪਹੁੰਚ ਰਹੇ ਹਨ। (Ludhiana Lok Sabha Seat LIVE)

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਤਨੀ ਨਾਲ ਪਾਈ ਵੋਟ

ਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੇ ਆਪਣੀ ਪਤਨੀ ਸਮੇਤ ਸ੍ਰੀ ਮੁਕਤਸਰ ਸਾਹਿਬ ਵਿਖੇ ਵੋਟ ਪਾਈ। ਇਸ ਮੌਕੇ ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਅਧਿਕਾਰਡੀ ਵਰਤੋਂ ਕਰਨ ਅਤੇ ਵੋਟ ਪਾਉਣ ਲਈ ਘਰਾਂ ’ਚੋਂ ਬਾਹਰ ਨਿਕਲਣ।

Ludhiana Lok Sabha Seat LIVE
ਪੀਡਬਲਯੂਡੀ ਪੋਲਿੰਗ ਬੂਥ ਤੇ ਆਪਣੀ ਵੋਟ ਪਾ ਕੇ ਵਾਪਸ ਮੁੜਦਾ ਹੋਇਆ ਇੱਕ ਦਿਵਿਆਂਗ ਵਿਅਕਤੀ
ਪਹਿਲੀ ਵਾਰ ਵੋਟ ਪਾਉਣ ਤੇ ਗੁਰਪ੍ਰੀਤ ਕੌਰ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੀ ਹੋਈ