ਦੇਰ ਰਾਤ ਸ਼ਰਾਬੀ ਕਾਰ ਚਾਲਕ ਵੱਲੋਂ ਮਾਰੀ ਗਈ ਟੱਕਰ ਕਾਰਨ ਖੰਭਾ ਟੁੱਟਿਆ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਕ ਸ਼ਰਾਬੀ ਕਾਰ ਚਾਲਕ ਦੀ ਅਣਗਹਿਲੀ ਕਾਰਨ ਆਰਤੀ ਚੌਂਕ ਤੋਂ ਘੁਮਾਰ ਮੰਡੀ ਦਾ ਮੇਨ ਰਸਤਾ ਫਿਲਹਾਲ ਬੰਦ ਹੋ ਚੁੱਕਾ ਹੈ। ਕਾਰ ਚਾਲਕ ਵੱਲੋਂ ਕਥਿਤ ਮਾਰੀ ਗਈ ਟੱਕਰ ਕਾਰਨ ਸੜਕ ’ਤੇ ਮੌਜੂਦ ਖੰਬਾ ਟੁੱਟ ਕੇ ਲਟਕ ਰਿਹਾ ਹੈ। ਲਾਗਲੀਆਂ ਦੁਕਾਨਾਂ ਦੇ ਮਾਲਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਰਾਤ 12 ਕੁ ਵਜੇ ਕਰੀਬ ਇੱਕ ਕਾਰ ਚਾਲਕ ਜੋ ਸ਼ਰਾਬੀ ਹਾਲਤ ’ਚ ਸੀ ਨੇ, ਵੱਖ-ਵੱਖ ਤਾਰਾਂ ਨੂੰ ਸੰਭਾਲ ਰਹੇ ਖੰਬੇ ਨੂੰ ਟੱਕਰ ਮਾਰ ਦਿੱਤੀ। (Ludhiana News)

ਲੋਕਾਂ ਮੁਤਾਬਿਕ ਖੰਬੇ ਨਾਲ ਟਕਰਾਉਣ ਕਾਰਨ ਕਾਰ ਫਸ ਗਈ ਸੀ ਜਿਸ ਨੂੰ ਭਾਰੀ ਮੁਸ਼ੱਕਤਾਂ ਨਾਲ ਕੱਢਣ ਤੋਂ ਬਾਅਦ ਕਾਰ ਚਾਲਕ ਉਥੋਂ ਰਹੂ ਚੱਕਰ ਹੋ ਗਿਆ। ਜਿਸ ਕਾਰਨ ਫਿਲਹਾਲ ਆਰਤੀ ਚੌਂਕ ਤੋਂ ਲੈ ਕੇ ਘੁਮਾਰ ਮੰਡੀ ਨੂੰ ਜਾਣ ਵਾਲੇ ਮੇਨ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਕਿਉਂਕਿ ਖੰਭੇ ਤੇ ਮੌਜੂਦ ਵੱਖ-ਵੱਖ ਤਾਰਾਂ ਦਾ ਜੰਜਾਲ ਪੂਰੀ ਸੜਕ ਤੇ ਖਿਲ ਰਿਹਾ ਹੋਇਆ ਹੈ। ਅਜਿਹੇ ’ਚ ਕੋਈ ਬਿਜਲੀ ਦੀ ਤਾਰ ਰਾਹੀਂ ਕਰੰਟ ਹਾਦਸੇ ਦਾ ਕਾਰਨ ਬਣ ਸਕਦਾ ਹੈ ਇਸ ਲਈ ਰਾਹਗੀਰ ਬਦਲਵੇਂ ਰਸਤਿਆਂ ਰਾਹੀਂ ਘੁਮਾਰ ਮੰਡੀ ਆ ਜਾ ਸਕਦੇ ਹਨ। (Ludhiana News)















