ਸਾਡੇ ਨਾਲ ਸ਼ਾਮਲ

Follow us

18.3 C
Chandigarh
Sunday, February 1, 2026
More
    Home Breaking News Ludhiana News...

    Ludhiana News: ਸਾਈਕਲ ਪਾਰਟਸ ਫੈਕਟਰੀ ’ਚ ਧਮਾਕਾ, ਇੱਕ ਦੀ ਮੌਤ, ਇੱਕ ਗੰਭੀਰ ਜ਼ਖਮੀ

    Ludhiana News
    Ludhiana News: ਸਾਈਕਲ ਪਾਰਟਸ ਫੈਕਟਰੀ ’ਚ ਧਮਾਕਾ, ਇੱਕ ਦੀ ਮੌਤ, ਇੱਕ ਗੰਭੀਰ ਜ਼ਖਮੀ

    Ludhiana News: ਲੁਧਿਆਣਾ (ਸੁਰਿੰਦਰ ਕੁਮਾਰ ਸ਼ਰਮਾ)। ਸ਼ਨਿੱਚਰਵਾਰ ਦੇਰ ਸ਼ਾਮ ਨੂੰ ਸਾਈਕਲ ਪਾਰਟਸ ਫੈਕਟਰੀ ’ਚ ਹੋਏ ਬਲਾਸਟ ਨਾਲ ਅੱਗ ਲੱਗ ਗਈ। ਅਚਾਨਕ ਹੋਏ ਬਲਾਸਟ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ। ਅੱਗ ਤੇਜ਼ੀ ਨਾਲ ਵਧਦੀ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਪੁਲਿਸ ਥਾਣਾ ਡਿਵੀਜ਼ਨ ਨੰਬਰ 6 ਤੋਂ ਮੌਕੇ ’ਤੇ ਪਹੁੰਚੀ। ਹਾਦਸੇ ਸਮੇਂ ਚਾਰ ਤੋਂ ਪੰਜ ਕਾਮੇ ਓਵਰਟਾਈਮ ਕਰ ਰਹੇ ਸਨ, ਜਦੋਂ ਕਿ ਬਾਕੀ ਪਹਿਲਾਂ ਹੀ ਕੰਮ ਛੱਡ ਚੁੱਕੇ ਸਨ। ਜਿਵੇਂ ਹੀ ਧਮਾਕਾ ਹੋਇਆ, ਮਜ਼ਦੂਰ ਬਾਹਰ ਭੱਜ ਗਏ।

    ਇਹ ਖਬਰ ਵੀ ਪੜ੍ਹੋ : Cyclone Ditwah Updates: ਜਲਦ ਹੀ ਭਾਰਤ ਦੇ ਤੱਟ ਨਾਲ ਟਕਰਾਵੇਗਾ ਚੱਕਰਵਾਤੀ ਤੂਫਾਨ ਦਿਤਵਾਹਾ, IMD ਦਾ ਰੈੱਡ ਅਲਰਟ

    ਦੱਸਿਆ ਜਾ ਰਿਹਾ ਹੈ ਕਿ ਧਮਾਕਾ ਫੈਕਟਰੀ ਦੀ ਉੱਪਰਲੀ ਮੰਜ਼ਿਲ ’ਤੇ ਹੋਇਆ, ਜਿੱਥੇ ਦੋ ਕਾਮੇ ਮੌਜ਼ੂਦ ਸਨ। ਇੱਕ ਕਾਮੇ ਦੀ ਮੌਕੇ ’ਤੇ ਹੀ ਮੌਤ ਹੋ ਗਈ, ਦੂਜਾ ਬੁਰੀ ਤਰ੍ਹਾਂ ਝੁਲਸ ਗਿਆ, ਜਦੋਂ ਕਿ ਇੱਕ ਕਾਮੇ ਨੂੰ ਮਾਮੂਲੀ ਸੱਟਾਂ ਲੱਗੀਆਂ। ਮੌਕੇ ’ਤੇ ਮੌਜੂਦ ਪੁਲਿਸ ਨੇ ਮੌਕੇ ਦਾ ਮੁਆਇਨਾ ਕੀਤਾ, ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਉਸਦੀ ਪਛਾਣ ਰਜਤ (60) ਵਜੋਂ ਹੋਈ ਹੈ, ਜਦੋਂ ਕਿ ਜ਼ਖਮੀ ਦੀ ਪਛਾਣ ਰਾਮ ਬਾਬੂ ਵਜੋਂ ਹੋਈ ਹੈ। ਇਹ ਹਾਦਸਾ ਗਿੱਲ ਰੋਡ ਨੇੜੇ ਅਜੀਤ ਸਾਈਕਲ ਪਾਰਟਸ ਫੈਕਟਰੀ ’ਚ ਹੋਇਆ।

    ਮੌਕੇ ’ਤੇ ਮੌਜ਼ੂਦ ਲੋਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ। ਘਟਨਾ ਸਥਾਨ ’ਤੇ ਪਹੁੰਚੇ ਸਿਵਲ ਡਿਫੈਂਸ ਵਲੰਟੀਅਰ ਰੋਹਿਤ ਨੇ ਕਿਹਾ ਕਿ ਉਹ ਕਿਸੇ ਕੰਮ ਲਈ ਮਹਿਲਾ ਸਾਥੀ ਨਾਲ ਜਾ ਰਿਹਾ ਸੀ। ਫਾਇਰ ਬ੍ਰਿਗੇਡ ਦੀ ਗੱਡੀ ਨੂੰ ਦੇਖ ਕੇ, ਉਹ ਘਟਨਾ ਸਥਾਨ ’ਤੇ ਉਸ ਦਾ ਪਿੱਛਾ ਕਰਦਾ ਗਿਆ। ਇੱਕ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ ਸੀ। ਇੱਕ ਹੋਰ ਵਰਕਰ, ਜਿਸ ਦੀਆਂ ਲੱਤਾਂ ਤੇ ਬਾਹਾਂ ਦੋਵੇਂ ਸੜ ਗਈਆਂ ਸਨ, ਨੂੰ ਬਚਾ ਲਿਆ ਗਿਆ ਅਤੇ ਐਂਬੂਲੈਂਸ ਰਾਹੀਂ ਇਲਾਜ ਲਈ ਭੇਜਿਆ ਗਿਆ। ਕੁਝ ਲੋਕਾਂ ਨੇ ਕਿਹਾ ਕਿ ਉੱਪਰਲੀ ਮੰਜ਼ਿਲ ’ਤੇ ਸਥਿਤ ਇੱਕ ਪੇਂਟਿੰਗ ਭੱਠੀ ਬਹੁਤ ਜ਼ਿਆਦਾ ਗਰਮੀ ਕਾਰਨ ਫਟ ਗਈ ਹੋਵੇਗੀ।

    ਜਦੋਂ ਕਿ ਦੂਜਿਆਂ ਨੇ ਕਿਹਾ ਕਿ ਬਾਇਲਰ ਫਟ ਗਿਆ। ਘਟਨਾ ਸਥਾਨ ’ਤੇ ਮੌਜ਼ੂਦ ਏਸੀਪੀ ਨੇ ਦੱਸਿਆ ਕਿ ਚਾਰ ਮੰਜ਼ਿਲਾ ਇਮਾਰਤ ਨੂੰ ਅੱਗ ਲੱਗੀ ਹੋਈ ਹੈ ਤੇ ਬਚਾਅ ਕਾਰਜ ਇਸ ਸਮੇਂ ਚੱਲ ਰਹੇ ਹਨ। ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ। ਧਮਾਕੇ ਦਾ ਕਾਰਨ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਮਾਮਲੇ ਦੀ ਫਿਲਹਾਲ ਜਾਂਚ ਚੱਲ ਰਹੀ ਹੈ। ਮ੍ਰਿਤਕ ਵਰਕਰ ਦੇ ਪਰਿਵਾਰ ਨੇ ਵੀ ਘਟਨਾ ਸਥਾਨ ’ਤੇ ਪਹੁੰਚ ਕੇ ਕਿਹਾ ਕਿ ਉਹ ਲਗਭਗ 30 ਸਾਲਾਂ ਤੋਂ ਫੈਕਟਰੀ ’ਚ ਕੰਮ ਕਰ ਰਿਹਾ ਸੀ।