
Ludhiana Encounter News: ਲੁਧਿਆਣਾ (ਜਸਵੀਰ ਗਹਿਲ)। ਲੁਧਿਆਣਾ ਤੋਂ ਵੱਡੀ ਤੇ ਤਾਜ਼ਾ ਖਬਰ ਸਾਹਮਣੇ ਆਈ ਹੈ। ਜਿੱਥੇ ਕਿ ਪੁਲਿਸ ਦਾ ਗੈਂਗਸਟਰ ਨਾਲ ਮੁਕਾਬਲਾ ਹੋਇਆ ਹੈ। ਜਾਣਕਾਰੀ ਅਨੁਸਾਰ ਕਮਿਸ਼ਨਰੇਟ ਪੁਲਿਸ ਲੁਧਿਆਣਾ ਦਾ ਪਿੰਡ ਬੱਗੇ ਕਲਾਂ ਵਿੱਚ ਗੋਪੀ ਲਾਹੌਰੀਆ ਗੈਂਗ ਦੇ ਇੱਕ ਗੈਂਗ ਮੈਂਬਰ ਨਾਲ ਭਿਆਨਕ ਮੁਕਾਬਲਾ ਹੋਇਆ ਹੈ। ਗੋਪੀ ਲਾਹੌਰੀਆ ਗੈਂਗ ਦੇ ਇੱਕ ਗੈਂਗ ਮੈਂਬਰ ਕਰਾਸ-ਫਾਇਰਿੰਗ ਵਿੱਚ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। Ludhiana Police News
ਇੱਕ ਪੁਲਿਸ ਕਰਮਚਾਰੀ ਵਾਲ-ਵਾਲ ਬਚ ਗਿਆ ਕਿਉਂਕਿ ਇੱਕ ਗੋਲੀ ਉਸਦੀ ਪੱਗ ਵਿੱਚੋਂ ਲੰਘ ਗਈ। ਉਸ ਸਮੇਂ ਮੁਕਾਬਲਾ ਸ਼ੁਰੂ ਹੋਇਆ ਜਦੋਂ ਲੁਧਿਆਣਾ ਦੀ ਪੁਲਿਸ ਪਾਰਟੀ ਸੁਭਾਸ਼ ਨਗਰ ਵਿੱਚ ਇੱਕ ਘਰ ’ਤੇ ਗੈਂਗ ਮੈਂਬਰ ਦੁਆਰਾ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਜਾਂਚ ਦੌਰਾਨ ਹਥਿਆਰਾਂ ਦੀ ਬਰਾਮਦਗੀ ਲਈ ਗਈ ਸੀ। Ludhiana Encounter News
Read Also : Governors of Punjab and Haryana: ਹੁਣ ਇਸ ਮੁੱਦੇ ’ਤੇ ਸਰਕਾਰ ਦੇ ਨਾਲ ਖੜ੍ਹੇ ਹੋਏ ਪੰਜਾਬ ਤੇ ਹਰਿਆਣਾ ਦੇ ਰਾਜਪਾਲ
ਜਾਣਕਾਰੀ ਮਿਲੀ ਹੈ ਕਿ੍ਹਦੋਵਾਂ ਪਾਸਿਆਂ ਤੋਂ ਕਈ ਗੋਲੀਆਂ ਚਲਾਈਆਂ ਗਈਆਂ। ਇੱਕ ਗੈਰ-ਕਾਨੂੰਨੀ ਹਥਿਆਰ ਅਤੇ ਕਈ ਗੋਲੀਆਂ ਮੁਲਜ਼ਮ ਸੁਮਿਤ ਤੋਂ ਬਰਾਮਦ ਕੀਤੀਆਂ ਗਈਆਂ। ਉਸ ਦੇ ਗੈਂਗ ਦੇ ਹੋਰ ਮੈਂਬਰਾਂ ਨੂੰ ਵੀ ਪਹਿਲਾਂ ਇੱਕ ਮੁਕੱਦਮੇ ’ਚ ਟਿੱਬਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।