ਸਾਡੇ ਨਾਲ ਸ਼ਾਮਲ

Follow us

13.6 C
Chandigarh
Friday, February 13, 2026
More
    Home Breaking News ਡਰਾ-ਧਮਕਾ ਗੱਡੀ...

    ਡਰਾ-ਧਮਕਾ ਗੱਡੀ ’ਚ ਬਿਠਾ ਖੋਹੇ 70 ਹਜ਼ਾਰ, ਮਾਮਲਾ ਦਰਜ਼

    Opium

    ਲੁਧਿਆਣਾ (ਸੱਚ ਕਹੂੰ ਨਿਊਜ਼)। ਲੁਧਿਆਣਾ ਦੇ ਜਮਾਲਪੁਰ ਇਲਾਕੇ ’ਚ ਇੱਕ ਵਿਅਕਤੀ ਨੂੰ ਲੁਟੇਰਿਆਂ ਨੇ ਪਹਿਲਾਂ ਡਰਾ-ਧਮਕਾ ਕੇ ਗੱਡੀ ’ਚ ਬਿਠਾਇਆ ਤੇ ਬਾਅਦ ’ਚ ਉਸ ਕੋਲੋਂ 70 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ। ਜਾਂਦੇ ਹੋਏ ਲੁਟੇਰੇ ਵਿਅਕਤੀ ਨੂੰ ਧੱਕਾ ਦੇ ਕੇ ਗੱਡੀ ’ਚੋਂ ਉਤਾਰ ਕੇ ਮੌਕੇ ’ਤੋਂ ਫ਼ਰਾਰ ਹੋ ਗਏ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਬਲਜੀਤ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਜੀਟੀਬੀ ਨਗਰ ਚੰਡੀਗੜ੍ਹ ਰੋਡ ਲੁਧਿਆਣਾ ਨੇ ਦੱਸਿਆ ਕਿ 24 ਅਪਰੈਲ ਨੂੰ ਰਾਤ ਸਮੇਂ ਉਹ ਕੰਮ ਤੋਂ ਘਰ ਨੂੰ ਪਰਤ ਰਿਹਾ ਸੀ। (Crime News)

    ਜਦੋਂ ਉਹ ਵੀਰ ਪੈਲੇਸ ਦੇ ਨਾਲ ਵਾਲੀ ਗਲੀ ਵਿੱਚ ਵੜਿਆ ਤਾਂ ਇੱਕ ਗੋਲਡਨ ਰੰਗ ਦੀ ਇਨੋਵਾ ਕਾਰ ਦੇ ਚਾਲਕ ਨੇ ਉਸ ਦੀ ਜੁਪੀਟਰ ਸਕੂਟਰੀ ਨੂੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਰਸਤੇ ਵਿੱਚ ਹੀ ਡਿੱਗ ਗਿਆ। ਬਲਜੀਤ ਸਿੰਘ ਮੁਤਾਬਕ ਉਸ ਦੇ ਡਿੱਗਦੇ ਹੀ ਕਾਰ ’ਚ ਸਵਾਰ ਲੋਕ ਹਥਿਆਰਾਂ ਸਮੇਤ ਬਾਹਰ ਨਿੱਕਲੇ ਅਤੇ ਉਸਨੂੰ ਡਰਾ ਧਮਕਾ ਕੇ ਆਪਣਂ ਗੱਡੀ ’ਚ ਬਿਠਾ ਲਿਆ। ਜਿਸ ਤੋਂ ਬਾਅਦ ਕਾਰ ਸਵਾਰ ਵਿਅਕਤੀਆਂ ਨੇ ਉਸ ਕੋਲ ਮੌਜੂਦ 70 ਹਜ਼ਾਰ ਰੁਪਏ ਦੀ ਰਕਮ ਖੋਹ ਕਰ ਲਈ। (Crime News)

    ਫਤਿਹਗੜ੍ਹ ਸਾਹਿਬ ਵਿਖੇ ਭਾਖੜਾ ਨਹਿਰ ’ਚ ਡਿੱਗੀ ਕਾਰ, ਡਰਾਈਵਰ ਦਾ ਨਹੀਂ ਕੋਈ ਸੁਰਾਗ, ਭਾਲ ’ਚ ਲੱਗੇ ਗੋਤਾਖੋਰ

    ਕੁੱਝ ਦੂਰੀ ’ਤੇ ਜਾ ਕੇ ਉਸ ਨੂੰ ਕਾਰ ’ਚੋਂ ਧੱਕਾ ਦੇ ਕੇ ਉਤਾਰਨ ਪਿੱਛੋਂ ਮੌਕੇ ’ਤੋਂ ਰਫ਼ੂ ਚੱਕਰ ਹੋ ਗਏ। ਬਲਜੀਤ ਸਿੰਘ ਮੁਤਾਬਕ ਕਾਰ ’ਚ 3 ਲੋਕ ਸਵਾਰ ਸਨ, ਜਿੰਨਾਂ ਕੋਲ ਹਥਿਆਰ ਵੀ ਮੌਜ਼ੂਦ ਸਨ। ਬਲਜੀਤ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਜਮਾਲਪੁਰ ਦੀ ਪੁਲਿਸ ਨੇ 3 ਨਾਮਲੂਮ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਹੈ। ਤਫ਼ਤੀਸੀ ਅਫ਼ਸਰ ਪਲਵਿੰਦਰ ਪਾਲ ਦਾ ਕਹਿਣਾ ਹੈ ਕਿ ਸ਼ਿਕਾਇਤ ’ਤੇ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ। ਜਲਦ ਹੀ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। (Crime News)

    LEAVE A REPLY

    Please enter your comment!
    Please enter your name here