ਸਾਡੇ ਨਾਲ ਸ਼ਾਮਲ

Follow us

27.4 C
Chandigarh
Sunday, February 22, 2026
More
    Home Breaking News Ludhiana News...

    Ludhiana News: ਜਾਣਕਾਰ ਨੇ ਹੀ ਕੀਤਾ ਸੀ ਸੰਦੀਪ ਕੌਰ ਦਾ ਕਤਲ!

    Ludhiana News

    ਪਿਛਲੇ 10 ਸਾਲਾਂ ਤੋਂ ਦੋਵਾਂ ’ਚ ਸਨ ਗੈਰ ਸਮਾਜਿਕ ਸੰਬੰਧ | Ludhiana News

    ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News : ਐਤਵਾਰ ਦੀ ਰਾਤ ਨੂੰ ਗਿੱਲ ਰੋਡ ਤੋਂ ਰੇਲਵੇ ਲਾਈਨ ਲਾਗਿਓ ਮਿਲੀ ਮਹਿਲਾ ਦੀ ਲਾਸ਼ ਦੇ ਮਾਮਲੇ ਨੂੰ ਪੁਲਿਸ ਨੇ ਹੱਲ ਕਰ ਲਿਆ ਹੈ। ਪੁਲਿਸ ਮੁਤਾਬਕ ਮਹਿਲਾ ਦਾ ਕਤਲ ਉਸ ਦੇ ਇੱਕ ਜਾਣਕਾਰ ਨੇ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਹਰਸਵੀਰ ਸਿੰਘ ਨੇ ਦੱਸਿਆ ਕਿ ਰਾਹਗੀਰਾਂ ਤੋਂ ਮਿਲੀ ਸੂਚਨਾ ਦੇ ਅਧਾਰ ਤੇ ਪੁਲਿਸ ਨੇ ਰੇਲਵੇ ਲਾਈਨ ਲਾਗਿਓਂ ਮਹਿਲਾ ਦੀ ਗਲਕਟੀ ਲਾਸ਼ ਬਰਾਮਦ ਕੀਤੀ ਸੀ।

    Read Also : Sahara Group News: ਸਹਾਰਾ ਸਮੂਹ ਦੇ ਨਿਵੇਸ਼ਾਂ ਨੂੰ ਵਿੱਤ ਮੰਤਰੀ ਨੇ ਸੁਣਾਈ ਵੱਡੀ ਖੁਸ਼ਖਬਰੀ!

    ਜਿਸ ਨੂੰ ਪੁਲਿਸ ਨੇ ਛੇ ਘੰਟਿਆਂ ਦੇ ਵਿੱਚ ਹੀ ਹੱਲ ਕਰਕੇ ਮੁਲਜ਼ਮ ਜਸਵੀਰ ਸਿੰਘ ਉਰਫ ਜੱਸੀ ਪਿੰਡ ਧਾਂਦਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕਾਤਲ ਮਹਿਲਾ ਸੰਦੀਪ ਕੌਰ ਦਾ ਜਾਣਕਾਰ ਸੀ ਜਿਸ ਨਾਲ ਉਸ ਦੇ 10 ਸਾਲਾਂ ਤੋਂ ਗੈਰ ਸਮਾਜਿਕ ਸਬੰਧ ਸਨ। ਕਿਸੇ ਕਾਰਨ ਦੋਵਾਂ ਵਿੱਚ ਅਕਸਰ ਹੀ ਝਗੜਾ ਹੁੰਦਾ ਰਹਿੰਦਾ ਸੀ। ਪੁਲਿਸ ਮੁਤਾਬਕ ਸੰਦੀਪ ਕੌਰ ਕੈਨੇਡਾ ਜਾਣਾ ਸਾਂਦੀ ਸੀ ਪਰ ਉਸ ਦਾ ਜਾਣਕਾਰ ਉਸ ਨੂੰ ਕਨੇਡਾ ਜਾਣ ਤੋਂ ਰੋਕਦਾ ਸੀ ਜਿਸ ਨੂੰ ਲੈ ਕੇ ਚਾਰ ਅਗਸਤ ਨੂੰ ਦੋਵਾਂ ਵਿੱਚ ਝਗੜਾ ਹੋਇਆ। ਜਿਸ ਤੋਂ ਬਾਅਦ ਜਸਵੀਰ ਸਿੰਘ ਨੇ ਸੰਦੀਪ ਕੌਰ ਨੂੰ ਗਿੱਲ ਰੋਡ ਤੇ ਇੱਕ ਖਾਲੀ ਪਲਾਟ ’ਚ ਲਿਜਾ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। Ludhiana News

    LEAVE A REPLY

    Please enter your comment!
    Please enter your name here