ਲੁਧਿਆਣਾ ਅਦਾਲਤ ਬੰਬ ਧਮਾਕੇ ਦਾ ਮਾਸਟਰਮਾਈਂਡ ਜਸਵਿੰਦਰ ਸਿੰਘ ਜਰਮਨੀ ਤੋਂ ਗ੍ਰਿਫਤਾਰ
ਨਵੀਂ ਦਿੱਲੀ। ਲੁਧਿਆਣਾ ਕੋਰਟ ਬਲਾਸਟ ਮਾਮਲੇ ਨੂੰ ਲੈ ਕੇ ਜਰਮਨ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਮੋਦੀ ਸਰਕਾਰ ਦੇ ਦਬਾਅ ਕਾਰਨ ਜਸਵਿੰਦਰ ਸਿੰਘ ਮੁਲਤਾਨੀ ਨੂੰ ਜਰਮਨੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਲੁਧਿਆਣਾ ਬੰਬ ਧਮਾਕੇ ਦਾ ਮੁੱਖ ਦੋਸ਼ੀ ਹੈ। ਭਾਰਤ ਨੂੰ ਇਹ ਸਫਲਤਾ 72 ਘੰਟਿਆ ਦੀ ਸਖ਼ਤ ਮਿਹਨਤ ਤੋਂ ਬਾਅਦ ਮਿਲੀ ਹੈ। ਦੱਸ ਦੇਈਏ ਕਿ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ ਦੇ ਅੱਤਵਾਦੀ ਜਸਵਿੰਦਰ ਦੀ ਗ੍ਰਿਫਤਾਰੀ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਰੀਬ 3 ਦਿਨਾਂ ਤੱਕ ਡਿਪਲੋਮੈਟਿਕ ਰੂਟਾਂ ਰਾਹੀ ਜਰਮਨ ਸਰਕਾਰ ’ਤੇ ਦਬਾਅ ਬਣਾਇਆ ਅਤੇ ਸਪੱਸ਼ਟ ਕੀਤਾ ਕਿ ਜੇਕਰ ਮੁੰਬਈ ਅਤੇ ਦਿੱਲੀ ਵਿੱਚ ਕੋਈ ਵੀ ਬੰਬ ਧਮਾਕਾ ਹੋਇਆ ਤਾਂ ਇਸ ਲਈ ਬੌਨ ਜਿੰਮੇਵਾਰ ਹੋਵੇਗਾ।
ਗੱਲ ਕੀ ਹੈ
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਲੁਧਿਆਣਾ ਕੋਰਟ ਕੰਪਲੈਕਸ ਦੀ ਤੀਜ਼ੀ ਮੰਜ਼ਿਲ ’ਤੇ ਜ਼ਬਰਦਸਤ ਧਮਾਕਾ ਹੋਇਆ ਸੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਚਾਰ ਲੋਕ ਜ਼ਖਮੀ ਹੋ ਗਏ ਸਨ। ਇਹ ਹਾਦਸਾ ਕੰਪਲੈਕਸ ਦੀ ਤੀਜ਼ੀ ਮੰਜ਼ਿਲ ਦੇ ਬਾਥਰੂਮ ਵਿੱਚ ਵਾਪਰਿਆ ਅਤੇ ਧਮਾਕੇ ਨਾਲ ਬਾਥਰੂਮ ਦੀ ਕੰਧ ਢਹਿ ਗਈ ਅਤੇ ਕੰਧ ਦਾ ਮਲਬਾ ਹੇਠਾਂ ਖੜ੍ਹੇ ਵਾਹਨਾਂ ’ਤੇ ਡਿੱਗ ਗਿਆ, ਜਿਸ ਨਾਲ ਉਹਨਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਕਾਫ਼ੀ ਨੁਕਸਾਨ ਹੋ ਗਿਆ। ਜਦਕਿ ਪੰਜਾਬ ਮੁੱਖ ਮੰਤਰੀ ਚੰਨੀ ਮੌਕੇ ’ਤੇ ਪਹੁੰਚੇ ਅਤੇ ਉਹਨਾਂ ਕਿਹਾ ਕਿ ਇਸ ਘਟਨਾ ਵਿੱਚ ਜੋ ਵੀ ਦੋਸ਼ੀ ਹੋਵੇਗਾ, ਉਸ ਨੂੰ ਛੱਡਿਆ ਨਹੀਂ ਜਾਵੇਗਾ।
ਏਜੰਸੀਆਂ ਨੂੰ ਸ਼ੱਕ, ਬੰਬ ਲਗਾਉਣ ਸਮੇਂ ਹੋਇਆ ਹਾਦਸਾ
ਧਮਾਕੇ ਵਿੱਚ ਬਾਥਰੂਮ ਵਿੱਚੋਂ ਇੱਕ ਕਟੀ-ਫਟੀ ਹੋਈ ਲਾਸ਼ ਮਿਲੀ। ਜਿਸ ਦਾ ਬਾਅਦ ਵਿੱਚ ਏਜੰਸੀਆਂ ਨੂੰ ਖੁਲਾਸਾ ਹੋਇਆ ਕਿ ਇਹ ਹਮਲਾਵਰ ਹੀ ਸੀ ਜੋ ਬੰਬ ਲਗਾਉਣ ਸਮੇਂ ਸ਼ਿਕਾਰ ਹੋਇਆ ਸੀ। ਇਹ ਹਮਲਾਵਰ ਪੁਲਿਸ ਕਾਂਸਟੇਬਲ ਵੱਜੋਂ ਕੰਮ ਕਰਦਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ