ਲੁਧਿਆਣਾ ਕੇਂਦਰੀ ਜੇਲ੍ਹ ਦਾ ਕੈਦੀ ਪੀਜੀਆਈ ਤੋਂ ਫਰਾਰ

Ludhiana, Central, Jail, Prisoner, Escaped,  PGI

ਲੁਧਿਆਣਾ, ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼

ਸਥਾਨਕ ਕੇਂਦਰੀ ਜੇਲ੍ਹ ‘ਚ ਸਜ਼ਾ  ਕੱਟ  ਰਹੇ ਕੈਦੀ ਅਨਿਲ ਪਾਸਵਾਨ ਚੰਡੀਗੜ੍ਹ ਪੀਜੀਆਈ ਤੋਂ ਜੇਲ੍ਹ ਗਾਰਦ ਮੁਲਾਜ਼ਮਾਂ ਨੂੰ ਧੋਖਾ ਦੇ ਕੇ ਫਰਾਰ ਹੋ ਗਿਆ ਪੇਟ ‘ਚ ਪੱਥਰੀ ਦੇ ਦਰਦ ਦੀ ਸ਼ਿਕਾਇਤ ਹੋਣ ਕਾਰਨ ਇਸ ਨੂੰ ਸਥਾਨਕ ਸਿਵਲ ਹਸਪਤਾਲ ਨੇ ਪਟਿਆਲਾ ਦੇ ਰਜਿੰਦਰ ਹਸਪਤਾਲ ਭੇਜਿਆ ਸੀ, ਜਿੱਥੋਂ ਇਸ ਨੂੰ ਸ਼ੁੱਕਰਵਾਰ ਵਾਲੇ ਦਿਨ ਪੀਜੀਆਈ ਰੈਫਰ ਕੀਤਾ ਗਿਆ ਸੀ ਇਸ ਘਟਨਾ ਤੋਂ ਉਸ ਨਾਲ ਗਏ ਸੁਰੱਖਿਆ ਮੁਲਾਜ਼ਮਾਂ ਦੀ ਡਿਊਟੀ ‘ਚ ਵਰਤੀ ਗਈ ਲਾਪਰਵਾਹੀ ਸਾਹਮਣੇ ਆਈ ਹੈ।

ਕੈਦੀ ਅਨਿਲ ਨੂੰ ਪੇਟ ‘ਚ ਪੱਥਰੀ ਕਾਰਨ ਦਰਦ ਦੀ ਸ਼ਿਕਾਇਤ ਦੱਸੀ ਜਾ ਰਹੀ ਸੀ, ਜਿਸ ਕਾਰਨ ਕੇਂਦਰੀ ਜੇਲ੍ਹ ਹਸਪਤਾਲ ਨੇ 29 ਅਗਸਤ ਨੂੰ ਉਸ ਨੂੰ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਸੀ, ਜਿੱਥੋਂ ਇਲਾਜ ਤੋਂ ਬਾਅਦ ਇਸ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਸੀ। ਇਸ ਤੋਂ ਬਾਅਦ 30 ਅਗਸਤ ਨੂੰ ਫਿਰ ਤੋਂ ਇਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਨੇ ਇਸ ਕੈਦੀ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜ ਦਿੱਤਾ ਰਾਜਿੰਦਰਾ ਹਸਪਤਾਲ ਪਟਿਆਲਾ ਨੇ ਇਸ ਨੂੰ ਪੀਜੀਆਈ ਲਈ ਰੈਫਰ ਕਰ ਦਿੱਤਾ। ਪੀਜੀਆਈ ਲਿਜਾਣ ਸਮੇਂ ਉਹ ਸੁਰੱਖਿਆ ਕਰਮੀਆਂ ਨੂੰ ਧੋਖਾ ਦੇ ਕੇ ਫਰਾਰ ਹੋ ਗਿਆ

ਇਸ ਕਾਰਨ ਪੀਜੀਆਈ ਤੋਂ ਫਰਾਰ ਹੋਏ ਕੈਦੀ ਅਨਿਲ ਪਾਸਵਾਨ ਨੂੰ ਫੜਨ ਲਈ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ ਨਾਲ ਹੀ ਪੰਜਾਬ ਦੇ ਸਾਰੇ ਜ਼ਿਲ੍ਹਾ ਪੁਲਿਸ ਸਟੇਸ਼ਨਾਂ ਸਮੇਂ ਗੁਆਂਢੀ ਰਾਜਾਂ ਦੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਜੇਲ੍ਹ ਦੇ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਜੇਲ੍ਹ ਦੇ ਡੀਐੱਸਪੀ ਕੁਲਵਿੰਦਰ ਸਿੰਘ ਨੂੰ ਉਕਤ ਕੇਸ ਦੀ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਨ੍ਹਾਂ ਨੂੰ ਜਲਦ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ ਉਨ੍ਹਾਂ ਦੱਸਿਆ ਕਿ ਕੈਦੀ ਅਨਿਲ ਪਾਸਵਾਨ ਨੂੰ ਲੈ ਕੇ ਪੀਜੀਆਈ ਗਏ ਕੇਂਦਰੀ ਜੇਲ੍ਹ ਦੇ ਵਾਰਡਨ ਰਣਬੀਰ ਸਿੰਘ, ਗੁਰਮੋਹਨ ਸਿੰਘ ਤੇ ਤਰਸੇਮ ਸਿੰਘ ਵੱਲੋਂ ਵਰਤੀ ਗਈ ਲਾਪ੍ਰਵਾਹੀ ਸਬੰਧੀ ਉਨ੍ਹਾਂ ਨੂੰ ਸਸਪੈਂਡ ਕਰਨ ਲਈ ਏਡੀਜੀਪੀ (ਜੇਲ੍ਹ) ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਪੱਤਰ ਲਿਖਿਆ ਗਿਆ ਹੈ ਨਾਲ ਹੀ ਪੀਜੀਆਈ ਨੂੰ ਵੀ ਉਕਤ ਗਾਰਦ ਮੁਲਾਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ ਇਸ ਕੈਦੀ ਦੀ ਭਾਲ ਜਾਰੀ ਹੈ ਪੰ੍ਰਤੂ ਉਹ ਅਜੇ ਪੁਲਿਸ ਪਹੁੰਚ ਤੋਂ ਦੂਰ ਦੱਸਿਆ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।