ਹੁਣ ਹਰ ਮਹੀਨੇ ਨਹੀਂ ਵਧਣਗੀਆਂ ਐਲਪੀਜੀ ਦੀਆਂ ਕੀਮਤਾਂ
ਨਵੀਂ ਦਿੱਲੀ (ਏਜੰਸੀ)। ਹਰ ਮਹੀਨੇ ਵਧਣ ਵਾਲੇ ਰਸੋਈ ਗੈਸ ਸਿਲੰਡਰ (ਐਲਪੀਜੀ) ਦੀਆਂ ਕੀਮਤਾਂ ਤੋਂ ਜੇਕਰ ਤੁਸੀਂ ਪਰੇਸ਼ਾਨ ਹੋ ਗਏ ਹਨ, ਤਾਂ ਫਿਰ ਨਵੇਂ ਸਾਲ ‘ਚ ਕੇਂਦਰ ਸਰਕਾਰ ਤੁਹਾਨੂੰ ਇੱਕ ਵੱਡੀ ਰਾਹਤ ਦੇ ਸਕਦੀ ਹੈ ਨਿਊਜ਼ ਏਜੰਸੀ ਅਨੁਸਾਰ ਸਰਕਾਰ ਇਸ ਸਬੰਧੀ ਛੇਤੀ ਫੈਸਲਾ ਲੇ ਸਕਦੀ ਹੈ 1 ਅਕਤੂਬਰ ਤੋਂ ਤੇਲ ਮਾਰਕਿਟਿੰਗ ਕੰਪਨੀਆਂ ਨੇ ਐਲਪੀਜੀ ਦੀ ਕੀਮਤ ਨਹੀਂ ਵਧਾਈ ਹੈ ਹਾਲਾਂਕਿ ਮਾਰਚ 2018 ਤੱਕ ਸਬਸਿਡੀ ਖਤਮ ਕਰਨ ਲਈ ਸਰਕਾਰ ਤੇ ਕੰਪਨੀਆਂ ਆਪਣੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਤੇਲ ਕੰਪਨੀਆਂ ਨੇ ਅਕਤੂਬਰ ਤੱਕ ਪਿਛਲੇ 17 ਮਹੀਨਿਆਂ ‘ਚ 19 ਵਾਰ ਕੀਮਤਾਂ ਵਧਾ ਦਿੱਤੀਆਂ ਹਨ ਇਸ ਤਰ੍ਹਾਂ ਐਲਪੀਜੀ ਦੇ ਪ੍ਰਾਇਸ ‘ਚ 76.50 ਰੁਪਏ ਦਾ ਵਾਧਾ ਹੋ ਗਿਆ ਹੈ ਜਨਤਕ ਖੇਤਰ ਦੀ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਪਿਛਲੇ ਸਾਲ ਜੁਲਾਈ ਤੋਂ ਹੀ ਐਲਪੀਜੀ ਦੀਆਂ ਕੀਮਤਾਂ ਹਰ ਮਹੀਨੇ ਪਹਿਲੀ ਤਾਰੀਕ ਨੂੰ ਵਧਾਉਂਦੀ ਆ ਰਹੀ ਹੈ ਤਾਂ ਕਿ ਸਰਕਾਰੀ ਸਬਸਿਡੀ ਨੂੰ 2018 ਤੱਕ ਸਮਾਪਤ ਕੀਤਾ ਜਾ ਸਕੇ।