ਪੰਜ ਫਾਇਰ ਬ੍ਰਿਗੇਡ ਕਰਮਚਾਰੀਆਂ ਸਮੇਤ ਸੱਤ ਜਖਮੀ
ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ਰਾਜਧਾਨੀ ਦੇ ਜਾਫਰਾਬਾਦ ਇਲਾਕੇ ‘ਚ ਇਕ ਦੁਕਾਨ ‘ਤੇ ਸ਼ਭ ਗੈਸ ਸਿਲੰਡਰ ਦੇ ਧਮਾਕੇ ‘ਚ ਫਾਇਰ ਬ੍ਰਿਗੇਡ ਦੇ 5 ਕਰਮਚਾਰੀਆਂ ਸਮੇਤ 7 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਸ਼ਨੀਵਾਰ ਨੂੰ ਯੂਐਨਆਈ ਨੂੰ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮ ਹੋਈ ਇਸ ਘਟਨਾ ਵਿੱਚ ਪੰਜ ਫਾਇਰ ਫਾਈਟਰ ਅਤੇ ਦੋ ਹੋਰ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਜੀਟੀਬੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਗਰਗ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਸ਼ਾਮ ਕਰੀਬ ਸੱਤ ਵਜੇ ਮਿਲੀ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਕਰੀਬ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਰਾਤ 10 ਵਜੇ ਅੱਗ ‘ਤੇ ਕਾਬੂ ਪਾਇਆ ਗਿਆ।
ਅੱਗ ਦੀਆਂ ਲਪਟਾਂ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ
ਉਨ੍ਹਾਂ ਦੱਸਿਆ ਕਿ ਅੱਗ ਐਲਪੀਜੀ ਗੈਸ ਸਿਲੰਡਰ ਵਿੱਚ ਧਮਾਕੇ ਤੋਂ ਬਾਅਦ ਲੱਗੀ। ਇਕ ਤੋਂ ਬਾਅਦ ਇਕ ਕਈ ਧਮਾਕੇ ਹੋਏ ਅਤੇ ਘਰ ਨੂੰ ਅੱਗ ਲੱਗ ਗਈ। ਹਫੜਾ ਦਫੜੀ ਦਰਮਿਆਨ ਮੌਕੇ ‘ਤੇ ਪਹੁੰਚੇ ਫਾਇਰ ਫਾਈਟਰਜ਼ ਨੇ ਆਪਣੀ ਜਾਨ ਦਾਅ ‘ਤੇ ਲਗਾ ਕੇ ਘਰ ‘ਚ ਅੱਗ ਦੀ ਲਪੇਟ ‘ਚ ਆਏ ਲੋਕਾਂ ਨੂੰ ਬਚਾਇਆ। ਇਸ ਦੌਰਾਨ ਪੰਜ ਫਾਇਰ ਫਾਈਟਰ ਜ਼ਖਮੀ ਹੋ ਗਏ।
ਘਟਨਾ ਕਿਵੇਂ ਵਾਪਰੀ
ਜ਼ਖਮੀਆਂ ‘ਚ ਸੁਨੀਲ, ਫਿਰੋਜ਼, ਮਹਾਵੀਰ, ਸੁਰੇਸ਼ ਅਤੇ ਰਾਕੇਸ਼ ਸ਼ਾਮਲ ਹਨ, ਜਦਕਿ ਸੁਨੀਲ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸੂਤਰਾਂ ਅਨੁਸਾਰ ਜਿਸ ਦੁਕਾਨ ‘ਤੇ ਅੱਗ ਲੱਗੀ, ਉੱਥੇ ਇਕ ਸਿਲੰਡਰ ਤੋਂ ਦੂਜੇ ਸਿਲੰਡਰ ‘ਚ ਗੈਰ ਕਾਨੂੰਨੀ ਤਰੀਕੇ ਨਾਲ ਐਲਪੀਜੀ ਗੈਸ ਭਰੀ ਜਾ ਰਹੀ ਸੀ। ਇਸ ਦੌਰਾਨ ਇਹ ਘਟਨਾ ਵਾਪਰੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ