ਆਪਸ ’ਚ ਬੇਗਰਜ਼ ਪ੍ਰੇਮ ਕਰੋ : ਪੂਜਨੀਕ ਗੁਰੂ ਜੀ
ਬਰਨਾਵਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਢਫੜਗ਼ੁ ਜਢਖ ਯੂਟਿਊਬ ਚੈਨਲ ’ਤੇ ਆਨਲਾਈਨ ਮਜਲਿਸ ’ਚ ਜ਼ਿੰਦਗੀ ਦੇ ਅਸਲ ਮਕਸਦ ’ਤੇ ਚਾਨਣਾ ਪਾਇਆ ਅਤੇ ਗੁਰੂ ਦਾ ਮਹੱਤਵ ਸਮਝਾਇਆ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਮਾਲਕ ਦੀ ਸਾਜੀ-ਨਵਾਜੀ ਪਿਆਰੀ ਸਾਧ-ਸੰਗਤ ਜੀਓ!
ਸਤਿਗੁਰੂ ਦਾਤਾ, ਸੱਚੇ ਰਹਿਬਰ ਸ਼ਾਹ ਸਤਿਨਾਮ, ਸ਼ਾਹ ਮਸਤਾਨ ਦਾਤਾ ਪਿਆਰੇ ਨੇ ਬਹੁਤ ਸਾਰੇ ਭਜਨਾਂ ਦਾ ਨਿਰਮਾਣ ਕੀਤਾ, ਭਜਨਾਂ ਨੂੰ ਬਣਾਇਆ, ਅਸਾਨ ਤਰਜ਼ਾਂ ਦਿੱਤੀਆਂ, ਤਾਂ ਕਿ ਹਰ ਜੀਵ ਉਸ ਤਰਜ਼ ’ਤੇ ਉਸ ਨੂੰ ਗਾ ਸਕੇ, ਬੋਲ ਸਕੇ, ਤਾਂ ਮਹਾਨ ਪਰਉਪਕਾਰ ਹੈ ਇਹ ਜਿਹੋ-ਜਿਹਾ ਯੁਗ, ਜਿਹੋ-ਜਿਹਾ ਸਮਾਂ, ਉਵੇਂ ਹੀ ਉਨ੍ਹਾਂ ਨੇ ਰਚਨਾ ਕੀਤੀ, ਕਰ ਰਹੇ ਹਨ ਅਤੇ ਕਰਦੇ ਰਹਿਣਗੇ ਇੱਥੇ ਪਿਆਰ, ਮੁਹੱਬਤ ਦੀ ਚਰਚਾ ਜਦੋਂ-ਜਦੋਂ ਵੀ ਹੁੰਦੀ ਹੈ ਉਸ ਦਾ ਮਤਲਬ ਬੇਗਰਜ਼, ਨਿਸਵਾਰਥ ਭਾਵਨਾ ਨਾਲ ਆਤਮਾ ਦਾ ਆਤਮਾ ਨਾਲ ਅਤੇ ਆਤਮਾ ਦਾ ਪਰਮਾਤਮਾ ਨਾਲ ਪਿਆਰ ਇਹੀ ਸਿਖਾਇਆ ਸਤਿਗੁਰੂ ਜੀ ਨੇ ਆਪਸ ਵਿਚ ਪ੍ਰੇਮ ਕਰੋ, ਪਰ ਗਰਜ਼ ਨਹੀਂ ਹੋਣੀ ਚਾਹੀਦੀ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜਿੱਥੇ ਗਰਜ਼ ਆਉਂਦੀ ਹੈ ਉੱਥੇ ਪਿਆਰ ਕਮਜ਼ੋਰ ਪੈ?ਜਾਂਦਾ ਹੈ ਪਰ ਇਸ ਦੁਨੀਆ ’ਚ ਤਾਂ ਗਰਜ਼ ਦੇ ਬਿਨਾ ਕੋਈ ਪਿਆਰ ਜਾਣਦਾ ਹੀ ਨਹੀਂ ਕਰਨਾ ਸ਼ੁਰੂ ਤੋਂ ਨਿਗ੍ਹਾ ਮਾਰੀਏ, ਮਾਂ-ਬੇਟੇ ਦਾ ਪਿਆਰ ਬੱਚਾ ਸਮਝਦਾਰ ਨਹੀਂ, ਸਮਝ ਨਹੀਂ ਅਤੇ ਮਾਂ ਪਿਆਰ ’ਚ ਡੁੱਬੀ ਹੈ ਪਰ ਬੱਚਾ ਥੋੜ੍ਹਾ ਵੱਡਾ ਹੁੰਦਾ ਹੈ ਤਾਂ ਉਸ ਨੂੰ ਸਮਝ ਆਉਣ ਲੱਗਦੀ ਹੈ ਮਾਂ-ਬਾਪ ਨੂੰ ਇਹ ਹੁੰਦਾ ਹੈ ਕਿ ਵੱਡਾ ਹੋ ਕੇ ਸਾਡਾ ਨਾਂਅ ਰੌਸ਼ਨ ਕਰੇਗਾ ਵੱਡਾ ਹੋ ਕੇ ਇਹ ਤਰੱਕੀ ਕਰੇਗਾ, ਵੱਡਾ ਹੋ ਕੇ ਸਾਨੂੰ ਬੁਲੰਦੀਆਂ ’ਤੇ ਲੈ ਜਾਵੇਗਾ ਪਰ ਕੀ ਅਜਿਹੀ ਸਿੱਖਿਆ ਤੁਸੀਂ ਉਸ ਦੇ ਅੰਦਰ ਭਰੀ? ਕੀ ਅਜਿਹੇ ਸੰਸਕਾਰ ਤੁਸੀਂ ਉਨ੍ਹਾਂ ਨੂੰ ਦਿੱਤੇ?
ਉਸ ਵੱਲ ਧਿਆਨ ਨਹੀਂ ਹੈ ਪਰ ਇੱਕ ਗਰਜ਼, ਇੱਕ ਸਵਾਰਥ ਮਾਤਰ ਹੈ, ਕਿ ਹਾਂ ਇਹ ਐਸਾ ਹੋਵੇਗਾ, ਵੈਸਾ ਹੋਵੇਗਾ, ਇਹ ਹੋਵੇਗਾ ਤਾਂ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਰਿਸ਼ਤੇ ਕੋਈ ਗਲਤ ਹਨ, ਸਹੀ ਹਨ ਆਪਣੀ ਥਾਂ ਸਾਡਾ ਇਹ ਸੱਭਿਆਚਾਰ ਹੈ ਕਿ ਪਹਿਲਾਂ ਬੱਚੇ ਦੀ ਸੰਭਾਲ ਮਾਂ-ਬਾਪ ਕਰਦੇ ਹਨ ਅਤੇ ਬਾਅਦ ’ਚ ਬਜ਼ੁਰਗਾਂ ਦੀ ਸੰਭਾਲ ਬੱਚੇ ਕਰਦੇ ਹਨ ਪਰ ਸਾਡਾ ਕਹਿਣ ਦਾ ਮਤਲਬ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਬਹੁਤ ਹੀ ਚੰਗਾ ਬਣਾਉਣਾ ਚਾਹੁੰਦੇ ਹੋ ਤਾਂ ਉਸ ਦੇ ਅੰਦਰ ਸੰਸਕਾਰ ਭਰੋ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ