ਮਜ਼ਦੂਰਾਂ ਨਾਲ ਕੀਤੀ ਜਾ ਰਹੀ ਵਿਤਕਰੇਬਾਜੀ ਫੌਰੀ ਬੰਦ ਕੀਤੀ ਜਾਵੇ : ਆਗੂ
- ਰਾਸ਼ਨ ਵਿੱਚ ਕੀਤੀ 25% ਕਟੌਤੀ ਵਾਪਸ ਲੈਣ ਦੀ ਕੀਤੀ ਮੰਗ
- ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਮਿਲੇ ਸੀ, ਦਿੱਤਾ ਸੀ ਭਰੋਸਾ, ਪ੍ਰੰਤੂ ਹੱਲ ਨਹੀਂ ਹੋਇਆ : ਸੂਬਾ ਪ੍ਰਧਾਨ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪਿੰਡ ਨਮੋਲ ਵਿਖੇ 200 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਸਸਤਾ ਰਾਸ਼ਨ (Wheat) ਨਾ ਮਿਲਣ ਖਿਲਾਫ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਰੈਲੀ ਕਰਕੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਜ਼ਿਕਰਯੋਗ ਹੈ ਕਿ ਪਿੰਡ ਨਮੋਲ ਦੀਆਂ ਦੋ ਪੰਚਾਇਤਾਂ ਹਨ, ਗੁਜਰਮੱਲ ਪੱਤੀ ਨਮੋਲ ਵਿਖੇ ਕੀਤੀ ਰੈਲੀ ਨੂੰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਅਤੇ ਜ਼ਿਲ੍ਹਾ ਸਕੱਤਰ ਬਿਮਲ ਕੌਰ ਨੇ ਕਿਹਾ ਕਿ ਰਾਸ਼ਨ ਸਬੰਧੀ ਹੋ ਰਹੀ ਵਿਤਕਰੇਬਾਜ਼ੀ ਅਤੇ ਕੀਤੀ ਗਈ। ਕਟੌਤੀ ਖਿਲਾਫ਼ 28 ਮਾਰਚ ਨੂੰ ਡੀਸੀ ਦਫ਼ਤਰ ਸੰਗਰੂਰ ਵਿਖੇ ਇਕੱਠੇ ਹੋ ਕੇ ਬਤੌਰ ਭਰਵਾਂ ਡੈਪੂਟੇਸ਼ਨ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਮਿਲਿਆ ਸੀ। ਉਨ੍ਹਾਂ ਵੱਖੋ-ਵੱਖ ਬਲਾਕਾਂ ਦੇ ਪਿੰਡਾਂ ਦੀ ਸੱਮਸਿਆ ਨੂੰ ਸੁਣਿਆ ਅਤੇ ਲੋੜਵੰਦਾਂ ਨੂੰ ਕਣਕ ਵੰਡਣ ਦਾ ਭਰੋਸਾ ਦੁਆਇਆ ਸੀ ਪਰ ਹਕੀਕਤ ਵਿੱਚ ਇਸ ਤੇ ਸਮੇਤ ਨਮੋਲ ਅਤੇ ਹੋਰਨਾਂ ਪਿੰਡਾਂ ਅੰਦਰ ਬਣਦਾ ਅਮਲ ਨਹੀਂ ਹੋਇਆ।
ਆਗੂਆਂ ਨੇ ਕਿਹਾ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਲੋਕਾਂ ਨਾਲ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਫੋਟੋ ਹੱਥ ਵਿੱਚ ਫੜ ਕੇ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾ ਕੇ ਮਿਹਨਤਕਸ਼ ਲੋਕਾਈ ਨਾਲ ਹਰੇਕ ਸਮੱਸਿਆ ਹੱਲ ਕਰਨ ਅਤੇ ਘਰ-ਘਰ ਵਿੱਚ ਸਸਤੇ ਰਾਸ਼ਨ ਦੀਆਂ ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਵਸਤੂਆਂ (Wheat) ਪਹੁੰਚਾਉਣ ਦਾ ਵਾਅਦਾ ਕੀਤਾ ਸੀ। ਪਰ ਅਮਲੀ ਰੂਪ ਵਿਚ ਲੋੜਵੰਦਾਂ ਤੋਂ ਕਣਕ ਤੱਕ ਵੀ ਖੋਹੀ ਜਾ ਰਹੀ ਹੈ।
ਰੈਲੀ ‘ਚ ਸੱਤ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਲੋਕਾਂ ’ਚ ਗੁੱਸਾ ਵੱਧਦਾ ਜਾ ਰਿਹਾ ਹੈ। ਇਸ ਰੈਲੀ ‘ਚ ਸੱਤ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਕਮੇਟੀ ਮੈਂਬਰਾਂ ਖਾਸਕਰ ਰਾਮ ਸਿੰਘ ਅਤੇ ਮਹਿੰਦਰ ਕੌਰ ਨੇ ਜਿਨ੍ਹਾਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਨਹੀਂ ਮਿਲਿਆ, ਦੀ ਲਿਸਟ ਬਣਾਈ ਗਈ। ਜੱਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਜ਼ਦੂਰਾਂ ਨਾਲ ਕੀਤੀ ਜਾ ਰਹੀ ਵਿਤਕਰੇਬਾਜੀ ਫੌਰੀ ਬੰਦ ਕੀਤੀ ਜਾਵੇ ਅਤੇ ਲੋੜਵੰਦ ਲੋਕਾਂ ਨੂੰ ਉਨ੍ਹਾ ਦਾ ਹੱਕ ਦਿੱਤਾ ਜਾਵੇ ਅਤੇ ਰਾਸ਼ਨ ਵਿੱਚ ਕੀਤੀ 25% ਕਟੌਤੀ ਵਾਪਸ ਲੈ ਕੇ ਬਣਦਾ ਇਨਸਾਫ਼ ਦਿੱਤਾ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ