ਸਾਲ 2022 ਤੋਂ ਉਮੀਦਾਂ ਬਹੁਤ ਪਰ ਇੱਛਾਵਾਂ ਤੋਂ ਪ੍ਰਹੇਜ
ਭਾਰਤੀ ਸਮਾਜ ਜ਼ਿਆਦਾਤਰ ਇੱਕ ਪੱਛੜਿਆ ਸਮਾਜ ਹੈ ਗਰੀਬੀ, ਭੁੱਖਮਰੀ, ਕੁਪੋਸ਼ਣ, ਬੇਰੁਜ਼ਗਾਰੀ, ਅਨਪੜ੍ਹਤਾ, ਬਿਮਾਰੀ, ਸਮਾਜਿਕ-ਆਰਥਿਕ ਅਸਮਾਨਤਾ, ਫਿਰਕੂਵਾਦ ਆਦਿ ਵਿਸ਼ਾਲ ਸਮੱਸਿਆਵਾਂ ਨਾਲ ਦੇਸ਼ ਜੂਝਦਾ ਰਿਹਾ ਹੈ ਅਤੇ 2022 ’ਚ ਵੀ ਇਹ ਸਮੱਸਿਆਵਾਂ ਨਾ ਬਣੀਆਂ ਰਹਿਣ ਦੀ ਕੋਈ ਵਜ੍ਹਾ ਦਿਖਾਈ ਨਹੀਂ ਦਿੰਦੀ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਅਤੇ ਹੱਲ ਲੋਕਨੀਤੀ ਦੇ ਜ਼ਰੀਏ ਹੀ ਕੀਤਾ ਜਾ ਸਕਦਾ ਹੈ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਤਮਾਮ ਸਮੱਸਿਆਵਾਂ ਦਾ ਹੱਲ ਅਜਿਹੀਆਂ ਹੀ ਨੀਤੀਆਂ ਨਾਲ ਸੰਭਵ ਹੋਇਆ ਹੈ ਬੀਤੇ 2 ਸਾਲ ਤੋਂ ਮਹਾਂਮਾਰੀ ਜਾਰੀ ਹੈ ਅਤੇ ਇਸ ਦੇ ਨਾਲ ਹੀ ਕਈ ਹੋਰ ਸਮੱਸਿਆਵਾਂ ਦਾ ਵਿਕਾਸ ਹੋ ਗਿਆ ਹੈ ਸਾਲ 2022, 365 ਦਿਨ ਦਾ ਇੱਕ ਅਜਿਹਾ ਸਮਾਂ ਹੈ ਜੋ ਤੁਲਨਾਤਮਕ ਜ਼ਿਆਦਾ ਸੰਵੇਦਨਸ਼ੀਲ ਮੰਨਿਆ ਜਾ ਸਕਦਾ ਹੈ ਇਸ ਇੱਕ ਸਾਲ ਦੇ ਅੰਦਰ ਤਮਾਮ ਨਿਯੋਜਨ ਅਤੇ ਵਿਕਾਸ ਦੀ ਧਾਰਨਾ ਦੇ ਨਾਲ ਪੈਦਾ ਹੋਈਆਂ ਕਠਿਨਾਈਆਂ ਨਾਲ ਨਜਿੱਠਣ ਲਈ ਰਾਹ ਲੱਭਿਆ ਜਾਵੇਗਾ ਸਾਨੂੰ ਉਮੀਦ ਚੰਗੀ ਰੱਖਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ ਪਰ ਇੱਛਾਵਾਂ ਵੀ ਨਹੀਂ ਪਾਲਣੀਆਂ ਚਾਹੀਦੀਆਂ।
ਜਦੋਂ ਦੌਰ ਆਫ਼ਤ ਦਾ ਹੋਵੇ ਉਦੋਂ ਸਮਾਜਿਕ ਪ੍ਰਸ਼ਾਸਨ ਦੀ ਧਾਰਨਾ ਮੁਖਰ ਹੋ ਜਾਂਦੀ ਹੈ ਜਿੱਥੋਂ ਤੱਕ ਸਮਾਜਿਕ ਪ੍ਰਸ਼ਾਸਨ ਦੀ ਅਜ਼ਾਦ ਸ਼ਾਖਾ ਦੇ ਰੂਪ ’ਚ ਹੋਂਦ ਦਾ ਸਵਾਲ ਹੈ ਤਾਂ ਇਸ ਦੇ ਸ਼ੁਰੂਆਤੀ ਦੌਰ 20ਵੀਂ ਸਦੀ ਦੀ ਸ਼ੁਰੂਆਤ ਤੋਂ ਦੇਖਿਆ ਜਾ ਸਕਦਾ ਹੈ ਇਸ ਸਦੀ ਦਾ ਦੂਜਾ ਦਹਾਕਾ ਮਹਾਂਮਾਰੀ ਦੇ ਨਾਲ ਸਰਕਾਰ ਦੇ ਨਾਲ ਜਨਹਿੱਤ ਨਾਲ ਜੁੜੀਆਂ ਸੰਸਥਾਵਾਂ ਵੱਡੇ ਇਮਤਿਹਾਨ ’ਚੋਂ ਗੁਜ਼ਰੀਆਂ ਸਨ ਜ਼ਿਕਰਯੋਗ ਹੈ ਕਿ ਭਾਰਤ ’ਚ ਉਨ੍ਹੀਂ ਦਿਨੀਂ ਅੰਦੋਲਨ ਦਾ ਦੌਰ ਸੀ ਅਤੇ ਦੇਸ਼ ਬਸਤੀਵਾਦੀ ਸੱਤਾ ਦੇ ਅਧੀਨ ਸੀ 21ਵੀਂ ਸਦੀ ਦੇ ਦੂਜੇ ਦਹਾਕੇ ਦੇ ਆਖਰੀ ਦੋ ਸਾਲ ਵੀ ਕੋਵਿਡ-19 ਦੇ ਚੱਲਦਿਆਂ ਬਹੁਤ ਵੱਡੀ ਪ੍ਰੀਖਿਆ ’ਚੋਂ ਲੰਘੇ ਹਨ। ਇਹ ਸਿਲਸਿਲਾ ਹਾਲੇ ਰੁਕਿਆ ਨਹੀਂ ਹੈ ਜ਼ਿਕਰਯੋਗ ਹੈ ਕਿ ਪਿਛਲੇ ਦੋ ਸਾਲਾਂ ਤੋਂ ਦੁਨੀਆ ਬੇਹੱਦ ਬੇਯਕੀਨੀ ਦੇ ਦੌਰ ’ਚੋਂ ਲੰਘ ਰਹੀ ਹੈ ਜਿਸ ’ਚ ਭਾਰਤ ਨੇ ਵੀ ਵੱਡੀ ਕੀਮਤ ਤਾਰੀ ਹੈ ਆਫ਼ਤ ਅਤੇ ਮਹਾਂਮਾਰੀ ਦੀ ਮਾਰ ਤੋਂ ਉੱਭਰਨ ਦੇ ਸਾਰੇ ਹਥਕੰਡੇ ਮੰਨੋ ਨਾਕਾਮ ਹੋ ਗਏ ਹੋਣ ਬਚਾਅ ਅਤੇ ਰਾਹਤ ਦੇ ਸਾਰੇ ਉਪਾਅ ਅਜ਼ਮਾਏ ਜਾ ਰਹੇ ਹਨ ਪਰ ਕੋਰੋਨਾ ਨਿੱਤ ਨਵੇਂ ਰੂਪ ਨਾਲ ਆਪਣੀ ਪਕੜ ਬਣਾਏ ਹੋਏ ਹੈ 2021 ਦੇ ਆਖ਼ਰੀ ਦਿਨਾਂ ’ਚ ਅਮਰੀਕਾ ’ਚ ਪਹਿਲੀ ਵਾਰ ਕੋਰੋਨਾ ਪੀੜਤਾਂ ਦੀ ਗਿਣਤੀ ਇੱਕ ਦਿਨ ’ਚ 5 ਲੱਖ ਤੋਂ ਜ਼ਿਆਦਾ ਹੋਣਾ ਇਸ ਗੱਲ ਨੂੰ ਪੁਖਤਾ ਕਰਦਾ ਹੈ ।
ਇਸ ਤੋਂ ਇਲਾਵਾ ਯੂਰਪੀ ਦੇਸ਼ ਇੰਗਲੈਂਡ, ਫਰਾਂਸ ਅਤੇ ਜਰਮਨੀ ਸਮੇਤ ਕਈ ਦੇਸ਼ਾਂ ’ਚ ਕੋਰੋਨਾ ਪੀੜਤਾਂ ਦੇ ਅੰਕੜੇ ਅਸਮਾਨ ਛੂਹ ਚੁੱਕੇ ਹਨ ਭਾਰਤ ’ਚ ਵੀ ਓਮੀਕਰੋਨ ਰੋਜ਼ਾਨਾ ਤੇਜ਼ੀ ਲਏ ਹੋਏ ਹੈ ਉਕਤ ਤੋਂ ਇਹ ਸਾਬਤ ਹੋ ਰਿਹਾ ਹੈ ਕਿ 2022 ਦਾ ਆਗਾਜ਼ ਓਮੀਕਰੋਨ ਨਾਲ ਹੋਵੇਗਾ ਹਾਲਾਂਕਿ ਨਵੇਂ ਵੈਰੀਐਂਟ ਓਮੀਕਰੋਨ ਤੋਂ ਇਲਾਵਾ ਪੁਰਾਣਾ ਵੈਰੀਐਂਟ ਡੇਲਟਾ ਵੀ ਰਫ਼ਤਾਰ ਲਏ ਹੋਏ ਹੈ ਅਤੇ ਭਾਰਤ ਲਈ ਵੀ ਬੇਹੱਦ ਚਿੰਤਾ ਦਾ ਵਿਸ਼ਾ ਹੈ। ਤੀਜੀ ਲਹਿਰ ਕੰਢੇ ’ਤੇ ਹੈ ਅਤੇ 2022 ਨਵੀਆਂ ਉਮੀਦਾਂ ਨਾਲ ਲੱਦਿਆ ਹੈ ਹਾਲਾਂਕਿ ਇਹ ਉਮੀਦ ’ਤੇ ਕਿੰਨਾ ਖਰਾ ਉੱਤਰੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ 2021 ਦੀਆਂ ਤਮਾਮ ਸੰਭਾਵਨਾਵਾਂ ਵੀ ਇਸ ਨਵੇਂ ਸਾਲ ’ਚ ਭਾਵਨਾਤਮਕ ਰੂਪ ਨਾਲ ਜੁੜੀਆਂ ਦਿਖਾਈ ਦਿੰਦੀਆਂ ਹਨ।
ਕੋਰੋਨਾ ਦੇ ਚੱਲਦਿਆਂ ਸਿਹਤ ਕਿਤੇ ਜ਼ਿਆਦਾ ਪਹਿਲ ’ਚ ਹੈ ਦੇਸ਼ ਦੀ ਅਰਥਵਿਵਸਥਾ ’ਚ ਸਿਹਤ ਵੱਡੇ ਖੇਤਰਾਂ ’ਚੋਂ ਇੱਕ ਬਣ ਗਿਆ ਹੈ ਅਤੇ 2022 ਤੱਕ ਇਸ ਦੇ 372 ਅਰਬ ਡਾਲਰ ਤੱਕ ਪਹੁੰਚ ਜਾਣ ਦਾ ਅੰਦਾਜ਼ਾ ਹੈ ਹਾਲਾਂਕਿ ਨੀਤੀ ਕਮਿਸ਼ਨ ਦੀ ਇਹ ਰਿਪੋਰਟ ਮਾਰਚ 2021 ਦੀ ਹੈ ਜਦੋਂ ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਨਹੀਂ ਸੀ ਹੁਣ ਹਾਲਾਤ ਇਹ ਹਨ ਕਿ 2022 ਤੀਜੀ ਲਹਿਰ ’ਤੇ ਖੜ੍ਹਾ ਹੈ ਅਜਿਹੇ ’ਚ ਇਹ ਉਮੀਦ ਵਧਦੀ ਹੈ ਕਿ ਸਿਹਤ ਨੂੰ ਧਿਆਨ ’ਚ ਰੱਖਦਿਆਂ ਧਨ ਦੀ ਮਾਤਰਾ ’ਚ ਹੋਰ ਵਾਧਾ ਹੋ ਸਕਦਾ ਹੈ। ਵਿਸ਼ਵ ਬੈਂਕ ਨੇ ਭਾਰਤੀ ਅਰਥਵਿਸਵਥਾ ਦੀ ਵਾਧਾ ਦਰ ਨੂੰ 2021 ’ਚ 8.3 ਫੀਸਦੀ ਅਤੇ 2022 ਲਈ 7.5 ਫੀਸਦੀ ਦਾ ਅੰਦਾਜ਼ਾ ਪ੍ਰਗਟਾਇਆ ਸੀ ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਅੰਦਾਜਾ ਇੱਕ ਵਾਰ ਫ਼ਿਰ ਖਰਾ ਨਹੀਂ ਉੱਤਰਿਆ ਸੀ ਅਤੇ ਵਰਤਮਾਨ ’ਚ ਜੋ ਹਾਲਾਤ ਦਿਸਦੇ ਹਨ।
ਉਸ ਨੂੰ ਦੇਖਦਿਆਂ 2022 ’ਚ ਵੀ ਇਸ ਦੀ ਸੰਭਾਵਨਾ ਘੱਟ ਹੀ ਦਿਸਦੀ ਹੈ ਹਾਲਾਂਕਿ ਵਿਸ਼ਵ ਬੈਂਕ ਨੇ ਵੀ ਇਹ ਮੰਨਿਆ ਹੈ ਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਕਿਸੇ ਵੀ ਦੇਸ਼ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਭਿਆਨਕ ਲਹਿਰ ਭਾਰਤ ’ਚ ਆਈ ਅਤੇ ਇਸ ਨਾਲ ਆਰਥਿਕ ਮੁੜ-ਵਿਕਾਸ ’ਤੇ ਉਲਟ ਅਸਰ ਪਿਆ ਉਂਜ ਅੰਦਾਜਾ ਤਾਂ ਇਹ ਵੀ ਹੈ ਕਿ 2023 ’ਚ ਭਾਰਤ ਦੀ ਵਾਧਾ ਦਰ 6.5 ਫੀਸਦੀ ਰਹੇਗੀ ਭਰੋਸਾ ਕੀਤਾ ਜਾਣਾ ਆਸ਼ਾਵਾਦੀ ਦਿ੍ਰਸ਼ਟੀਕੋਣ ਦਾ ਪ੍ਰਤੀਕ ਹੈ ਪਰ ਹਾਲੀਆ ਸਥਿਤੀ ਨੂੰ ਦੇਖਦਿਆਂ ਇਹ ਅੰਕੜੇ ਜ਼ਮੀਨ ’ਤੇ ਉੱਤਰਨਗੇ ਵੀ ਇਸ ਦੇ ਆਸਾਰ ਘੱਟ ਹੀ ਹਨ 2022 ਉਮੀਦਾਂ ਨਾਲ ਭਰਿਆ ਹੋ ਸਕਦਾ ਹੈ ਬਸ਼ਰਤੇ ਬਹੁਤ ਕੁਝ ਕੋਰੋਨਾ ਦੀ ਸਥਿਤੀ ’ਤੇ ਨਿਰਭਰ ਕਰੇਗਾ।
ਪੈਟਰੋਲੀਅਮ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਲੋਕਾਂ ਨੂੰ ਆਰਥਿਕ ਝਟਕਾ ਤਾਂ ਲੱਗਾ ਹੈ ਨਾਲ ਹੀ ਪ੍ਰਦੂਸ਼ਣ ’ਚ ਵੀ ਵਾਧਾ ਜਾਰੀ ਹੈ ਹਾਲਾਂਕਿ ਮੋਦੀ ਸਰਕਾਰ ਬਦਲਵੇਂ ਊਰਜਾ ਸਰੋਤਾਂ ਨੂੰ ਵਿਸਥਾਰ ਦੇਣ ’ਤੇ ਕੰਮ ਕਰ ਰਹੀ ਹੈ ਇਨ੍ਹਾਂ ਦੇ ਤਹਿਤ ਗ੍ਰੀਨ ਹਾਈਡ੍ਰੋਜਨ ਦਾ ਪ੍ਰੋਜੈਕਟ ਵੀ ਦੇਖਿਆ ਜਾ ਸਕਦਾ ਹੈ। ਸੰਭਾਵਨਾ ਇਹ ਪ੍ਰਗਟਾਈ ਜਾ ਰਹੀ ਹੈ ਕਿ ਜ਼ਲਦ ਹੀ ਭਾਰਤ ’ਚ ਗ੍ਰੀਨ ਹਾਈਡੋ੍ਰਜਨ ਦੇ ਈਂਧਨ ਨਾਲ ਕਾਰਾਂ ਚੱਲਣਗੀਆਂ ਜਾਹਿਰ ਹੈ ਕਿ ਕਚਰੇ ਅਤੇ ਸੋਲਿਡ ਵੇਸਟ ਨਾਲ 2022 ਤੋਂ ਕਾਰਾਂ ਚੱਲਦੀਆਂ ਹੋਈਆਂ ਦੇਖੀਆਂ ਜਾ ਸਕਣਗੀਆਂ ਜਵਾਬਦੇਹੀ ਦਾ ਸਿਧਾਂਤ ਸੱਭਿਅਤਾ ਜਿੰਨਾ ਹੀ ਪੁਰਾਣਾ ਹੈ ਸਰਕਾਰ ਦੇ ਸਮੁੱਚੇ ਕੰਮਕਾਜ ਲਈ 2022 ਇੱਕ ਮੱਧ ਵਰ੍ਹੇ ਦੇ ਰੂਪ ’ਚ ਵੀ ਹੈ ਈ-ਸ਼ਾਸਨ ’ਚ ਹੋਰ ਵਾਧਾ ਅਤੇ ਈ-ਭਾਗੀਦਾਰੀ ਨੂੰ ਤੁਲਨਾਤਮਕ ਮਜ਼ਬੂਤੀ ਦੇਣਾ ਨਾਲ ਹੀ ਈ-ਕੁਨੈਕਟੀਵਿਟੀ ਨੂੰ ਪੂਰੇ ਭਾਰਤ ’ਚ ਪਹੁੰਚਾਉਣਾ ਇਸ ਸਾਲ ਦਾ ਕੋਰ ਵਿਸ਼ਾ ਹੋ ਸਕਦਾ ਹੈ ਥੋਕ ਮਹਿੰਗਾਈ ਦਰ 2020 ਦੀ ਤੁਲਨਾ ’ਚ 2021 ’ਚ ਉੱਚਾਈ ਲਏ ਹੋਏ ਸੀ।
2022 ’ਚ ਇਸ ਦੀ ਮੁਕਤੀ ਦਾ ਰਸਤਾ ਵੀ ਲੱਭਣਾ ਇਸ ਸਾਲ ’ਚ ਸ਼ਾਮਲ ਰਹੇਗਾ ਜਾਹਿਰ ਹੈ ਮਹਿੰਗਾਈ ਦਾ ਅਜਿਹਾ ਰੂਪ ਸਰਕਾਰ ਦੀ ਜਵਾਬਦੇਹੀ ਨੂੰ ਵਧਾ ਦਿੰਦਾ ਹੈ ਅਤੇ ਸੁਸ਼ਾਸਨ ਦੀ ਹਵਾ ਕੱਢ ਦਿੰਦਾ ਹੈ ਨਵੇਂ ਸਾਲ ’ਚ ਜਵਾਬਦੇਹੀ ਵੀ ਬਿਹਤਰ ਹੋਵੇਗੀ ਅਤੇ ਸੁਸ਼ਾਸਨ ਵੀ ਸੁਚੱਜਾ ਅਜਿਹੀ ਉਮੀਦ ਰੱਖਣ ’ਚ ਕੋਈ ਹਰਜ਼ ਨਹੀਂ ਹੈ ਕੋਰੋਨਾ ਨੇ ਅਰਥਵਿਵਸਥਾ ਨੂੰ ਲੀਹੋਂ ਲਾਹ ਦਿੱਤਾ ਹੈ ਅਤੇ ਕਰੋੜਾਂ ਨੂੰ ਗਰੀਬੀ ਰੇਖਾ ਹੇਠਾਂ ਖੜ੍ਹਾ ਕਰ ਦਿੱਤਾ ਜਿਸ ਦੇ ਚੱਲਦਿਆਂ ਪੈਦਾ ਹੋਈ ਆਰਥਿਕ ਅਸਮਾਨਤਾ ਨੂੰ ਖਤਮ ਕਰਨ ਲਈ ਨਵੇਂ ਨਿਯੋਜਨ ਦੀ ਸੰਭਾਵਨਾ ਰਹੇਗੀ ਉਂਜ ਤਾਂ 2022 ’ਚ ਬੇਇੰਤਹਾ ਉਮੀਦਾਂ ਹਨ ਪਰ ਇਸ ਦੀ ਸੁੱਚਤਾ ਅਤੇ ਇਹ ਪੂਰੀ ਤਰ੍ਹਾਂ ਖਰਾ ਉੱਤਰੇ ਇਸ ਲਈ ਜ਼ਰੂਰੀ ਹੈ ਕਿ ਕੋਰੋਨਾ ਦੀ ਵਿਦਾਈ ਹੋਵੇ ਅਤੇ ਆਰਥਿਕ ਦੌਰ ਤੇਜ਼ ਹੋਵੇ।
ਡਾ. ਸੁਸ਼ੀਲ ਕੁਮਾਰ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ