ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Los Angeles V...

    Los Angeles Violence 2025: ਅਮਰੀਕਾ ਹਿੰਸਾ, ਲਾਸ ਏਂਜਲਸ ’ਚ ਅੱਗਜ਼ਨੀ ਤੇ ਭੰਨਤੋੜ, 2 ਦੀ ਮੌਤ

    Los Angeles Violence 2025
    Los Angeles Violence 2025: ਅਮਰੀਕਾ ਹਿੰਸਾ, ਲਾਸ ਏਂਜਲਸ ’ਚ ਅੱਗਜ਼ਨੀ ਤੇ ਭੰਨਤੋੜ, 2 ਦੀ ਮੌਤ

    ਮਾਸਕ ਪਹਿਨਣ ਵਾਲਿਆਂ ਦੀ ਹੋਵੇਗੀ ਗ੍ਰਿਫਤਾਰੀ | Los Angeles Violence 2025

    Los Angeles Violence 2025: ਲਾਸ ਏਂਜਲਸ (ਏਜੰਸੀ)। ਅਮਰੀਕਾ ਦੇ ਕੈਲੀਫੋਰਨੀਆ ਦੇ ਲਾਸ ਏਂਜਲਸ ’ਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਦੇ ਖਿਲਾਫ 3 ਦਿਨਾਂ ਤੋਂ ਹਿੰਸਕ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ। ਹਿੰਸਾ ’ਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੰਗਾਕਾਰੀਆਂ ਨੇ ਸੈਂਕੜੇ ਵਾਹਨ ਸਾੜ ਦਿੱਤੇ। ਕਈ ਪ੍ਰਦਰਸ਼ਨਕਾਰੀ ਅਮਰੀਕੀ ਝੰਡੇ ’ਤੇ ਥੁੱਕਦੇ ਵੇਖੇ ਗਏ। ਰਾਸ਼ਟਰਪਤੀ ਟਰੰਪ ਨੇ ਹੁਕਮ ਦਿੱਤਾ ਹੈ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਮਾਸਕ ਪਹਿਨਣ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਪ੍ਰਦਰਸ਼ਨਕਾਰੀ ਮਾਸਕ ਪਹਿਨ ਕੇ ਸੜਕਾਂ ’ਤੇ ਨਿਕਲ ਰਹੇ ਹਨ ਤਾਂ ਜੋ ਉਹ ਸੁਰੱਖਿਆ ਕੈਮਰਿਆਂ ਤੋਂ ਬਚ ਸਕਣ।

    ਇਹ ਖਬਰ ਵੀ ਪੜ੍ਹੋ : Jewellery Theft News: ਈ-ਰਿਕਸ਼ੇ ‘ਚ ਸਵਾਰ ਅਣਪਛਾਤੀਆਂ ਔਰਤਾਂ ਨੇ 12 ਲੱਖ ਰੁਪਏ ਦੇ ਗਹਿਣੇ ਕੀਤੇ ਚੋਰੀ

    ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਸ਼ਹਿਰ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਕਬਜ਼ੇ ’ਚ ਹੈ, ਇਸ ਨੂੰ ਜਲਦੀ ਹੀ ਆਜ਼ਾਦ ਕਰ ਦਿੱਤਾ ਜਾਵੇਗਾ। ਟਰੰਪ ਨੇ ਲਾਸ ਏਂਜਲਸ ’ਚ ਹਿੰਸਾ ਤੇ ਭੰਨਤੋੜ ਫੈਲਣ ਤੋਂ ਬਾਅਦ ਉੱਥੇ ਤਾਇਨਾਤ ਨੈਸ਼ਨਲ ਗਾਰਡ ਸੈਨਿਕਾਂ ਦੀ ਵੀ ਪ੍ਰਸ਼ੰਸਾ ਕੀਤੀ ਹੈ। ਇਨ੍ਹਾਂ ਸੈਨਿਕਾਂ ਨੂੰ ਆਮ ਤੌਰ ’ਤੇ ਰਾਜ ਦੇ ਰਾਜਪਾਲਾਂ ਦੇ ਹੁਕਮਾਂ ’ਤੇ ਬੁਲਾਇਆ ਜਾਂਦਾ ਹੈ, ਪਰ ਇਸ ਵਾਰ ਟਰੰਪ ਨੇ ਖੁਦ ਉਨ੍ਹਾਂ ਨੂੰ ਤਾਇਨਾਤ ਕੀਤਾ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਦਾ ਕਹਿਣਾ ਹੈ ਕਿ ਲਾਸ ਏਂਜਲਸ ’ਚ ਨੈਸ਼ਨਲ ਗਾਰਡਾਂ ਦੀ ਤਾਇਨਾਤੀ ਲਈ ਸੂਬਾ ਸਰਕਾਰ ਟਰੰਪ ਵਿਰੁੱਧ ਕੇਸ ਦਰਜ਼ ਕਰੇਗੀ। Los Angeles Violence 2025

    ਅਸਟਰੇਲੀਅਨ ਰਿਪੋਰਟਰ ਨੂੰ ਲੱਗੀ ਗੋਲੀ | Los Angeles Violence 2025

    ਪੁਲਿਸ ਨੇ ਵਿਰੋਧ ਪ੍ਰਦਰਸ਼ਨਾਂ ਨੂੰ ਕਵਰ ਕਰਨ ਵਾਲੀ ਅਸਟਰੇਲੀਆ ਦੀ ਪੱਤਰਕਾਰ ਲੌਰੇਨ ਟੋਮਾਸੀ ’ਤੇ ਰਬੜ ਦੀਆਂ ਗੋਲੀਆਂ ਚਲਾਈਆਂ। ਇਹ ਘਟਨਾ ਐਤਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਨਾਈਨ ਨਿਊਜ਼ ਪੱਤਰਕਾਰ ਲੌਰੇਨ ਟੋਮਾਸੀ ਲਾਈਵ ਰਿਪੋਰਟਿੰਗ ਕਰ ਰਹੀ ਸੀ। ਵਾਇਰਲ ਵੀਡੀਓ ’ਚ ਦਿਖਾਇਆ ਗਿਆ ਹੈ ਕਿ ਇੱਕ ਰਬੜ ਦੀ ਗੋਲੀ ਰਿਪੋਰਟਰ ਦੀ ਲੱਤ ’ਚ ਲੱਗੀ ਹੈ। ਲੌਰੇਨ ਨੇ ਕਿਹਾ, ਕਈ ਘੰਟਿਆਂ ਦੇ ਤਣਾਅ ਤੋਂ ਬਾਅਦ, ਸਥਿਤੀ ਹੁਣ ਤੇਜ਼ੀ ਨਾਲ ਵਿਗੜ ਗਈ ਹੈ। ਘੋੜਿਆਂ ’ਤੇ ਸਵਾਰ ਲਾਸ ਏਂਜਲਸ ਪੁਲਿਸ ਪ੍ਰਦਰਸ਼ਨਕਾਰੀਆਂ ’ਤੇ ਰਬੜ ਦੀਆਂ ਗੋਲੀਆਂ ਚਲਾ ਰਹੀ ਹੈ ਤੇ ਉਨ੍ਹਾਂ ਨੂੰ ਸ਼ਹਿਰ ਦੇ ਕੇਂਦਰ ਤੋਂ ਹਟਾ ਰਹੀ ਹੈ।