ਲਾਸ ਏਂਜਲਸ (ਏਜੰਸੀ)। Los Angeles Fire: ਲਾਸ ਏਂਜਲਸ ਦੇ ਆਲੇ-ਦੁਆਲੇ ਲੱਗੀ ਅੱਗ ਕਾਰਨ ਅਮਰੀਕਾ ਦੇ ਕੈਲੀਫੋਰਨੀਆ ਸੂਬੇ ’ਚ ਲਗਭਗ 10,000 ਘਰ ਸੜ ਗਏ ਹਨ। 4 ਦਿਨਾਂ ਤੋਂ ਲੱਗੀ ਅੱਗ ਲਗਭਗ 40 ਹਜ਼ਾਰ ਏਕੜ ’ਚ ਫੈਲ ਗਈ ਹੈ। ਇਸ ’ਚੋਂ 29 ਹਜ਼ਾਰ ਏਕੜ ਜ਼ਮੀਨ ਪੂਰੀ ਤਰ੍ਹਾਂ ਸੜ ਗਈ ਹੈ। ਅੱਗ ਕਾਰਨ ਲਗਭਗ 10 ਹਜ਼ਾਰ ਇਮਾਰਤਾਂ ਤਬਾਹ ਹੋ ਗਈਆਂ ਹਨ। ਇਸ ਤੋਂ ਇਲਾਵਾ ਲਗਭਗ 30 ਹਜ਼ਾਰ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਸ਼ੁੱਕਰਵਾਰ ਨੂੰ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ। ਇਹ ਲਾਸ ਏਂਜਲਸ ਤੇ ਆਸ-ਪਾਸ ਦੇ ਇਲਾਕਿਆਂ ’ਚ ਲੱਗੀ ਹੁਣ ਤੱਕ ਦੀ ਸਭ ਤੋਂ ਵੱਡੀ ਅੱਗ ਹੈ।
ਇਹ ਖਬਰ ਵੀ ਪੜ੍ਹੋ : Body Donation: ਮਾਤਾ ਦਲੀਪ ਕੌਰ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਲਾਸ ਏਂਜਲਸ ਕਾਉਂਟੀ ਸ਼ੈਰਿਫ਼ (ਇੱਕ ਜ਼ਿਲ੍ਹਾ ਸੀਈਓ ਵਾਂਗ) ਰੌਬਰਟ ਲੂਨਾ ਨੇ ਅੱਗ ਕਾਰਨ ਹੋਈ ਤਬਾਹੀ ਦੀ ਤੁਲਨਾ ਪ੍ਰਮਾਣੂ ਬੰਬ ਧਮਾਕੇ ਨਾਲ ਕੀਤੀ। ਲੂਨਾ ਨੇ ਕਿਹਾ ਕਿ ਅੱਗ ਨੂੰ ਵੇਖ ਅਜਿਹਾ ਲੱਗਦਾ ਹੈ ਜਿਵੇਂ ਇਨ੍ਹਾਂ ਇਲਾਕਿਆਂ ’ਚ ਕੋਈ ਪਰਮਾਣੂ ਬੰਬ ਸੁੱਟਿਆ ਗਿਆ ਹੋਵੇ। ਅੱਗ ਦੀ ਸਥਿਤੀ ਨਾਲ ਨਜਿੱਠਣ ਲਈ ਨੈਸ਼ਨਲ ਗਾਰਡ ਨੂੰ ਬੁਲਾਇਆ ਗਿਆ। ਲਗਭਗ 50 ਹਜ਼ਾਰ ਲੋਕਾਂ ਨੂੰ ਤੁਰੰਤ ਆਪਣੇ ਘਰ ਖਾਲੀ ਕਰਨ ਲਈ ਕਿਹਾ ਗਿਆ ਹੈ। ਲਗਭਗ 3 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਸ਼ਾਸਨ ਨੇ ਸ਼ਹਿਰ ’ਚ ਐਮਰਜੈਂਸੀ ਘੋਸ਼ਿਤ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਇਹ ਸ਼ਨਿੱਚਰਵਾਰ ਤੱਕ ਫੈਲ ਸਕਦੀ ਹੈ।
ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਘਰ ਖਾਲੀ ਕਰਵਾਇਆ ਗਿਆ | Los Angeles Fire
ਅੱਗ ਲੱਗਣ ਕਾਰਨ, ਲਾਸ ਏਂਜਲਸ ਦੇ ਬ੍ਰੈਟਨਵੁੱਡ ਖੇਤਰ ’ਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਘਰ ਨੂੰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਐਲਏ ਅਮਰੀਕਾ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਕਾਉਂਟੀ ਹੈ। ਇੱਥੇ 1 ਕਰੋੜ ਤੋਂ ਜ਼ਿਆਦਾ ਲੋਕ ਰਹਿੰਦੇ ਹਨ। ਕੈਲੀਫੋਰਨੀਆ ’ਚ ਹੈਲੀਕਾਪਟਰਾਂ ਤੇ ਜਹਾਜ਼ਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਤੇਜ਼ ਹਵਾਵਾਂ ਤੇ ਉਨ੍ਹਾਂ ਦੀ ਬਦਲਦੀ ਦਿਸ਼ਾ ਕਾਰਨ ਅੱਗ ਵੱਖ-ਵੱਖ ਥਾਵਾਂ ’ਤੇ ਫੈਲ ਰਹੀ ਹੈ।
ਅੱਗ ਬੁਝਾਉਣ ਲਈ ਲਗਭਗ 7,500 ਫਾਇਰਫਾਈਟਰ ਤਾਇਨਾਤ ਕੀਤੇ ਗਏ ਹਨ। ਬਚਾਅ ਟੀਮਾਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਰਹੀਆਂ ਹਨ। ਸਕੂਲਾਂ, ਕਮਿਊਨਿਟੀ ਸੈਂਟਰਾਂ ਤੇ ਹੋਰ ਸੁਰੱਖਿਅਤ ਥਾਵਾਂ ਨੂੰ ਐਮਰਜੈਂਸੀ ਆਸਰਾ ਸਥਾਨਾਂ ’ਚ ਬਦਲ ਦਿੱਤਾ ਗਿਆ ਹੈ। ਹਾਲਾਤ ਅਜਿਹੇ ਹਨ ਕਿ ਕਈ ਥਾਵਾਂ ’ਤੇ ਫਾਇਰ ਹਾਈਡ੍ਰੈਂਟ, ਭਾਵ ਅੱਗ ਬੁਝਾਉਣ ਵਾਲੇ ਉਪਕਰਨ, ਸੁੱਕੇ ਪਏ ਹਨ। ਉਸਦਾ ਪਾਣੀ ਮੁੱਕ ਗਿਆ ਹੈ।