(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਾਈਬਰ ਕਰਾਈਮ ਲੁਧਿਆਣਾ ਨੇ ਅਜਿਹੇ ਨਾਮਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ ਜਿਹਨਾਂ ਨੇ ਏਅਰਪੋਰਟ ’ਤੇ ਵਿਦੇਸ਼ੀ ਪਾਸਪੋਰਟ ਅਤੇ ਫਰਜੀ ਕਰੰਸੀ ਫੜੇ ਜਾਣ ਦਾ ਡਰਾਵਾ ਦੇ ਕੇ ਲੁਧਿਆਣਾ ਦੇ ਇੱਕ ਕਾਰੋਬਾਰੀ ਨੂੰ 1 ਕਰੋੜ 1 ਲੱਖ ਦਾ ਚੂਨਾ ਲਗਾ ਦਿੱਤਾ। Cyber Crime
ਸਾਈਬਰ ਕ੍ਰਾਈਮ ਪੋਰਟਲ ਜ਼ਰੀਏ ਦਰਜ਼ ਕਰਵਾਈ ਗਈ ਸ਼ਿਕਾਇਤ ਵਿੱਚ ਕਾਰੋਬਾਰੀ ਰਜਨੀਸ਼ ਆਹੂਜਾ ਵਾਸੀ ਸਰਾਭਾ ਨਗਰ ਲੁਧਿਆਣਾ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਫੋਨ ਕਾਲ ਆਈ ਜਿਸ ’ਚ ਕਾਲ ਕਰਤਾ ਵਿਅਕਤੀ ਨੇ ਖੁਦ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਾ ਅਧਿਕਾਰੀ ਦੱਸਿਆ। ਅਹੂਜਾ ਦੇ ਦੱਸਣ ਮੁਤਾਬਕ ਫੋਨ ਕਰਤਾ ਵਿਅਕਤੀ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ ਉਨ੍ਹਾਂ (ਅਹੂਜਾ) ਦਾ ਇੱਕ ਪਾਰਸਲ ਫੜਿਆ ਗਿਆ ਹੈ, ਜਿਸ ਵਿੱਚ 16 ਵਿਦੇਸ਼ੀ ਪਾਸਪੋਰਟ ਅਤੇ ਵਿਦੇਸ਼ੀ ਕਰੰਸੀ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ: Indian Currency : ਕੀ ਬੰਦ ਹੋ ਗਏ 10, 20 ਤੇ 50 ਰੁਪਏ ਦੇ ਨੋਟ?, ਵਿੱਤ ਮੰਤਰਾਲੇ ਕੋਲ ਪੁੱਜਿਆ ਮਾਮਲਾ, ਮੱਚ ਗਈ ਹਾਹਾ…
ਇੰਨਾਂ ਸੁਣਦਿਆਂ ਹੀ ਉਹ ਘਬਰਾ ਗਿਆ ਅਤੇ ਫੋਨ ਕਰਤਾ ਏਅਰਪੋਰਟ ਦੇ ਫਰਜ਼ੀ ਅਧਿਕਾਰੀ ਨੇ ਉਸ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ। ਸਾਜਿਸ਼ ਤਹਿਤ ਹੀ ਨਾਮਲੂਮ ਵਿਅਕਤੀ/ ਵਿਅਕਤੀਆਂ ਵੱਲੋਂ ਉਸਦੇ ਵਟਸਐਪ ਉੱਪਰ ਫਰਜ਼ੀ ਵਰੰਟ ਅਤੇ ਕੋਰਟ ਦੇ ਜ਼ਾਅਲੀ ਆਰਡਰ ਵੀ ਭੇਜ ਦਿੱਤੇ ਗਏ। ਜਾਲ ਵਿੱਚ ਫਸਾ ਕੇ ਮੁਲਜ਼ਮਾਂ ਨੇ ਉਸ ਨਾਲ ਸੌਦੇਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਘਬਰਾ ਗਿਆ ਅਤੇ ਮੰਗੇ ਜਾਣ ’ਤੇ ਉਸਨੇ ਪਹਿਲਾਂ 86 ਲੱਖ ਅਤੇ ਫ਼ਿਰ 15 ਲੱਖ ਰੁਪਏ ਸਣੇ ਕੁੱਲ 1 ਕਰੋੜ 1 ਲੱਖ ਰੁਪਏ ਫੋਨ ਕਰਤਾ ਵੱਲੋਂ ਦਿੱਤੇ ਗਏ ਵੱਖ-ਵੱਖ ਖਾਤਿਆਂ ’ਚ ਟਰਾਂਸਫਰ ਕਰ ਦਿੱਤੇ। ਮਾਮਲੇ ਵਿੱਚ ਜਾਂਚ ਅਧਿਕਾਰੀ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਪੜਤਾਲ ਤੋਂ ਬਾਅਦ ਅਣਪਛਾਤੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।