ਕਸਬੇ ਵਿਖੇ ਇੱਕ ਵਾਰ ਫਿਰ ਛਾਇਆ ਖੁਸ਼ੀ ਦਾ ਆਲਮ
ਲੌਂਗੋਵਾਲ, (ਕ੍ਰਿਸ਼ਨ/ਹਰਪਾਲ) ਜੋ ਬੱਚੇ ਦ੍ਰਿੜ੍ਹ ਨਿਸਚੇ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਦੇ ਹਨ ਸਫਲਤਾ ਉਨ੍ਹਾਂ ਦੇ ਘਰ ਆ ਕੇ ਪੈਰ ਚੁੰਮਦੀ ਹੈ ।ਇਹ ਕਹਾਵਤ ਰਾਜਸਥਾਨ ਅਤੇ ਹਰਿਆਣਾ ਦੀ ਜੁਡੀਸ਼ਲ ਸਰਵਿਸ ਪ੍ਰੀਖਿਆ ਕਲੀਅਰ ਕਰਕੇ ਜੱਜ ਬਣੀ ਲੌਂਗੋਵਾਲ ਦੀ ਅਨੂਬਾ ਜਿੰਦਲ ਨੇ ਸੱਚ ਸਾਬਤ ਕਰਕੇ ਦਿਖਾਈ ਹੈ।ਅਨੁਭਾ ਜਿੰਦਲ ਨੇ ਹੈਟਰਿਕ ਮਾਰਦਿਆਂ ਹੁਣ ਪੰਜਾਬ ਸਿਵਲ ਸਰਵਿਸਜ (ਜੁਡੀਸੀਅਲ ) ਵਿੱਚ ਵੀ ਬਾਜ਼ੀ ਮਾਰ ਲਈ ਹੈ ।ਇੱਥੋਂ ਦੇ ਰਾਮ ਗੋਪਾਲ ਜਿੰਦਲ ਦੀ ਬੇਟੀ ਅਨੁਬਾ ਜਿੰਦਲ ਪਹਿਲਾਂ ਰਾਜਸਥਾਨ ਜੁਡੀਸ਼ਲ ਸਰਵਿਸ ਵੱਲੋਂ ਜੱਜ ਚੁਣੀ ਗਈ ਸੀ ਅਤੇ ਉਸ ਤੋਂ ਬਾਅਦ ਹਰਿਆਣਾ ਦਾ ਨਤੀਜਾ ਵੀ ਉਸ ਦੇ ਪੱਖ ਵਿਚ ਰਿਹਾ ਅਤੇ 11ਵਾਂ ਰੈਂਕ ਹਾਸਲ ਕੀਤਾ
ਹੁਣ ਪੰਜਾਬ ਵਿਚੋ ਅੱਠਵਾਂ ਰੈੰਕ ਹਾਸਲ ਕਰਕੇ ਅਨੂਬਾ ਜਿੰਦਲ ਨੇ ਲੌਂਗੋਵਾਲ ਦਾ ਨਾਮ ਉੱਚਾ ਕੀਤਾ ਹੈ ।ਇਹ ਖਬਰ ਫੈਲਦਿਆਂ ਹੀ ਪਰਿਵਾਰ ਅਤੇ ਕਸਬੇ ਦੇ ਲੋਕਾਂ ਵਿੱਚ ਤੀਜੀ ਵਾਰ ਖੁਸ਼ੀ ਦਾ ਆਲਮ ਨਜ਼ਰ ਆਇਆ ।ਵਰਣਯੋਗ ਹੈ ਕਿ ਅਨੁਭਾ ਜਿੰਦਲ ਨੇ ਦਿੱਲੀ ਦੀ ਲਿਖਤੀ ਪ੍ਰੀਖਿਆ ਕਲੀਅਰ ਕਰ ਲਈ ਹੈ ਅਤੇ ਇੰਟਰਵਿਊ ਹੋਣੀ ਅਜੇ ਬਾਕੀ ਹੈ ਅਨੂਬਾ ਨੇ ਕਿਹਾ ਕਿ ਉਸ ਨੂੰ ਪੂਰਾ ਵਿਸ਼ਵਾਸ ਹੈ ਕਿ ਦਿੱਲੀ ਲਈ ਵੀ ਉਸ ਦੀ ਸਿਲੈਕਸ਼ਨ ਹੋਵੇਗੀ ।ਦੱਸਣਯੋਗ ਹੈ ਕਿ ਹੋਣਹਾਰ ਬੇਟੀ ਅਨੁਬਾ ਜਿੰਦਲ ਨੇ ਪੜ੍ਹਾਈ ਦੇ ਦੌਰਾਨ ਮੂਟ ਕੰਪੀਟੀਸ਼ਨ ਵੀ ਜਿੱਤੇ ਹਨ।
ਪਿਤਾ ਦਾ ਸੁਪਨਾ ਕੀਤਾ ਹੈ ਪੂਰਾ-ਅਨੂਬਾ
ਤੀਜੀ ਸਫਲਤਾ ਤੋਂ ਬਾਅਦ ਘਰ ਪਹੁੰਚੀ ਅਨੂਬਾ ਜਿੰਦਲ ਨਾਲ ਜਦ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਨੇ ਇਹ ਪ੍ਰਾਪਤੀਆਂ ਕਰਕੇ ਆਪਣੇ ਪਿਤਾ ਰਾਮ ਗੋਪਾਲ ਜਿੰਦਲ ਦਾ ਸੁਪਨਾ ਪੂਰਾ ਕੀਤਾ
ਹੈ ਕਿਉਂਕਿ ਉਹ ਬਚਪਨ ਤੋਂ ਹੀ ਮੈਨੂੰ ਜੱਜ ਬਣਾਉਣਾ ਚਾਹੁੰਦੇ ਸਨ ।ਅਨੂਬਾ ਨੇ ਕਿਹਾ ਕਿ ਮੇਰੇ ਪਿਤਾ ਰਾਮ ਗੋਪਾਲ ਜਿੰਦਲ ਨੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਘਰ ਤੋਂ ਬਾਹਰ ਪੜ੍ਹਾਈ ਕਰਨ ਲਈ ਭੇਜਿਆ ਸੀ ਅਤੇ ਮੈਂ ਉਨ੍ਹਾਂ ਦੀਆਂ ਉਮੀਦਾਂ ਤੇ ਪੂਰੀ ਉੱਤਰੀ ਹਾਂ ਮੈਨੂੰ ਇਸ ਗੱਲ ਦੀ ਅੱਜ ਖੁਸੀ ਮਹਿਸੂਸ ਹੋ ਰਹੀ ਹੈ ।
ਅਨੂਪਾ ਨੇ ਅੱਗੇ ਕਿਹਾ ਕਿ ਅਜਿਹੇ ਸੁਪਨੇ ਨੂੰ ਪਰਿਵਾਰ ਦੇ ਸਹਿਯੋਗ ਤੋਂ ਬਿਨਾਂ ਪੂਰਾ ਕਰਨਾ ਅਸੰਭਵ ਹੈ ਇਸ ਲਈ ਮੇਰੇ ਮਾਤਾ ਪਿਤਾ ਅਤੇ ਸਮੁੱਚੇ ਪਰਿਵਾਰ ਦੇ ਸਹਿਯੋਗ ਨਾਲ ਹੀ ਮੈਨੂੰ ਇਹ ਮੁਕਾਮ ਹਾਸਲ ਹੋਏ ਹਨ। ਇਸ ਮੌਕੇ ਅਨੁਬਾ ਜਿੰਦਲ ਦੇ ਚਾਚਾ ਪਵਨ ਕੁਮਾਰ ਜਿੰਦਲ ਦਿੱਲੀ ਨੇ ਕਿਹਾ ਕਿ ਇਸ ਲਾਈਨ ਵਿੱਚ ਸਾਡੇ ਪਰਿਵਾਰ ਦਾ ਇਹ ਪਹਿਲਾ ਬੱਚਾ ਹੈ ਇਸ ਦੀ ਪ੍ਰਾਪਤੀ ਸਾਡੇ ਪਰਿਵਾਰ ਅਤੇ ਪੂਰੇ ਕਸਬੇ ਲਈ ਮਾਣ ਤੇ ਖੁਸ਼ੀ ਵਾਲੀ ਗੱਲ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।