ਵੋਟ ਪਾਉਣ ਲਈ ਲੱਗੀਆਂ ਲੰਮੀਆਂ ਲਾਈਨਾਂ

Long, Lines To Vote
ਜਿ਼ਲਾ ਪਟਿਆਲਾ ਦੇ ਪਿੰਡ ਬਲਬੇੜਾ ਵਿਖੇ ਵੋਟ ਪਾਉਣ ਲਈ ਲਾਈਨਾਂ ਵਿੱਚ ਲੱਗੇ ਲੋਕ

ਕੁਝ ਥਾਵਾਂ ‘ਤੇ ਝੜਪਾਂ ਦੀ ਖਬਰ

ਚੰਡੀਗੜ੍ਹ, ਸੱਚ ਕਹੂੰ ਨਿਊਜ਼। ਅੱਜ ਪੰਜਾਬ ‘ਚ ਸਵੇਰੇ 8 ਵਜੇ ਸ਼ੁਰੂ ਹੋਈਆਂ ਪੰਚਾਇਤੀ ਚੋਣਾਂ ਨੂੰ ਲੈਕੇ ਵੋਟਰਾਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਜਿਵੇਂ ਜਿਵੇਂ ਸੂਰਜ ਦੀ ਟਿੱਕੀ ਮੱਘ ਰਹੀ ਹੈ ਉਵੇਂ ਉਵੇਂ ਹੀ ਵੋਟਰਾਂ ‘ਚ ਉਤਸ਼ਾਹ ਵਧ ਰਿਹਾ ਹੈ ਤੇ ਵੱਡੀ ਗਿਣਤੀ ਵੋਟਰ ਆਪਣੇ ਉਮੀਦਵਾਰ ਦੇ ਹੱਕ ‘ਚ ਪੋਲਿੰਗ ਬੂਥਾਂ ਵੱਲ ਵਹੀਰਾਂ ਘੱਤ ਕੇ ਆ ਰਹੇ ਹਨ।

ਇਸ ਦੌਰਾਨ ਕੁਝ ਥਾਵਾਂ ‘ਤੇ ਦੋ ਧਿਰਾਂ ‘ਚ ਝੜਪਾਂ ਹੋਣ ਦੀਆਂ ਵੀ ਖਬਰਾਂ ਹਨ ਜਿਹਨਾਂ ‘ਚ ਕੁਝ ਵਿਅਕਤੀਆਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਹਨ। ਪਟਿਆਲਾ, ਅਜਨਾਲਾ ਅਤੇ ਗੁਰਦਾਸਪੁਰ ‘ਚ ਬਾਹਰੀ ਵਿਅਕਤੀਆਂ ਵੱਲੋਂ ਵੋਟਾਂ ਭੁਗਤਾਉਣ ਕਰਕੇ ਇੱਟਾਂ ਰੋੜੇ ਤੱਕ ਚੱਲ ਗਏ। ਇਸ ਤੋਂ ਬਿਨਾਂ ਗੋਰਾਇਆ ‘ਚ ਪੋਲਿੰਗ ਬੂਥ ‘ਤੇ ਆਏ ਕੁਝ ਲੋਕਾਂ ਦੇ ਨਰਾਜ਼ ਹੋਣ ਦਾ ਸਮਾਚਾਰ ਹੈ।

Long, Lines To Vote
ਜਿ਼ਲਾ ਪਟਿਆਲਾ ਦੇ ਪਿੰਡ ਬਲਬੇੜਾ ਵਿਖੇ ਵੋਟ ਪਾਉਣ ਲਈ ਆ ਰਹੀ ਇੱਕ ਅਪਾਹਿਜ ਮਹਿਲਾ

ਜਿਕਰਯੋਗ ਹੈ ਕਿ ਇਹ ਵੋਟਾਂ ਸ਼ਾਮ 4 ਵਜੇ ਤੱਕ ਪੈਣਗੀਆਂ ਜਿਸ ਤੋਂ ਬਾਅਦ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਐਲਾਨੇ ਜਾਣਗੇ। ਸਰਪੰਚੀ ਲਈ 42 ਹਜ਼ਾਰ 233 ਉਮੀਦਵਾਰ ਅਤੇ ਪੰਚ ਲਈ 1 ਲੱਖ 44 ਹਜ਼ਾਰ 662 ਉਮੀਦਵਾਰ ਚੋਣ ਮੈਦਾਨ ‘ਚ ਹਨ ਜਿਹਨਾਂ ‘ਚੋਂ 13 ਹਜ਼ਾਰ 276 ਪੰਚਾਇਤਾਂ ਦੇ ਪੰਚਾਂ ਸਰਪੰਚਾਂ ਦੀ ਚੋਣ ਕੀਤੀ ਜਾਣੀ ਹੈ।

ਗੋਨਿਆਣਾ ਬਲਾਕ ‘ਚ 30 ਫੀਸਦੀ ਪੋਲਿੰਗ

ਜ਼ਿਲ੍ਹਾ ਬਠਿੰਡਾ ਦੇ ਬਲਾਕ ਗੋਨਿਆਣਾ ਦੇ ਪਿੰਡਾਂ ‘ਚ 11 ਵਜੇ ਤੱਕ ਲਗਭਗ 30 ਫੀਸਦੀ ਪੋਲਿੰਗ ਹੋ ਚੁੱਕੀ ਹੈ ਤੇ ਲੋਕ ਵੱਡੀ ਗਿਣਤੀ ‘ਚ ਵੋਟ ਪਾਉਣ ਲਈ ਆ ਰਹੇ ਹਨ।

Long, Lines To Vote
ਬਲਾਕ ਗੋਨਿਆਣਾ ਦੇ ਇੱਕ ਪਿੰਡ ਵਿੱਚ ਵੋਟ ਪਾਉਣ ਲਈ ਲਾਈਨਾਂ ਵਿੱਚ ਲੱਗੇ ਲੋਕ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।