ਦੂਰ-ਦੂਰ ਤੱਕ ਵਗਦਾ ਅਟੁੱਟ ਵਿਸ਼ਵਾਸ ਦਾ ਦਰਿਆ, ਜਾਮ ਦੇ ਬਾਵਜੂਦ ਵੇਖੋ ਸੁਚੱਜਾ ਟ੍ਰੈਫਿਕ ਅਨੁਸ਼ਾਸਨ

Foundation Day

ਗੋਲੂਵਾਲਾ (ਸੁਰਿੰਦਰ ਗੁੰਬਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਦੀ ਰਹਿਨੁਮਾਈ ਅਨੁਸਾਰ ਅੱਜ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਦੇ ਸ਼ੁੱਭ ਅਵਸਰ ‘ਤੇ ਪਵਿੱਤਰ ਭੰਡਾਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸ਼ੁਭ ਮੌਕੇ ‘ਤੇ ਜਿੱਥੇ ਡੇਰਾ ਸੱਚਾ ਸੌਦਾ ’ਚ ਅੱਜ ਸਾਧ-ਸੰਗਤ ਦਾ ਜਨ ਸੈਲਾਬ ਉਮੜ ਪਿਆ। ਜਦੋਂਕਿ ਡੇਰਾ ਸੱਚਾ ਸੌਦਾ ਵੱਲ ਚਾਰੋਂ ਪਾਸਿਓਂ ਆਉਂਦੀਆਂ ਮੁੱਖ ਸੜਕਾਂ ’ਤੇ ਕਰੀਬ 20 ਤੋਂ 30 ਕਿਲੋਮੀਟਰ ਲੰਬਾ ਜਾਮ ਲੱਗ ਗਿਆ। (Foundation Day)

ਮਾਨਸਾ ਬਰਨਾਲਾ ਰੋਡ, ਡੱਬਵਾਲੀ ਸਰਸਾ ਰੋਡ, ਭਾਦਰਾ ਚੌਪਟਾ ਰੋਡ, ਏਲਨਾਬਾਦ ਸਰਸਾ ਰੋਡ, ਬਾਜੇਕਾ ਰੋਡ ਸਮੇਤ ਹੋਰ ਮੁੱਖ ਸੜਕਾਂ ’ਤੇ ਜਾਮ ਲੱਗ ਗਿਆ। ਜਿਸ ਕਾਰਨ ਬੱਸਾਂ, ਜੀਪਾਂ, ਕਾਰਾਂ ਸਮੇਤ ਹੋਰ ਵਾਹਨ ਸੜਕਾਂ ‘ਤੇ ਰੇੇਗ-ਰੇਂਗ ਕੇ ਚੱਲਦੇ ਨਜ਼ਰ ਆਏ। ਪੰਜਾਬ ਅਤੇ ਰਾਜਸਥਾਨ ਤੋਂ ਆਉਣ ਵਾਲੀ ਸਾਧ-ਸੰਗਤ ਦੇ ਵਾਹਨਾਂ ਦਾ ਕਾਫਿਲਾ ਲਗਭਗ 50 ਕਿਲੋਮੀਟਰ ਦੇ ਨਾਲ ਇੱਕ ਸਾਥ ਚੱਲਦਾ ਨਜ਼ਰ ਆ ਰਿਹਾ ਹੈ। ਵਾਹਨਾਂ ਦੀ ਲੰਮੀ ਕਤਾਰਾਂ ਦੇ ਚੱਲਦਿਆਂ ਕੁਝ ਮਿੰਟਾਂ ’ਚ ਪੂਰੀ ਹੋਣ ਵਾਲੀ ਦੂਰੀ ਨੂੰ ਪੂਰਾ ਕਰਨ ਲਈ ਵਾਹਨਾਂ ਨੂੰ ਇੱਕ-ਇੱਕ ਘੰਟੇ ਦਾ ਸਮਾਂ ਲੱਗਿਆ। ਇਸ ਮੌਕੇ ਹਰ ਸੂਬੇ ਦੀ ਸਾਧ-ਸੰਗਤ ਵਿੱਚ ਬੱਚੇ, ਬੁੱਢੇ ਅਤੇ ਨੌਜਵਾਨ ਆਪਣੀ ਰਵਾਇਤੀ ਪੁਸ਼ਾਕ ਵਿੱਚ ਡੀਜੇ, ਢੋਲ ਆਦਿ ’ਤੇ ਨੱਚਦੇ ਪਵਿੱਤਰ ਭੰਡਾਰੇ ’ਤੇ ਪਹੁੰਚੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here