ਲੰਡਨ ਦੇ ਮੇਅਰ ਸਾਦਿਕ ਖਾਨ ਨੇ ਜਲ੍ਹਿਆਂ ਵਾਲਾ ਬਾਗ ਦੇ ਖੂਨੀ ਸਾਕੇ ਬਾਰੇ ਦਿੱਤਾ ਵੱਡਾ ਬਿਆਨ

London Mayor, British Government, Visit, Jallianwala Bag, Amritsar

 ਕਿਹਾ, ਬ੍ਰਿਟਿਸ਼ ਸਰਕਾਰ ਨੂੰ ਖੂਨੀ ਸਾਕੇ ਲਈ ਮੰਗਣੀ ਚਾਹੀਦੀ ਐ ਮੁਆਫ਼ੀ

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਕਿਹਾ ਕਿ ਜ਼ਲ੍ਹਿਆਂਵਾਲਾ ਬਾਗ ਵਿਖੇ 1919 ਵਿੱਚ ਹੋਏ ਖੂਨੀ ਸਾਕੇ ਲਈ ਬ੍ਰਿਟਿਸ਼ ਸਰਕਾਰ ਵੱਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਪਾਕਿਸਤਾਨੀ ਮੂਲ ਦੇ ਸ੍ਰੀ ਸਾਦਿਕ ਖਾਨ ਲੰਡਨ ਦੇ ਮੇਅਰ ਬਣਨ ਤੋਂ ਬਾਅਦ ਪਹਿਲੀ ਵਾਰ ਉਹ ਭਾਰਤ ਦੌਰੇ ‘ਤੇ ਆਏ ਹਨ। ਇਸ ਤੋਂ ਪਹਿਲਾਂ ਅੱਜ ਸਵੇਰੇ ਉਹ ਸ੍ਰੀ ਹਰਿਮੰਦਰ ਸਾਹਿਬ ਵੀ ਨਤਮਸਤਕ ਹੋਏ। ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਉਹ ਜਲ੍ਹਿਆਂਵਾਲਾ ਬਾਗ ਪੁੱਜੇ। ਉਨ੍ਹਾਂ ਉੱਥੇ ਬਣੇ ਸ਼ਹੀਦੀ ਸਮਾਰਕ ਤੇ ਸ਼ਰਧਾਂਜਲੀ ਭੇਟ ਕੀਤੀ ਤੇ ਉਸ ਵੇਲੇ ਹੋਏ ਖੂਨੀ ਸਾਕੇ ਬਾਰੇ ਸਾਰੀ ਜਾਣਕਾਰੀ ਵੀ ਲਈ। ਇਸ ਤੋਂ ਬਾਅਦ ਉਨ੍ਹਾਂ ਵਿਜ਼ੀਟਰ ਬੁੱਕ ਵਿੱਚ ਲਿਖਿਆ ਕੇ ਹੁਣ ਸਮਾਂ ਆ ਗਿਆ ਹੈ ਕਿ ਬ੍ਰਿਟਿਸ਼ ਸਰਕਾਰ ਉਸ ਵੇਲੇ ਮਾਰੇ ਗਏ ਲੋਕਾਂ ਲਈ ਮੁਆਫੀ ਮੰਗੇ। (Amritsar News)

ਉਨ੍ਹਾਂ ਉਸ ਵੇਲੇ ਸ਼ਹੀਦ ਹੋਏ ਲੋਕਾਂ ਨੂੰ ਇੱਕ ਵਾਰ ਫਿਰ ਤਹਿ ਦਿਲੋਂ ਸ਼ਰਧਾਂਜਲੀ ਭੇਟ ਕਰਨ ਦੀ ਗੱਲ ਵੀ ਲਿਖੀ। ਉਨ੍ਹਾਂ ਕਿਹਾ ਕਿ ਜਲ੍ਹਿਆਂਵਾਲਾ ਬਾਗ ਵਿਖੇ ਆ ਕੇ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਤਾਂ ਭੇਟ ਕੀਤੀ ਹੀ ਹੈ ਪਰ ਉਸ ਵੇਲੇ ਹੋਏ ਖੂਨੀ ਸਾਕੇ ਬਾਰੇ ਸੋਚ ਕੇ ਦੁੱਖ ਵੀ ਲੱਗਾ ਹੈ।। ਜ਼ਿਕਰਯੋਗ ਹੈ ਕਿ 13 ਅਪ੍ਰੈਲ, 1919 ਨੂੰ ਵਿਸਾਖੀ ਵਾਲੇ ਦਿਨ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਹਜ਼ਾਰਾਂ ਲੋਕਾਂ ਨੂੰ ਉਸ ਵੇਲੇ ਦੇ ਜਨਰਲ ਡਾਇਰ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। (Amritsar News)

LEAVE A REPLY

Please enter your comment!
Please enter your name here