
Blanket Distribution: (ਮਨੋਜ ਗੋਇਲ) ਬਾਦਸ਼ਾਹਪੁਰ। ਮਾਘੀ ਦੇ ਪਵਿੱਤਰ ਦਿਹਾੜੇ ’ਤੇ ਬਹੁਤ ਸਾਰੇ ਧਾਰਮਿਕ ਲੋਕਾਂ ਵੱਲੋਂ ਲੰਗਰ ਲਾਏ ਜਾਂਦੇ ਹਨ ਪਰ ਕਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਕੌਰ ਧੂਹੜੀਆਂ ਦੀ ਅਗਵਾਈ ’ਚ ਲੋਕ ਸਹਾਈ ਟਰਸੱਟ ਵੱਲੋਂ ਇੱਕ ਨਵੇਕਲੀ ਪਹਿਲ ਕਦਮੀ ਕਰਦਿਆਂ ਠੰਢ ਤੋਂ ਬਚਣ ਲਈ ਬਾਦਸ਼ਾਹਪੁਰ ਇਲਾਕੇ ਦੇ ਲੋੜਵੰਦ ਲੋਕਾਂ ਨੂੰ ਰਜ਼ਾਈਆਂ ਅਤੇ ਗਰਮ ਸ਼ਾਲ ਵੰਡੇ ਗਏ। ਇਹ ਸਮਾਨ ਮਿਲਣ ਮਗਰੋਂ ਬਹੁਤ ਸਾਰੇ ਲੋਕਾਂ ਵੱਲੋਂ ਟਰਸੱਟ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਕੌਰ ਧੂਹੜੀਆਂ ਨੇ ਕਿਹਾ ਕਿ ਇਸ ਵਰ੍ਹੇ ਬੀਤੇ ਸਾਲ ਨਾਲੋਂ ਬਹੁਤ ਜਿਆਦਾ ਠੰਢ ਪੈ ਰਹੀ ਹੈ ਆਮ ਲੋਕਾਂ ਕੋਲ ਭਾਵੇ ਠੰਢ ਤੋਂ ਬਚਣ ਲਈ ਗਰਮ ਕੱਪੜੇ ਅਤੇ ਹੋਰ ਬਹੁਤ ਸਾਧਨ ਹਨ ਪਰ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਕੋਲ ਠੰਢ ਤੋਂ ਬਚਣ ਲਈ ਗਰਮ ਕੱਪੜੇ ਨਾ ਹੋਣ ਕਾਰਨ ਉਨ੍ਹਾਂ ਨੂੰ ਇਸ ਕੜਾਕੇ ਦੀ ਠੰਢ ਤੋਂ ਵਿੱਚ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ । ਇਸ ਲਈ ਲੋਕ ਸਹਾਈ ਟਰਸੱਟ ਵੱਲੋਂ ਕੀਤੇ ਗਏ ਫੈਸਲੇ ਤਹਿਤ ਬਾਦਸ਼ਾਹਪੁਰ ਇਲਾਕੇ ਦੇ ਉਨ੍ਹਾਂ ਪਰਿਵਾਰਾਂ ਦੀ ਚੋਣ ਕੀਤੀ ਗਈ ਜਿਨ੍ਹਾਂ ਕੋਲ ਠੰਢ ਤੋਂ ਬਚਣ ਲਈ ਗਰਮ ਕੱਪੜੇ ਅਤੇ ਹੋਰ ਕੋਈ ਵੀ ਸਾਧਨ ਨਹੀ ਸਨ ਜਿਸ ਕਰਕੇ ਉਨ੍ਹਾਂ ਵਿੱਚ ਬਹੁਤ ਸਾਰੇ ਲੋਕ ਬਿਮਾਰ ਹੋ ਚੁੱਕੇ ਸਨ। ਅਜਿਹੇ 45 ਲੋੜਵੰਦ ਮਰਦਾਂ ਨੂੰ ਰਜ਼ਾਈਆਂ ਅਤੇ ਔਰਤਾਂ ਨੂੰ ਰਜ਼ਾਈਆਂ ਦੇ ਨਾਲ ਗਰਮ ਸ਼ਾਲ ਵੀ ਦਿੱਤੇ ਗਏ ਹਨ। Blanket Distribution
ਇਹ ਵੀ ਪੜ੍ਹੋ: Banned China Door: ਨਾਭਾ ਪੁਲਿਸ ਵੱਲੋਂ ਚਾਈਨਾ ਡੋਰ ਦੇ 80 ਗੁੱਟਾਂ ਸਮੇਤ ਨੌਜਵਾਨ ਗ੍ਰਿਫਤਾਰ

ਰਜ਼ਾਈਆਂ ਅਤੇ ਗਰਮ ਕੱਪੜੇ ਮਿਲਣ ਮਗਰੋ ਇਨ੍ਹਾਂ ਲੋੜਵੰਦ ਲੋਕਾਂ ਨੇ ਕਰਾਂਤਕਾਰੀ ਕਿਸਾਨ ਯੂਨੀਅਨ ਬੁੱਟਰ ਅਤੇ ਲੋਕ ਸਹਾਈ ਟਰੱਸਟ ਦਾ ਧੰਨਵਾਦ ਕੀਤਾ। ਇਸ ਮੌਕੇ ਹਰਦੇਵ ਸਿੰਘ ਹਰਚੰਦ ਪੁਰਾ, ਜਰਨੈਲ ਸਿੰਘ ਬਕਰਾਹਾ, ਨਰਵੈਰ ਸਿੰਘ ਕਲਵਾਣੂੰ, ਜਰਨੈਲ ਸਿੰਘ ਕਲਵਾਣੂੰ, ਸਤਪਾਲ ਸਿੰਘ ਹਰਚੰਦਪੁਰਾ, ਜਸਪਾਲ ਸਿੰਘ ਨਾਗਰੀ, ਜਸਵੰਤ ਸਿੰਘ ਨਾਗਰੀ, ਰਣਜੀਤ ਸਿੰਘ ਹਰਚੰਦਪੁਰਾ, ਗੁਰਜੀਤ ਸਿੰਘ ਧੂਹੜ੍ਹੀਆਂ, ਅਮਰ ਸਿੰਘ ਫੌਜੀ, ਸਾਹਿਬ ਸਿੰਘ ਸਿਉਨਾ, ਤੇਗਾ ਸਿੰਘ ਸਿਉਨਾ, ਬਲਵੰਤ ਸਿੰਘ ਸਿਉਨਾ ਆਦਿ ਮੌਜ਼ੂਦ ਸਨ।
ਬਾਦਸ਼ਾਹਪੁਰ: ਲੋੜਵੰਦ ਪਰਿਵਾਰਾਂ ਨੂੰ ਗਰਮ ਸ਼ਾਲ ਅਤੇ ਕੰਬਲ ਵੰਡਦੇ ਹੋਏ ਆਗੂ। ਤਸਵੀਰ : ਮਨੋਜ ਗੋਇਲ













