ਉਤਰ ਪ੍ਰਦੇਸ਼ ਦੀਆਂ 8 ਸੀਟਾਂ ‘ਤੇ 9 ਵਜੇ ਤੱਕ 10.5 ਫੀਸਦੀ ਵੋਟਿੰਗ
ਨਵੀਂ ਦਿੱਲੀ, ਏਜੰਸੀ। ਲੋਕ ਸਭਾ ਚੋਣਾਂ ਦੇ ਸੱਤ ਗੇੜਾਂ ਦੇ ਪਹਿਲੇ ਗੇੜ ਲਈ ਅੱਜ ਵੋਟਿੰਗ ਜਾਰੀ ਹੈ। ਨਾਗਪੁਰ ‘ਚ ਸੰਘ ਮੁਖੀ ਮੋਹਨ ਭਾਗਵਤ ਅਤੇ ਸਰਕਾਰਿਆਵਾਹ ਭਇਆਜੀ ਜੋਸ਼ੀ ਨੇ ਵੀ ਆਪਣੀ ਵੋਟ ਅਧਿਕਾਰ ਦੀ ਵਰਤੋਂ ਕੀਤੀ। ਉਹ ਸਮੇਂ ਤੋਂ ਪਹਿਲਾਂ ਹੀ ਮਤਦਾਨ ਕੇਂਦਰ ਪਹੁੰਚ ਗਏ ਸਨ। ਪਹਿਲੇ ਗੇੜ ‘ਚ 18 ਰਾਜਾਂ ਅਤੇ 2 ਕੇਂਦਰ ਸਾਸਿਤ ਪ੍ਰਦੇਸ਼ਾਂ ਦੀਆਂ 91 ਸੀਟਾਂ ‘ਤੇ ਵੋਟਿੰਗ ਚੱਲ ਰਹੀ ਹੈ। ਕੁੱਲ 1279 ਉਮੀਦਵਾਰ ਮੈਦਾਨ ‘ਚ ਹਨ। ਇਸ ਦਾ ਫੈਸਲਾ 14 ਕਰੋੜ 20 ਲੱਖ 54 ਹਜ਼ਾਰ 978 ਵੋਟਰ ਕਰਨਗੇ। ਪਹਿਲੇ ਗੇੜ ‘ਚ 10 ਰਾਜਾਂ ਦੀਆਂ ਸਾਰੀਆਂ ਸੀਟਾਂ ‘ਤੇ ਅੱਜ ਵੋਟਿੰਗ ਪੂਰੀ ਹੋ ਜਾਵੇਗੀ।
ਉੱਥੇ ਆਂਧਰ ਪ੍ਰਦੇਸ਼ ਵਿਧਾਨ ਸਭਾ ਦੀਆਂ ਸਾਰੀਆਂ 175, ਅਰੁਣਾਂਚਲ ਪ੍ਰਦੇਸ ਦੀਆਂ ਸਾਰੀਆਂ 60, ਸਿਕਿਮ ਦੀਆਂ ਸਾਰੀਆਂ 32 ਅਤੇ ਓਡੀਸ਼ਾ ਦੀਆਂ 147 ‘ਚੋਂ 28 ਵਿਧਾਨ ਸਭਾ ਸੀਟਾਂ ਲਈ ਵੀ ਵੋਟਿੰਗ ਜਾਰੀ ਹੈ। ਮਤਦਾਨ ਸਵੇਰੇ ਸੱਤ ਵਜੇ ਸ਼ੁਰੂ ਹੋਇਆ ਜੋ ਜ਼ਿਆਦਾਤਰ ਖੇਤਰਾਂ ‘ਚ ਸ਼ਾਮ 6 ਵਜੇ ਤੱਕ ਚੱਲੇਗਾ ਪਰ ਨਕਸਲੀ ਪ੍ਰਭਾਵਿਤ ਖੇਤਰਾਂ ‘ਚ ਸੁਰੱਖਿਆ ਕਾਰਨਾਂ ਕਰਕੇ ਤਿੰਨ ਵਜੇ ਤੱਕ ਤੇ ਕਿਤੇ ਚਾਰ ਵਜੇ ਤੱਕ ਵੋਟਿੰਗ ਹੋਵੇਗੀ। ਇਸ ਦੌਰਾਨ ਉਤਰ ਪ੍ਰਦੇਸ਼ ਦੀਆਂ 8 ਸੀਟਾਂ ਲਈ ਸਵੇਰੇ ਸ਼ੁਰੂ ਮਤਦਾਨ ਸ਼ੁਰੂ ਹੋਇਆ ਤੇ ਇੱਥੇ 9 ਵਜੇ ਤੱਕ 10.5 ਫੀਸਦੀ ਵੋਟਿੰਗ ਹੋ ਚੁੱਕੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।