Lok Sabha Elections 2024 : ਪੰਜਾਬ ’ਚੋਂ ਕਿਹੜੀ ਸੀਟ ’ਤੇ ਕਿਹੜਾ ਉਮੀਦਵਾਰ ਜਿੱਤਿਆ, ਜਾਣੋ 

Lok Sabha Elections 2024 : ਪੰਜਾਬ ’ਚੋਂ ਕਿਹੜੀ ਸੀਟ ’ਤੇ ਕਿਹੜਾ ਉਮੀਦਵਾਰ ਜਿੱਤਿਆ, ਜਾਣੋ 
Lok Sabha Elections 2024 : ਪੰਜਾਬ ’ਚੋਂ ਕਿਹੜੀ ਸੀਟ ’ਤੇ ਕਿਹੜਾ ਉਮੀਦਵਾਰ ਜਿੱਤਿਆ, ਜਾਣੋ 

ਚੰਡੀਗੜ੍ਹ। ਪੰਜਾਬ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਪੰਜਾਬ ਦੀਆਂ 13 ਸੀਟਾਂ ਦੇ ਨਤੀਜੇ ਆ ਗਏ ਹਨ। ਸੂਬੇ ਦੀਆਂ 13 ਸੀਟਾਂ ’ਚੋਂ ਕਾਂਗਰਸ ਦੇ ਹਿੱਸੇ 7 ਸੀਟਾਂ ਹਿੱਸੇ ਆਈਆਂ ਹਨ, ਆਮ ਆਦਮੀ ਪਾਰਟੀ ਨੂੰ 3, ਸ਼੍ਰੋਮਣੀ ਅਕਾਲੀ ਦਲ ਨੂੰ 2, ਆਜ਼ਾਦ ਉਮੀਦਵਾਰ ਨੂੰ 2, ਭਾਜਪਾ ਅਤੇ ਬਸਪਾ ਆਪਣਾ ਖਾਤਾ ਨਹੀਂ ਖੋਲ੍ਹ ਸਕੀਆਂ। Lok Sabha Elections 2024

ਇਹ ਹਨ ਜੇਤੂ ਉਮੀਦਵਾਰ/ Lok Sabha Elections 2024

ਪਟਿਆਲਾ                  – ਧਰਮਵੀਰ ਗਾਂਧੀ (ਕਾਂਗਰਸ)
ਬਠਿੰਡਾ                     – ਹਰਸਿਮਰਤ ਕੌਰ ਬਾਦਲ (ਸ਼੍ਰੋਮਣੀ ਅਕਾਲੀ ਦਲ)
ਸੰਗਰੂਰ                    – ਗੁਰਮੀਤ ਸਿੰਘ ਮੀਤ ਹੇਅਰ (ਆਮ ਆਦਮੀ ਪਾਰਟੀ)
ਫਰੀਦਕੋਟ                  – ਸਰਬਜੀਤ ਸਿੰਘ ਖਾਲਸਾ (ਅਜ਼ਾਦ)
ਲੁਧਿਆਣਾ                 – ਅਮਰਿੰਦਰ ਸਿੰਘ ਰਾਜਾ ਵੜਿੰਗ (ਕਾਂਗਰਸ)
ਗੁਰਦਾਸਪੁਰ               – ਸੁਖਜਿੰਦਰ ਸਿੰਘ ਰੰਧਾਵਾ (ਕਾਂਗਰਸ)
ਜਲੰਧਰ                   – ਚਰਨਜੀਤ ਸਿੰਘ ਚੰਨੀ (ਕਾਂਗਰਸ)
ਫ਼ਿਰੋਜ਼ਪੁਰ                 – ਸ਼ੇਰ ਸਿੰਘ ਘੁਬਾਇਆ (ਕਾਂਗਰਸ)
ਸ੍ਰੀ ਅੰਮ੍ਰਿਤਸਰ ਸਾਹਿਬ     – ਗੁਰਜੀਤ ਸਿੰਘ ਔਜਲਾ (ਕਾਂਗਰਸ)
ਸ੍ਰੀ ਖਡੂਰ ਸਾਹਿਬ          – ਅੰਮ੍ਰਿਤਪਾਲ ਸਿੰਘ (ਅਜ਼ਾਦ)
ਹੁਸ਼ਿਆਰਪੁਰ               – ਡਾ. ਰਾਜ ਸਿੰਘ ਚੱਬੇਵਾਲ (ਆਮ ਆਦਮੀ ਪਾਰਟੀ)
ਸ਼੍ਰੀ ਫ਼ਤਿਹਗੜ੍ਹ ਸਾਹਿਬ     – ਡਾ. ਅਮਰ ਸਿੰਘ (ਕਾਂਗਰਸ)
ਸ੍ਰੀ ਆਨੰਦਪੁਰ ਸਾਹਿਬ     – ਮਾਲਵਿੰਦਰ ਸਿੰਘ ਕੰਗ (ਆਮ ਆਦਮੀ ਪਾਰਟੀ)

ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਜਿੱਤੇ ਡਾ. ਅਮਰ ਸਿੰਘ

(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਲੋਕ ਸਭਾ ਚੋਣਾਂ 2024 ਦੇ  ਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜੇਤੂ ਉਮੀਦਵਾਰ ਡਾ. ਅਮਰ ਸਿੰਘ ਨੂੰ ਜਿੱਤ ਦਾ ਸਰਟੀਫ਼ਿਕੇਟ ਸੌਂਪਿਆ ਗਿਆ।

Dr Amar Singh
ਸ੍ਰੀ ਫ਼ਤਹਿਗੜ੍ਹ ਸਾਹਿਬ : ਜੇਤੂ ਉਮੀਦਵਾਰ ਡਾ. ਅਮਰ ਸਿੰਘ ਨੂੰ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਜਿੱਤ ਦਾ ਸਰਟੀਫ਼ਿਕੇਟ ਵੀ ਦਿੰਦੇ ਹੋਏ। ਤਸਵੀਰ: ਅਨਿਲ ਲੁਟਾਵਾ

ਲੋਕ ਸਭਾ ਸੰਗਰੂਰ ਤੋਂ ‘ਆਪ’ ਦੇ ਗੁਰਮੀਤ ਸਿੰਘ ਮੀਤ ਹੇਅਰ ਨੇ ਦਰਜ ਕੀਤੀ ਜਿੱਤ

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਜਿੱਤ ਦਰਜ਼ ਕੀਤੀ ਹੈ। ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਨੇ ਜਿੱਤ ਦਾ ਸਰਟੀਫਿਕੇਟ ਸੌਂਪਿਆ।