Lok Sabha Election Result: ਭਾਜਪਾ ਬਹੁਮਤ ਤੋਂ ਦੂਰ, ਕਾਂਗਰਸ ਨੇ ਨੀਤੀਸ਼ ਤੇ ਟੀਡੀਪੀ ਨਾਲ ਕੀਤਾ ਸੰਪਰਕ

Lok Sabha Election Result

ਨਵੀਂ ਦਿੱਲੀ। ਲੋਕ ਸਭਾ ਚੋਣਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ 233 ਤੇ ਕਾਂਗਰਸ ਨੂੰ 98 ਸੀਟਾਂ ’ਤੇ ਲੀਡ ਮਿਲੀ ਹੈ। ਚੋਣ ਕਮਿਸ਼ਨ ਵੱਲੋਂ ਮੰਗਲਵਾਰ ਸਵੇਰੇ 11 ਵਜੇ ਤੱਕ ਜਾਰੀ 534 ਸੀਟਾਂ ਦੇ ਰੁਝਾਨਾਂ ਮੁਤਾਬਕ ਸਮਾਜਵਾਦੀ ਪਾਰਟੀ 36, ਤ੍ਰਿਣਮੂਲ ਕਾਂਗਰਸ 21, ਦ੍ਰਵਿੜ ਮੁਨੇਤਰ ਕੜਗਮ 19, ਤੇਲਗੂ ਦੇਸ਼ਮ 16, ਜਨਤਾ ਦਲ ਯੂਨਾਈਟਿਡ 13, ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਅੱਗੇ ਚੱਲ ਰਹੀ ਹੈ। (Lok Sabha Election Result)

10 ਸੀਟਾਂ ’ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸਰਦ ਪਵਾਰ) ਅੱਠ ’ਤੇ, ਸ਼ਿਵ ਸੈਨਾ (ਸ਼ਿੰਦੇ) ਸੱਤ ’ਤੇ, ਲੋਕ ਜਨਸਕਤੀ ਪਾਰਟੀ ਪੰਜ ’ਤੇ, ਮਾਰਕਸਵਾਦੀ ਕਮਿਊਨਿਸਟ ਪਾਰਟੀ ਪੰਜ, ਵਾਈਐਸਆਰਸੀਪੀ ਚਾਰ ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਜਨਤਾ ਦਲ ਚਾਰ ਸੀਟਾਂ ’ਤੇ ਅੱਗੇ ਹੈ। ਅੱਠ ਸੀਟਾਂ ’ਤੇ ਆਜਾਦ ਉਮੀਦਵਾਰ ਅੱਗੇ ਚੱਲ ਰਹੇ ਹਨ। ਜ਼ਿਕਰਯੋਗ ਹੈ ਕਿ ਭਾਜਪਾ ਉਮੀਦਵਾਰ ਨੂੰ ਗੁਜਰਾਤ ਦੀ ਸੂਰਤ ਲੋਕ ਸਭਾ ਸੀਟ ਤੋਂ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਜਾਣ ਦਾ ਐਲਾਨ ਕੀਤਾ ਜਾ ਚੁੱਕਾ ਹੈ। (Lok Sabha Election Result)

ਇਹ ਵੀ ਪੜ੍ਹੋ : Lok Sabha Election Result 2024: ਲੋਕ ਸਭਾ ਚੋਣ ਨਤੀਜਿਆਂ 2024 ਦੀ ਤਾਜ਼ਾ ਅਪਡੇਟ, VIP ਸੀਟਾਂ ’ਤੇ ਕੌਣ ਅੱਗੇ ਤੇ ਕੌ…

ਮੀਡੀਆ ਰਿਪੋਰਟਾਂ ਮੁਤਾਬਕ ਹੁਣ ਤੱਕ ਦੇ ਰੁਝਾਨਾਂ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਬਹੁਮਤ ਤੋਂ ਦੂਰ ਹੈ। ਅਜਿਹੇ ’ਚ ਕਾਂਗਰਸ ਸਰਗਰਮ ਹੋ ਗਈ ਹੈ ਅਤੇ ਐਨਡੀਏ ਗਠਜੋੜ ਦੇ ਭਾਈਵਾਲਾਂ ਨੂੰ ਲੁਭਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਸੂਤਰਾਂ ਮੁਤਾਬਕ ਕਾਂਗਰਸ ਨੇ ਜੇਡੀਯੂ ਆਗੂ ਲਲਨ ਸਿੰਘ ਨਾਲ ਸੰਪਰਕ ਕੀਤਾ ਹੈ। ਇਸ ਦੇ ਨਾਲ ਹੀ ਟੀਡੀਪੀ ਨੂੰ ਭਾਰਤ ਗਠਜੋੜ ’ਚ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਖਬਰ ਹੈ ਕਿ ਸੋਨੀਆ ਗਾਂਧੀ ਦੇ ਸਾਰਥੀ ਕੇਸੀ ਵੇਣੂਗੋਪਾਲ ਨੇ ਟੀਡੀਪੀ ਮੁਖੀ ਚੰਦਰਬਾਬੂ ਨਾਇਡੂ ਦੇ ਪੁੱਤਰ ਨਾਰਾ ਲੋਕੇਸ਼ ਨਾਲ ਗੱਲ ਕੀਤੀ ਹੈ। (Lok Sabha Election Result)

ਚੋਣ ਕਮਿਸ਼ਨ ਅਨੁਸਾਰ ਸਵੇਰੇ 11 ਵਜੇ ਤੱਕ ਪਾਰਟੀ ਸਥਿਤੀ ਇਸ ਤਰ੍ਹਾਂ ਹੈ… | Lok Sabha Election Result

ਨਤੀਜਾ ……. ਲੀਡ | Lok Sabha Election Result

  • ਭਾਜਪਾ……01..238
  • ਕਾਂਗਰਸ..00.97
  • ਸਮਾਜਵਾਦੀ ਪਾਰਟੀ..34
  • ਤਿ੍ਰਣਮੂਲ ਕਾਂਗਰਸ.00.25
  • ਦ੍ਰਵਿੜ ਮੁਨੇਤਰ ਕੜਗਮ 00 20
  • ਜਨਤਾ ਦਲ ਯੂਨਾਈਟਿਡ …..00…..15
  • ਸ਼ਿਵ ਸੈਨਾ (ਯੂਬੀਟੀ) ..00..11
  • ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ)00.08
  • ਸ਼ਿਵ ਸੈਨਾ (ਸ਼ਿੰਦੇ)……00..06
  • ਲੋਕ ਜਨਸਕਤੀ ਪਾਰਟੀ
  • ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਆਈ-ਐਮ)0005
  • ਵਾਈਐਸਆਰਸੀਪੀ..00.04
  • ਰਾਸ਼ਟਰੀ ਜਨਤਾ ਦਲ …… 00.03
  • ਸੁਤੰਤਰ ..06

ਹਰਿਆਣਾ ’ਚ ਕਰੀਬੀ ਮੁਕਾਬਲਾ : ਕਾਂਗਰਸ ਪੰਜ ’ਤੇ, ਭਾਜਪਾ ਚਾਰ ’ਤੇ ਅੱਗੇ | Lok Sabha Election Result

ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ’ਤੇ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਕਰੀਬੀ ਮੁਕਾਬਲਾ ਹੈ ਅਤੇ ਕਾਂਗਰਸ ਪੰਜ ਅਤੇ ਭਾਜਪਾ ਚਾਰ ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਸ਼ੁਰੂਆਤੀ ਰੁਝਾਨਾਂ ਮੁਤਾਬਕ ਅੰਬਾਲਾ, ਗੁੜਗਾਓਂ, ਰੋਹਤਕ, ਸੋਨੀਪਤ ਤੇ ਸਰਸਾ ’ਚ ਕਾਂਗਰਸ ਅੱਗੇ ਚੱਲ ਰਹੀ ਹੈ ਜਦਕਿ ਭਿਵਾਨੀ-ਮਹੇਂਦਰਗੜ੍ਹ, ਫਰੀਦਾਬਾਦ, ਹਿਸਾਰ ਤੇ ਕਰਨਾਲ ’ਚ ਭਾਜਪਾ ਅੱਗੇ ਹੈ। ਕੁਰੂਕਸ਼ੇਤਰ ’ਚ ਆਮ ਆਦਮੀ ਪਾਰਟੀ ਅੱਗੇ ਹੈ। (Lok Sabha Election Result)