ਲੋਕ ਸਭਾ ਚੋਣਾਂ, ਛੇਵਾਂ ਗੇੜ: 10 ਵਜੇ ਤੱਕ 11 ਫੀਸਦੀ ਵੋਟਿੰਗ
ਨਵੀਂ ਦਿੱਲੀ, ਏਜੰਸੀ। ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਲਈ ਅੱਜ 7 ਰਾਜਾਂ ਦੀਆਂ 59 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। 10 ਵਜੇ ਤੱਕ ਕੁੱਲ 11 ਫੀਸਦੀ ਵੋਟਰਾਂ ਨੇ ਆਪਣੀ ਵੋਟ ਅਧਿਕਾਰ ਦੀ ਵਰਤੋਂ ਕੀਤੀ ਹੈ। ਸਭ ਤੋਂ ਜ਼ਿਆਦਾ ਬੰਗਾਲ ‘ਚ 17 ਫੀਸਦੀ ਅਤੇ ਇਸ ਤੋਂ ਬਾਅਦ ਝਾਰਖੰਡ ‘ਚ 15 ਫੀਸਦੀ ਅਤੇ ਮੱਧ ਪ੍ਰਦੇਸ਼ ‘ਚ 13 ਫੀਸਦੀ ਵੋਟਾਂ ਪਈਆਂ ਹਨ। ਇਸ ਗੇੜ ‘ਚ 979 ਉਮੀਦਵਾਰ ਮੈਦਾਨ ‘ਚ ਹਨ। 2014 ‘ਚ ਭਾਜਪਾ ਇਹਨਾਂ 59 ਸੀਟਾਂ ‘ਚੋਂ 45 ‘ਤੇ ਜਿੱਤੀ ਸੀ।
ਅੱਜ ਪੈ ਰਹੀਆਂ ਛੇਵੇਂ ਗੇੜ ਦੀਆਂ ਵੋਟਾਂ ‘ਚ ਦਿੱਲੀ ਦੀਆਂ 7, ਬਿਹਾਰ ਦੀਆਂ 8, ਹਰਿਆਣਾ ਦੀਆਂ 10, ਮੱਧ ਪ੍ਰਦੇਸ਼ ਦੀਆਂ 8, ਉਤਰ ਪ੍ਰਦੇਸ਼ ਦੀਆਂ 14, ਬੰਗਾਲ ਦੀਆਂ 8, ਝਾਰਖੰਡ ਦੀਆਂ 4 ਅਤੇ ਦਿੱਲੀ ਦੀਆਂ 7 ਸੀਟਾਂ ‘ਤੇ ਮਤਦਾਨ ਹੋ ਰਿਹਾ ਹੈ। ਮੱਧ ਪ੍ਰਦੇਸ਼ ‘ਚ ਮੁਰੈਨਾ, ਭਿੰਡ, ਗਵਾਲੀਅਰ, ਗੁਨਾ, ਸਾਗਰ, ਵਿਦਿਸ਼ਾ, ਭੋਪਾਲ, ਰਾਜਗੜ੍ਹ ਸੀਟ ‘ਤੇ ਵੋਟਿੰਗ ਹੋ ਰਹੀ ਹੈ। ਬੰਗਾਲ ਦੀ ਬੈਰਕਪੁਰ ਸੀਟ ਦੇ ਬੂਥ ਨੰਬਰ 116 ਅਤੇ ਆਰਮਬਾਗ ਦੇ ਬੂਥ ਨੰਬਰ 110 ‘ਤੇ ਦੁਬਾਰਾ ਵੋਟਿੰਗ ਹੋ ਰਹੀ ਹੈ। ਇਸ ਤੋਂ ਇਲਾਵਾ ਤ੍ਰਿਪੁਰਾ ਦੇ 168 ਪੋਲਿੰਗ ਬੂਥਾਂ ਅਤੇ ਪਾਂਡੁਚੇਰੀ ਦੇ 1 ਬੂਥ ‘ਤੇ ਵੀ ਦੁਬਾਰਾ ਵੋਟਿੰਗ ਹੋ ਰਹੀ ਹੈ।
ਰਾਹੁਲ ਗਾਂਧੀ ਵੀ ਪਾਈ ਵੋਟ
ਦਿੱਲੀ ‘ਚ ਔਰੰਗਜੇਬ ਲੇਟ ਸਥਿਤ ਮਤਦਾਨ ਕੇਂਦਰ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ। ਵੋਟ ਪਾਉਣ ਤੋਂ ਬਾਅਦ ਉਹਨਾਂ ਕਿਹਾ ਕਿ ਚੋਣਾਂ ਤਿੰਨ ਚਾਰ ਮੁੱਦਿਆਂ ‘ਤੇ ਲੜੀਆਂ ਗਈਆਂ ਹਨ ਅਤੇ ਇਹ ਜਨਤਾ ਦੇ ਮੁੱਦੇ ਹਨ, ਕਾਂਗਰਸ ਦੇ ਨਹੀਂ। ਇਹਨਾ ‘ਚ ਇੱਕ ਮੁੱਦਾ ਬੇਰੁਜ਼ਗਾਰੀ ਹੈ। ਦੂਜਾ ਕਿਸਾਨ, ਤੀਜਾ ਅਰਥਵਿਵਸਥਾ ਅਤੇ ਚੌਥਾ ਭ੍ਰਿਸ਼ਟਾਚਾਰ ਅਤੇ ਰਾਫੇਲ ਦਾ ਹੈ। ਨਰਿੰਦਰ ਮੋਦੀ ਨੇ ਨਫਰਤ ਦੀ ਵਰਤੋਂ ਕੀਤੀ ਅਤੇ ਅਸੀਂ ਪਿਆਰ ਦੀ। ਜਨਤਾ ਮਾਲਕ ਹੈ, ਉਹੀ ਫੈਸਲਾ ਕਰੇਗੀ।
ਹੋਰਾਂ ਕਿਸ ਕਿਸ ਨੇ ਪਾਈ ਵੋਟ
– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਰਨਾਲ ‘ਚ
-ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਸਥਿਤ ਪੋਲਿੰਗ ਬੂਥ ‘ਤੇ
– ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਉਮੀਦਵਾਰ ਸ਼ੀਲਾ ਦੀਕਸ਼ਿਤ ਨੇ ਨਿਜਾਮੂਦੀਨ ਪੂਰਬ ‘ਚ
– ਭਾਜਪਾ ਉਮੀਦਵਾਰ ਪ੍ਰਗਿਆ ਠਾਕੁਰ ਨੇ ਭੋਪਾਲ ‘ਚ
10 ਵਜੇ ਤੱਕ ਕਿੱਥੇ ਕਿੰਨੀਆਂ ਪਈਆਂ ਵੋਟਾਂ
ਬਿਹਾਰ 9 ਫੀਸਦੀ
ਹਰਿਆਣਾ 9 ਫੀਸਦੀ
ਮੱਧ ਪ੍ਰਦੇਸ਼ 13 ਫੀਸਦੀ
ਉਤਰ ਪ੍ਰਦੇਸ਼ 9 ਫੀਸਦੀ
ਬੰਗਾਲ 17 ਫੀਸਦੀ
ਝਾਰਖੰਡ 15 ਫੀਸਦੀ
ਦਿੱਲੀ 8 ਫੀਸਦੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।