Lok Sabha Election 2024: ਛੇਵੇਂ ਗੇੜ ’ਚ ਹੋਈ ਸਭ ਤੋਂ ਘੱਟ ਵੋਟਿੰਗ, ਜਾਣੋ ਕਿਸ ਜਗ੍ਹਾ ਪਈਆਂ ਸਭ ਤੋਂ ਘੱਟ ਵੋਟਾਂ

Lok Sabha Election 2024

ਪੱਛਮੀ ਬੰਗਾਲ ’ਚ ਸਭ ਤੋਂ ਵੱਧ 78.19 ਫੀਸਦੀ, ਜੰਮੂ-ਕਸ਼ਮੀਰ ’ਚ 51.97 ਫੀਸਦੀ ਅਤੇ ਹਰਿਆਣਾ ’ਚ 65 ਫੀਸਦੀ ਵੋਟਿੰਗ ਹੋਈ | Lok Sabha Election 2024

ਨਵੀਂ ਦਿੱਲੀ (ਏਜੰਸੀ)। ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ’ਚ ਸ਼ਨਿੱਚਰਵਾਰ ਨੂੰ ਅੱਠ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 58 ਸੀਟਾਂ ’ਤੇ ਔਸਤਨ 59.07 ਫੀਸਦੀ ਵੋਟਿੰਗ ਹੋਈ। ਪੱਛਮੀ ਬੰਗਾਲ ਵਿੱਚ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਜਦੋਂ ਕਿ ਬਾਕੀ ਸੂਬਿਆਂ ਵਿੱਚ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਈਆਂ। 58 ਸੀਟਾਂ ’ਤੇ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਜਾਰੀ ਰਹੀ। ਹਾਲਾਂਕਿ ਕਤਾਰਾਂ ਵਿੱਚ ਖੜ੍ਹੇ ਵੋਟਰਾਂ ਨੂੰ ਲੇਟ ਵੋਟ ਪਾਉਣ ਦਾ ਮੌਕਾ ਦਿੱਤਾ ਗਿਆ। (Lok Sabha Election 2024)

ਪੱਛਮੀ ਬੰਗਾਲ ਵਿੱਚ ਵੋਟਾਂ ਪੈਣ ਦੀ ਰਫ਼ਤਾਰ ਸਭ ਤੋਂ ਤੇਜ਼ੀ ਨਾਲ ਚੱਲੀ। ਚੋਣ ਕਮਿਸ਼ਨ ਦੇ ਅੰਤਿਮ ਅੰਕੜਿਆਂ ਮੁਤਾਬਕ ਪੱਛਮੀ ਬੰਗਾਲ ਦੀਆ ਅੱਠ ਸੀਟਾਂ ’ਤੇ ਸਭ ਤੋਂ ਵੱਧ ਕੁੱਲ 78.19 ਫੀਸਦੀ ਵੋਟਾਂ ਪਈਆਂ, ਜਦੋਂਕਿ ਜੰਮੂ-ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਸੀਟ ’ਤੇ ਸਖਤ ਸੁਰੱਖਿਆ ਪ੍ਰਬੰਧਾਂ ਵਿਚਾਲੇ ਸਭ ਤੋਂ ਘੱਟ 51.97 ਫੀਸਦੀ ਵੋਟਾਂ ਪਈਆਂ। ਕਈ ਪੋਲਿੰਗ ਸਟੇਸ਼ਨਾਂ ’ਤੇ ਸਵੇਰ ਤੋਂ ਹੀ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਦੇਖੀਆਂ ਗਈਆਂ। ਪੱਛਮੀ ਬੰਗਾਲ ਦੇ ਕੁਝ ਪੋਲਿੰਗ ਸਟੇਸ਼ਨਾਂ ਅਤੇ ਜੰਮੂ-ਕਸ਼ਮੀਰ ਦੇ ਪੁੰਜ ਖੇਤਰ ਵਿੱਚ ਇੱਕ ਸਥਾਨ ’ਤੇ ਕੁਝ ਸਮੂਹਾਂ ਦਰਮਿਆਨ ਮਾਮੂਲੀ ਝੜਪਾਂ ਦੀਆਂ ਕੁਝ ਘਟਨਾਵਾਂ ਨੂੰ ਛੱਡ ਕੇ ਹਰ ਥਾਂ ਸ਼ਾਂਤੀਪੂਰਵਕ ਵੋਟਾਂ ਪਈਆਂ।

ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ | Lok Sabha Election 2024

ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਪੋਲਿੰਗ ਸਟੇਸ਼ਨਾਂ ’ਤੇ ਛਾਂ ਅਤੇ ਪੀਣ ਵਾਲੇ ਪਾਣੀ ਆਦਿ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਚੋਣ ਕਮਿਸ਼ਨ ਮੁਤਾਬਕ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ’ਤੇ ਸ਼ਾਂਤੀਪੂਰਵਕ ਵੋਟਿੰਗ ਹੋਈ ਅਤੇ 54.37 ਫੀਸਦੀ ਵੋਟਰਾਂ ਨੇ ਆਪਣੀ ਵੋਟ ਪਾਈ। ਰਾਜਧਾਨੀ ਦੇ ਉੱਤਰ-ਪੂਰਬੀ ਦਿੱਲੀ ਸੰਸਦੀ ਹਲਕੇ ਵਿੱਚ ਸਭ ਤੋਂ ਵੱਧ 58.30 ਫੀਸਦੀ ਮਤਦਾਨ ਹੋਇਆ, ਨਵੀਂ ਦਿੱਲੀ ਸੰਸਦੀ ਸੀਟ ’ਤੇ ਸਭ ਤੋਂ ਘੱਟ 51.54 ਫੀਸਦੀ ਵੋਟਰਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ।

ਚਾਂਦਨੀ ਚੌਂਕ ’ਚ 53.27 ਫੀਸਦੀ, ਪੂਰਬੀ ਦਿੱਲੀ ’ਚ 54.37 ਫੀਸਦੀ, ਉੱਤਰੀ-ਪੱਛਮੀ ਦਿੱਲੀ ’ਚ 53.81 ਫੀਸਦੀ, ਦੱਖਣੀ ਦਿੱਲੀ ’ਚ 52.83 ਫੀਸਦੀ ਅਤੇ ਪੱਛਮੀ ਦਿੱਲੀ ’ਚ 54.90 ਫੀਸਦੀ ਵੋਟਿੰਗ ਹੋਈ। ਓਡੀਸ਼ਾ ਵਿਧਾਨ ਸਭਾ ਵੋਟਿੰਗ ਦੇ ਤੀਜੇ ਗੇੜ ’ਚ 42 ਸੀਟਾਂ ’ਤੇ ਸ਼ਾਮ 5 ਵਜੇ ਤੱਕ 60.07 ਫੀਸਦੀ ਵੋਟਿੰਗ ਦਰਜ ਕੀਤੀ ਗਈ। ਦੇਵਗੜ੍ਹ ਜ਼ਿਲ੍ਹੇ ਵਿੱਚ 67.00 ਫ਼ੀਸਦੀ ਅਤੇ ਕਟਕ ਜ਼ਿਲ੍ਹੇ ਵਿੱਚ 53.14 ਫ਼ੀਸਦੀ ਵੋਟਾਂ ਪਈਆਂ। ਇਸ ਤੋਂ ਇਲਾਵਾ ਅੰਗੁਲ ’ਚ 65.19 ਫੀਸਦੀ, ਢੇਂਕਨਾਲ ’ਚ 58.69, ਕਿਓਂਝਰ ’ਚ 62.59, ਖੁਰਦਾ ’ਚ 54.35, ਮਯੂਰਭੰਜ ’ਚ 61.38, ਨਯਾਗੜ੍ਹ ’ਚ 61.08, ਪੁਰੀ ’ਚ 61.96 ਅਤੇ ਸੰਬਲਪੁਰ ’ਚ 70.98 ਫੀਸਦੀ ਵੋਟਾਂ ਪਈਆਂ।

ਮੇਰਾ ਧਿਆਨ ਪੂਰੇ ਭਾਰਤ ’ਤੇ, ਮੈਂ ਟੁਕੜਿਆਂ ਵਿੱਚ ਨਹੀਂ ਸੋਚਦਾ: ਪ੍ਰਧਾਨ ਮੰਤਰੀ ਮੋਦੀ

ਭਾਜਪਾ ਦੇ ‘400 ਪਾਰ’ ਦੇ ਨਾਅਰੇ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਕਈ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਹਨ, ਜਿੱਥੇ ਭਾਜਪਾ ਕੋਲ ਅਜੇ ਵੀ ਆਪਣੀਆਂ ਸੀਟਾਂ ਵਧਾਉਣ ਦੀ ਗੁੰਜਾਇਸ਼ ਹੈ। ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਮੋਦੀ ਨੇ ਕਿਹਾ ਕਿ ਲੋਕਾਂ ਨੇ ਭਾਜਪਾ ਦੇ ਪ੍ਰਦਰਸ਼ਨ ਮਾਡਲ ਨੂੰ ਸਭ ਤੋਂ ਵਧੀਆ ਮੰਨਿਆ ਹੈ ਅਤੇ ਇਸ ਨਾਲ ਇਸ ਦੇ ਹੱਕ ਵਿੱਚ ‘ਸੱਤਾ ਸਮਰੱਥਨ’ ਦੀ ਲਹਿਰ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ, ਕਈ ਸੂਬਿਆਂ ਵਿੱਚ ਸੀਟਾਂ ਵਧਾਉਣ ਦੀ ਬਹੁਤ ਗੁੰਜਾਇਸ਼ ਹੈ। ਮੈਂ ਆਪਣੀ ਪ੍ਰਸਿੱਧੀ ਨੂੰ ਮਾਪਦਾ ਨਹੀਂ ਹਾਂ। ਮੇਰੇ ਕੰਮ ਨੇ ਲੋਕਾਂ ਵਿੱਚ ਭਰੋਸੇਯੋਗਤਾ ਪੈਦਾ ਕੀਤੀ ਹੈ। ਇਹ ਸੱਤਾ ਸਮਰੱਥਨ ਭਾਵਨਾ ਹੈ।

Also Read : TRP Game Zone: ਰਾਜਕੋਟ ਦੇ ਗੇਮ ਜੋਨ ’ਚ ਭਿਆਨਕ ਅੱਗ, 30 ਜ਼ਿੰਦਾ ਸੜੇ, 12 ਬੱਚੇ ਵੀ ਸ਼ਾਮਲ

ਦੱਖਣੀ ਭਾਰਤ ’ਤੇ ਪਾਰਟੀ ਦੇ ਫੋਕਸ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ਮੇਰਾ ਧਿਆਨ ਪੂਰੇ ਭਾਰਤ ’ਤੇ ਹੈ। ਮੈਂ ਟੁਕੜਿਆਂ ਵਿੱਚ ਨਹੀਂ ਸੋਚਦਾ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੀ ਪ੍ਰਸਿੱਧੀ ਸਿਖਰ ’ਤੇ ਹੈ, ਤਾਂ ਉਨ੍ਹਾਂ ਕਿਹਾ ਕਿ ਉਹ ਪ੍ਰਸਿੱਧੀ ਲਈ ਕੰਮ ਨਹੀਂ ਕਰਦੇ। ਉਨ੍ਹਾਂ ਨੇ ਕਿਹਾ, ‘ਮੇਰੇ ਕੋਲ ਆਪਣੀ ਲੋਕਪ੍ਰਿਅਤਾ ਨੂੰ ਮਾਪਣ ਲਈ ਕੋਈ ਮਾਪਦੰਡ ਨਹੀਂ ਹੈ। ਹਰ ਕਿਸੇ ਨੂੰ ਇਹ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਕਿ ਮੈਂ ਕੀ ਕਰਦਾ ਹਾਂ ਅਤੇ ਦੂਜਿਆਂ ਨੇ ਪਹਿਲਾਂ ਕੀ ਕੀਤਾ ਹੈ।’