ਅਮਰਨਾਥ ਯਾਤਰੀਆਂ ‘ਤੇ ਹਮਲੇ ਦੀ ਕੀਤੀ ਸਖ਼ਤ ਨਿੰਦਿਆ
ਨਵੀਂ ਦਿੱਲੀ:ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਅੱਜ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਅਨਿਲ ਮਾਧਵ ਦਵੇ ਤੇ ਸਦਨ ਦੇ ਵਰਤਮਾਨ ਮੈਂਬਰ ਵਿਨੋਦ ਖੰਨਾ ਤੇ ਚਾਰ ਸਾਬਕਾ ਮੈਂਬਰਾਂ ਨੂੰ ਭਾਵ-ਭਿੱਨੀ ਸ਼ਰਧਾਂਜਲੀ ਦਿੱਤੀ ਗਈ ਤੇ ਉਨ੍ਹਾਂ ਦੇ ਸਨਮਾਨ ‘ਚ ਦੋ ਮਿੰਟ ਦਾ ਮੌਨ ਰੱਖਿਆ ਗਿਆ
ਇਸ ਤੋਂ ਬਾਅਦ ਸਦਨ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ ਕਰ ਦਿੱਤੀ ਗਈ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਮਰਹੂਮ ਮੈਂਬਰ ਵਿਨੋਦ ਖੰਨਾ, ਅਨਿਲ ਮਾਧਵ ਦਵੇ, ਸੂਬੇਦਾਰ ਪ੍ਰਸਾਦ ਸਿੰਘ, ਅਜੀਤ ਕੁਮਾਰ ਸਾਹਾ, ਈਰਾ ਸੇਜੀਅਨ ਤੇ ਨਾਰਾਇਣ ਸਿੰਘ ਦੇ ਸੰਸਦੀ ਜੀਵਨ ‘ਚ ਯੋਗਦਾਨ ਦਾ ਜ਼ਿਕਰ ਕਰਦਿਆਂ ਸੋਗ ਸੰਦੇਸ਼ ਪੜ੍ਹਿਆ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ
ਮਹਾਜਨ ਨੇ ਇਸ ਮੌਕੇ ਅਨੰਤਨਾਗ ‘ਚ ਦਸ ਜੁਲਾਈ ਨੂੰ ਅਮਰਨਾਥ ਯਾਤਰੀਆਂ ‘ਤੇ ਹੋਏ ਅੱਤਵਾਦੀ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੂਰਾ ਸਦਨ ਇਸ ਕਾਇਰਤਾਪੂਰਨ ਹਮਲੇ ਦੀ ਇੱਕ ਸਵਰ ਤੋਂ ਨਿੰਦਾ ਕਰਦਾ ਹੈ ਤੇ ਹਮਲੇ ‘ਚ ਮਾਰੇ ਗਏ ਯਾਤਰੀਆਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੈ
ਇਸ ਤੋਂ ਪਹਿਲਾਂ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸਦਨ ‘ਚ ਨਵੇਂ ਚੁਣੇ ਗਏ ਦੋ ਮੈਂਬਰਾਂ ਫਾਰੂਕ ਅਬਦੁੱਲਾ ਤੇ ਪੀਕੇ ਕੁਨਹਲਿਕੁਟੀ ਨੇ ਸਹੁੰ ਚੁੱਕੀ ਅਬਦੁੱਲਾ ਸ੍ਰੀਨਗਰ ਸੰਸਦੀ ਸੀਟ ਤੇ ਕੁਨਹਾਲੀਕੁਟੀ ਕੇਰਲ ਦੇ ਮੁੱਲਪਪੁਰਮ ਸੰਸਦੀ ਸੀਟ ਤੋਂ ਚੁਣੇ ਹੋਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।