Lohri 2025: ਚੰਡੀਗੜ੍ਹ (ਐਮ ਕੇ ਸ਼ਾਇਨਾ)। Lohri ਲੋਹੜੀ ਉੱਤਰੀ ਭਾਰਤ ਦਾ ਪ੍ਰਸਿੱਧ ਤਿਉਹਾਰ ਹੈ। ਇਹ ਮਕਰ ਸੰਕ੍ਰਾਂਤੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਇਹ ਤਿਉਹਾਰ ਮਕਰ ਸੰਕ੍ਰਾਂਤੀ ਦੀ ਪੂਰਵ ਸੰਧਿਆ ‘ਤੇ ਮਨਾਇਆ ਜਾਂਦਾ ਹੈ। ਇਸ ਵਾਰ ਇਹ ਤਿਉਹਾਰ 13 ਜਨਵਰੀ ਦਿਨ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ। ਰਾਤ ਨੂੰ ਖੁੱਲ੍ਹੇ ਵਿੱਚ ਪਰਿਵਾਰ ਅਤੇ ਆਂਢ-ਗੁਆਂਢ ਦੇ ਲੋਕ ਅੱਗ ਦੇ ਕੋਲ ਇੱਕ ਚੱਕਰ ਲਗਾ ਕੇ ਬੈਠਦੇ ਹਨ ਅਤੇ ਰਿਉੜੀ, ਗੱਜਕ ਅਤੇ ਮੂੰਗਫਲੀ ਖਾਂਦੇ ਹਨ। Lohri
ਇਹ ਵੀ ਪੜ੍ਹੋ: ਬਾਰ ਐਸੋਸੀਏਸਨ ਨੇ ਵਕੀਲ ਭਾਈਚਾਰੇ ਨਾਲ ਮਨਾਈ ਧੀਆਂ ਦੀ ਲੋਹੜੀ
Lohri ਹਰ ਤਿਉਹਾਰ ਮਨਾਉਣ ਦਾ ਇੱਕ ਖਾਸ ਤਰੀਕਾ ਹੁੰਦਾ ਹੈ। ਹਰ ਤਿਉਹਾਰ ਸਾਨੂੰ ਚੰਗੀ ਸਿੱਖਿਆ ਦੇ ਕੇ ਜਾਂਦਾ ਹੈ। ਪਰ ਇਹ ਕਲਯੁਗ ਦਾ ਸਮਾਂ ਹੈ ਅਤੇ ਇਨ੍ਹਾਂ ਤਿਉਹਾਰਾਂ ਦੇ ਦਿਨ ਕੁਝ ਲੋਕ ਮਾੜੇ ਕਰਮ ਕਰਦੇ ਹਨ ਅਤੇ ਪਾਪ ਦੇ ਭਾਗੀਦਾਰ ਬਣਦੇ ਹਨ। ਜਿਵੇਂ-ਜਿਵੇਂ ਕਲਯੁਗ ਵੱਧ ਰਿਹਾ ਹੈ, ਲੋਕ ਤਿਉਹਾਰ ਮਨਾਉਣ ਦਾ ਤਰੀਕਾ ਭੁੱਲਦੇ ਜਾ ਰਹੇ ਹਨ।
ਡੇਰਾ ਸੱਚਾ ਸੌਦਾ ਦੇ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਮੇਸ਼ਾ ਦੀ ਤਰ੍ਹਾਂ ਇੱਕ ਸਤਿਸੰਗ ‘ਚ ਲੋਹੜੀ ਦੇ ਤਿਉਹਾਰ ਦੀ ਸਮੂਹ ਸਾਧ-ਸੰਗਤ ਨੂੰ ਵਧਾਈ ਦਿੰਦੇ ਹੋਏ ਇਸ ਤਿਉਹਾਰ ਨੂੰ ਮਨਾਉਣ ਦੀ ਵਿਧੀ ਬਾਰੇ ਦੱਸਦਿਆਂ ਕਿਹਾ ਕਿ “ਸਾਧ ਸੰਗਤ ਵੱਲੋਂ ਮਨਾਏ ਜਾਣ ਵਾਲੇ ਲੋਹੜੀ ਦੇ ਤਿਉਹਾਰ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ। ਤੁਸੀਂ ਇਸ ਤਿਉਹਾਰ ਨੂੰ ਰਾਮ ਦਾ ਨਾਮ ਜਪ ਕੇ ਮਨਾਓ। ਪਰ ਇਸ ਦਿਨ ਅਸੀਂ ਦੇਖਿਆ ਹੈ ਕੁਝ ਲੋਕ ਜੂਆ ਖੇਡਦੇ ਹਨ, ਗੰਦਗੀ ਫੈਲਾਉਂਦੇ ਹਨ, ਮਾੜੇ ਕੰਮ ਕਰਦੇ ਹਨ। ਜਦੋਂਕਿ ਸਾਡੇ ਸਾਰੇ ਤਿਉਹਾਰ ਚਾਹੇ ਹਿੰਦੂ ਧਰਮ ਦੇ ਹੋਣ ਜਾਂ ਕੋਈ ਹੋਰ ਧਰਮ ਦੇ, ਸਭ ਚੰਗਿਆਈ ਦੇ ਪ੍ਰਤੀਕ ਹਨ, ਉਨ੍ਹਾਂ ਵਿੱਚ ਕੇਵਲ ਚੰਗਿਆਈ ਦਾ ਹੀ ਉਪਦੇਸ਼ ਦਿੱਤਾ ਜਾਂਦਾ ਹੈ।
ਇਸ ਦਿਨ ਬੁਰਾਈ ਨੂੰ ਸਾੜਿਆ ਗਿਆ। ਜੇ ਤੁਸੀਂ ਵੀ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀਆਂ ਬੁਰਾਈਆਂ ਨੂੰ ਸਾੜ ਸਕਦੇ ਹੋ, ਆਪਣੀਆਂ ਬੁਰਾਈਆਂ ਛੱਡੋ ਅਤੇ ਪ੍ਰਣ ਲਵੋ ਕਿ ਮੈਂ ਜੀਵਨ ਵਿੱਚ ਕਦੇ ਵੀ ਇਹ ਬੁਰਾਈਆਂ ਨਹੀਂ ਕਰਾਂਗਾ, ਜਿਵੇਂ ਅੱਜ ਸੰਗਤ ਨੇ ਪ੍ਰਣ ਕੀਤਾ। ਇਹ ਹੈ ਤਿਉਹਾਰ ਮਨਾਉਣ ਦਾ ਸਹੀ ਤਰੀਕਾ। ਘਰ ਵਿੱਚ ਰਹੋ, ਖ਼ੁਸ਼ੀਆਂ ਮਨਾਓ, ਪਰਿਵਾਰ ਅਤੇ ਬੱਚਿਆਂ ਨੂੰ ਸਮਾਂ ਦਿਓ, ਘਰ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਮਾਲਕ ਨੂੰ ਪ੍ਰਾਰਥਨਾ ਕਰੋ, ਅਰਦਾਸ ਕਰੋ ਅਤੇ ਮਨਾਓ ਇਹ ਤਿਉਹਾਰ ਜਿਸ ਤਰ੍ਹਾਂ ਨਾਲ ਮਨਾਇਆ ਜਾਂਦਾ ਹੈ ਪਰ ਜ਼ਰੂਰੀ ਹੈ ਕਿ ਸਮਾਜ ਨੂੰ ਇਸ ਤਿਉਹਾਰ ਦੇ ਅੰਦਰ ਦਾ ਸਬਕ ਲੈਣਾ ਚਾਹੀਦਾ ਹੈ, ਮਾੜੀਆਂ ਗੱਲਾਂ ਨੂੰ ਛੱਡ ਕੇ ਚੰਗੀਆਂ ਚੀਜ਼ਾਂ ਨੂੰ ਅਪਣਾਉਣਾ ਚਾਹੀਦਾ ਹੈ।
ਸੱਚ ਕਹੂੰ ਵੱਲੋਂ ਸਾਰੇ ਪਾਠਕਾਂ ਨੂੰ Lohri ਦੀਆਂ ਬਹੁਤ ਬਹੁਤ ਵਧਾਈਆਂ
ਸੱਚ ਕਹੂੰ ਦੇ ਸਾਰੇ ਪਾਠਕਾਂ ਨੂੰ ਵੀ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਇਸ ਸ਼ੁਭ ਮੌਕੇ ‘ਤੇ ਸੱਚ ਕਹੂੰ ਦੀ ਟੀਮ ਤੁਹਾਨੂੰ ਅਪੀਲ ਕਰਦੀ ਹੈ ਕਿ ਤੁਸੀਂ ਲੋਹੜੀ ਦਾ ਆਨੰਦ ਮਾਣੋ ਅਤੇ ਜਿਹੜੇ ਲੋਕ ਆਰਥਿਕ ਤੰਗੀ ਕਾਰਨ ਇਹ ਤਿਉਹਾਰ ਮਨਾਉਣ ਤੋਂ ਅਸਮਰੱਥ ਹਨ, ਤੁਸੀਂ ਉਨ੍ਹਾਂ ਨੂੰ ਗਰਮ ਕੱਪੜੇ, ਭੋਜਨ ਦੇ ਕੇ ਉਨ੍ਹਾਂ ਦੇ ਚਿਹਰਿਆਂ ‘ਤੇ ਖੁਸ਼ੀ ਲਿਆਉਣ ਵਿੱਚ ਮ$ਦਦ ਕਰੋ ਤਾਂ ਕਿ ਉਹ ਵੀ ਇਸ ਤਿਉਹਾਰ ’ਤੇ ਖ਼ੁਸ਼ੀਆਂ ਮਾਣ ਸਕਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ