‘ਅੱਤਵਾਦ ਫੈਕਟਰੀ ‘ਤੇ ਤਾਲਾ ਲਾਉਣ ਦਾ ਕੰਮ ਹੁਣ ਮੇਰਾ’ਏਜੰਸੀ

Locking, Terrorism, Factory, Agency

ਪੁਲਵਾਮਾ ਹਮਲਾ: ਟੌਂਕ ‘ਚ ਗਰਜੇ ਪੀਐੱਮ ਮੋਦੀ, ਕਿਹਾ ਇਸ ਵਾਰ ਸਾਰਿਆਂ ਦਾ ਹਿਸਾਬ ਹੋਵੇਗਾ, ਪੂਰਾ ਹਿਸਾਬ ਹੋਵੇਗਾ

ਟੌਂਕ, | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਅੱਤਵਾਦ ਖਿਲਾਫ ਪੂਰੇ ਵਿਸ਼ਵ ਨੂੰ ਭਾਰਤ ਨਾਲ ਦੱਸਦਿਆਂ ਕਿਹਾ ਕਿ ਦੇਸ਼ ਬੁਲੰਦ ਹੌਸਲਿਆਂ ਨਾਲ ਸੀਨਾ ਤਾਣ ਦੇ ਵਿਸ਼ਵੀ ਮੋਰਚੇ ‘ਤੇ ਖੜ੍ਹਾ ਹੈ ਅਤੇ ਇਸ ਵਾਰ ਸਭ ਦਾ ਹਿਸਾਬ ਅਤੇ ਪੂਰਾ ਹਿਸਾਬ ਹੋਵੇਗਾ ਮੋਦੀ ਅੱਜ ਇੱਥੇ ਭਾਰਤੀ ਜਨਤਾ ਪਾਰਟੀ ਦੀ ਵਿਜੈ ਸੰਕਲਪ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਉਨ੍ਹਾਂ ਨੇ ਪੁਲਵਾਮਾ ਸ਼ਹੀਦਾਂ ਨੂੰ ਨਮਨ ਕਰਦਿਆਂ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਦੇਸ਼ ਤਾਂ ਇਕੱਠਾ ਹੈ ਹੀ, ਵਿਸ਼ਵ ਵੀ ਦੇਸ਼ ਨਾਲ ਹੈ ਦੇਸ਼ ਤੇ ਦੁਨੀਆ ਅੱਜ ਪੁਲਵਾਮਾ ਹਮਲੇ ਖਿਲਾਫ ਇੱਕਜੁਟ ਹਨ ਅਤੇ ਸਾਰੇ ਦੇਸ਼ ਇੱਕੋ ਭਾਸ਼ਾ ਬੋਲ ਰਹੇ ਹਨ

ਉਨ੍ਹਾਂ ਨੇ ਭਰੋਸਾ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ‘ਤੇ ਭਰੋਸਾ ਰੱਖੋ, ਇਸ ਵਾਰ ਸਾਰਿਆਂ ਦਾ ਹਿਸਾਬ ਹੋਵੇਗਾ, ਪੂਰਾ ਹਿਸਾਬ ਹੋਵੇਗਾ ਉਨ੍ਹਾਂ ਕਿਹਾ ਕਿ ਮਨੁੱਖਤਾ ਦੇ ਦੁਸ਼ਮਣਾਂ ਨੂੰ ਸਬਕ ਸਿਖਾਇਆ ਜਾਣਾ ਚਾਹੀਦਾ ਹੈ ਤੇ ਦੁਨੀਆ ਭਰ ‘ਚ ਇਨ੍ਹਾਂ ਦਾ ਦਾਣਾ-ਪਾਣੀ ਬੰਦ ਹੋਣਾ ਚਾਹੀਦਾ ਹੈ ਤੇ ਦੇਸ਼ ਦਾ ਪ੍ਰਧਾਨਸੇਵਕ ਇਸੇ ਕੰਮ ਲੱਗਿਆ ਹੋਇਆ ਹੈ ਉਨ੍ਹਾਂ ਕਿਹਾ ਕਿ ਦੁਨੀਆ ‘ਚ ਉਦੋਂ ਤੱਕ ਸ਼ਾਂਤੀ ਕਾਇਮ ਨਹੀਂ ਹੋਵੇਗੀ ਜਦੋਂ ਤੱਕ ਅੱਤਵਾਦ ਦੀ ਫੈਕਟਰੀ ਇੰਜ ਹੀ ਚੱਲਦੀ ਰਹੇਗੀ

ਇਸ ‘ਤੇ ਤਾਲਾ ਲਾਉਣ ਦਾ ਕੰਮ ਵੀ ਮੇਰੇ ਹੀ ਹਿੱਸੇ ਰੱਖਿਆ ਹੈ ਤਾਂ ਅਜਿਹਾ ਹੀ ਸਹੀ ਉਨ੍ਹਾਂ ਨੇ ਕਿਹਾ ਕਿ ਅੱਤਵਾਦ ਦੇ ਵਿਰੁੱਧ ਪੂਰੀ ਦੁਨੀਆ ‘ਚ ਮਨ ਬਣ ਗਿਆ ਹੈ ਤੇ ਅੱਤਵਾਦ ਦੇ ਗੁਨਾਹਗਾਰਾਂ ਨੂੰ ਸਜ਼ਾ ਦੇਣ ਲਈ ਹਰ ਮੋਰਚੇ ‘ਤੇ ਮਜ਼ਬੂਤੀ ਨਾਲ ਅੱਗੇ ਵਧ ਰਹੇ ਹਾਂ ਉਨ੍ਹਾਂ ਕਿਹਾ  ਕਿ ਇਹ ਸਿਆਸਤ ਤੋਂ ਉੱਪਰ ਉੱਠ ਕੇ ਰਾਸ਼ਟਰ ਨੀਤੀ ਤੇ ਰਾਸ਼ਟਰ ਦੇ ਮਾਣ-ਸਨਮਾਨ ਦਾ ਸਵਾਲ ਹੈ ਮੋਦੀ ਨੇ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਦਾ ਇੱਕ-ਇੱਕ ਹਿਸਾਬ ਲਿਆ ਜਾ ਰਿਹਾ ਹੈ ਸਰਕਾਰ ਵੱਲੋਂ ਫੈਸਲੇ ਲੈਣ ਤੋਂ ਬਾਅਦ ਉੱਥੇ ਭਾਜੜ ਮੱਚੀ ਹੋਈ ਹੈ ਦੇਸ਼ ‘ਚ ਰਹਿ ਰਹੇ ਵੱਖਵਾਦੀਆਂ ‘ਤੇ ਸਖਤ ਕਾਰਵਾਈ ਹੋਈ ਤੇ ਸਖਤ ਹੁੰਦੀ ਰਹੇਗੀ ਅਸੀਂ ਚੁੱਪ-ਚਾਪ ਨਹੀਂ ਬੈਠਾਂਗੇ ਤੇ ਅਸੀਂ ਅੱਤਵਾਦ ਦਾ ਖਾਤਮਾ ਕਰਨਾ ਵੀ ਜਾਣਦੇ ਹਾਂ ਇਹ ਨਵੀਂ ਰੀਤੀ ਤੇ ਨਵੀਂ ਨੀਤੀ ਵਾਲਾ ਭਾਰਤ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ