ਹਰਿਆਣਾ ’ਚ 28 ਤੱਕ ਵਧਾਇਆ ਲਾਕਡਾਊਨ,ਕਈ ਪਾਬੰਦੀਆਂ ਤੋਂ ਛੋਟ

Home Minister Anil Vij
Home Minister Anil Vij

ਕੋਰੋਨਾ ਨਾਲ ਜੰਗ : ਤੀਜੀ ਲਹਿਰ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਦਾ ਵੱਡਾ ਫੈਸਲਾ

  • ਲਾਕਡਾਊਨ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੋ : ਵਿੱਜ

ਚੰਡੀਗੜ੍ਹ। ਹਰਿਆਣਾ ਸਰਕਾਰ ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਕਿਸੇ ਤਰ੍ਹਾਂ ਦਾ ਰਿਸਕ ਲੈਣ ਦੇ ਮੂੜ ’ਚ ਨਹੀਂ ਹੈ ਹਰਿਆਣਾ ਸਰਕਾਰ ਨੇ ਮਹਾਂਮਾਰੀ ਅਲਰਟ ਸੁਰੱਖਿਅਤ ਹਰਿਆਣਾ ਦੀ ਧਾਰਨਾ ’ਤੇ ਅੱਗੇ ਵਧਦਿਆਂ ਲਾਕਡਾਊਨ 28 ਜੂਨ ਦੀ ਸਵੇਰੇ ਪੰਜ ਵਜੇ ਤੱਕ ਵਧਾ ਦਿੱਤਾ ਹੈ ।

ਸੂਬਾ ਸਰਕਾਰ ਨੇ ਲਾਕਡਾਊਨ ਵਧਾਉਣ ਦੇ ਨਾਲ ਹੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਛੋਟਾਂ ਦਿੱਤੀਆਂ ਹਨ ਸੂਬੇ ’ਚ ਦੁਕਾਨਾਂ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਖੋਲ੍ਹੀਆਂ ਜਾ ਸਕਣਗੀਆਂ ਸਰਕਾਰ ਨੇ ਜਿੰਮ ਤੇ ਖੇਡ ਸਟੇਡੀਅਮ ਖੋਲ੍ਹ ਦਿੱਤੇ ਹਨ ਮੁੱਖ ਮੰਤਰੀ ਮਨੋਹਰ ਲਾਲ ਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲਾਕਡਾਊਨ ਦੇ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣਾ ਕਰਨ ਥੋੜ੍ਹੀ ਜਿਹੀ ਵੀ ਢਿੱਲ ਪੂਰੇ ਸੂਬੇ ਲਈ ਖਤਰਨਾਕ ਸਾਬਤ ਹੋ ਸਕਦੀ ਹੈ ਮੁੱਖ ਸਕੱਤਰ ਵਿਜੈ ਵਰਧਨ ਨੇ ਅੱਜ ਲਾਕਡਾਊਨ ਵਧਾਉਣ ਸਬੰਧੀ ਆਦੇਸ਼ ਜਾਰੀ ਕੀਤੇ ਸੂਬੇ ’ਚ 21 ਜੂਨ ਦੀ ਸਵੇਰੇ 5 ਵਜੇ ਤੱਕ ਲਾਡਊਨ ਸੀ ਜੋ ਹੁਣ 28 ਜੂਨ ਤੱਕ ਵਧਾ ਦਿੱਤਾ ਗਿਆ ਹੈ।

ਇਹ ਰਹਿਣਗੀਆਂ ਛੋਟਾਂ

  • ਸਾਰੇ ਮਾਲ ਸਵੇਰੇ 10 ਵਜੇ ਤੋਂ ਰਾਤ ਅੱਠ ਵਜੇ ਤੱਕ ਖੋਲ੍ਹਣ ਦੀ ਇਜ਼ਾਜਤ
  • ਸਾਰੇ ਰੈਸਟੋਰੈਂਟ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਖੋਲ੍ਹੇ ਜਾ ਸਕਣਗੇ
  • ਧਾਰਮਿਕ ਸਥਾਨਾਂ ’ਤੇ ਹੁਣ 50 ਲੋਕਾਂ ਦੇ ਪੂਜਾ ਕਰਨ ਦੀ ਇਜ਼ਾਜਤ ਹੋਵੇਗੀ ਪਹਿਲਾਂ ਇਹ ਗਿਣਤੀ 21 ਤੱਕ ਸੀ
  • ਸੂਬੇ ਦੇ ਕਾਰਪੋਰੇਟ ਦਫ਼ਤਰਾਂ ਨੂੰ ਸੌ ਫੀਸਦੀ ਹਾਜ਼ਰੀ ਦੇ ਨਾਲ ਖੋਲ੍ਹਣ ਦੀ ਇਜ਼ਾਜਤ ਦੇ ਦਿੱਤੀ ਹੈ, ਪਰ ਦਫ਼ਤਰ ਦੇ ਅੰਦਰ ਕੋਰੋਨਾ ਤੋਂ ਬਚਾਅ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਵੀ ਦਿੱਤੀ ਗਈ ਹੈ
  • ਜਿੰਮ ਸਵੇਰੇ ਛੇ ਵਜੇ ਤੋਂ ਰਾਤ ਅੱਠ ਵਜੇ ਤੱਕ ਖੋਲ੍ਹੇ ਜਾ ਸਕਣਗੇ
  • ਸਾਰੇ ਉਤਪਾਦਕ ਤੇ ਉਦਯੋਗਿਕ ਇਕਾਈਆਂ ਨੂੰ ਚਾਲੂ ਕਰਨ ਦੀ ਇਜ਼ਾਜਤ ਸੂਬਾ ਸਰਕਾਰ ਨੇ ਦੇ ਦਿੱਤੀ ਹੈ
  • ਸਾਰੇ ਖੇਡ ਸਟੇਡੀਅਮ ਨੂੰ ਹੁਣ ਖੇਡ ਗਤੀਵਿਧੀਆਂ ਲਈ ਖੋਲ੍ਹ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।