ਗੁਰੂਗ੍ਰਾਮ, ਫਰੀਦਾਬਾਦ ਸਮੇਤ ਹਰਿਆਣਾ ’ਚ 26 ਤੱਕ ਵਧਿਆ ਲਾਕਡਾਊਨ

ਗੁਰੂਗ੍ਰਾਮ, ਫਰੀਦਾਬਾਦ ਸਮੇਤ ਹਰਿਆਣਾ ’ਚ 26 ਤੱਕ ਵਧਿਆ ਲਾਕਡਾਊਨ

ਚੰਡੀਗੜ੍ਹ । ਹਰਿਆਣਾ ਸਰਕਾਰ ਨੇ ਮਹਾਂਮਾਰੀ ਅਲਰਟ-ਸੁਰੱਖਿਅਤ ਹਰਿਆਣਾ ਅਭਿਆਨ ਤਹਿਤ ਸੂਬੇ ’ਚ 26 ਜੁਲਾਈ ਤੱਕ ਲਾਕਡਾਊਨ ਦੀ ਮਿਆਦ ਵਧਾ ਦਿੱਤੀ ਹੈ ਇਸ ਦੌਰਾਨ ਸਰਕਾਰ ਨੇ ਰੈਸਟੋਰੈਂਟ, ਢਾਬੇ ਰਾਤ 11 ਵਜੇ ਤੱਕ ਖੋਲ੍ਹਣ ਦੀ ਇਜ਼ਾਜਤ ਦਿੱਤੀ ਹੈ ਨਾਲ ਹੀ ਹੁਣ ਖਾਣ-ਪੀਣ ਦੀਆਂ ਵਸਤੂਆਂ ਦੀ ਰਾਤ 11 ਵਜੇ ਤੱਕ ਹੋਮ ਡਿਲੀਵਰੀ ਹੋ ਸਕੇਗੀ।

ਸੂਬੇ ਦੇ ਮੁਖ ਸਕੱਤਰ ਵਿਜੈ ਵਰਧਨ ਨੇ ਲਾਕਡਾਊਨ ਦੀ ਮਿਆਦ ਵਧਾਉਣ ਦੇ ਆਦੇਸ਼ ਜਾਰੀ ਕੀਤੇ ਹਨ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਇੱਕ ਵਾਰ ਫਿਰ ਦੂਹਰਾਇਆ ਕਿ ਜੇਕਰ ਲੋਕ ਮਹਾਂਮਾਰੀ ਤੋਂ ਬਚਾਅ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਪੁਲਿਸ ਨੂੰ ਮਜ਼ਬੂਰ ਹੋ ਕੇ ਸਖ਼ਤੀ ਕਰਨੀ ਪਵੇਗੀ ਉਨ੍ਹਾਂ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਦੇ ਨਿਯਮਾਂ ਦਾ ਪਾਲਣਾ ਕਰਨਾ ਚਾਹੀਦਾ ਹੈ ਇਹ ਖੁਦ ਉਨ੍ਹਾਂ ਦੇ ਤੇ ਆਪਣੇ ਆਸ-ਪਾਸ ਦੇ ਲੋਕਾਂ ਦੀ ਚੰਗੀ ਸਿਹਤ ਲਈ ਬੇਹੱਦ ਜ਼ਰੂਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।