LIVE : ਜੀਂਦ ਨਾਮਚਰਚਾ ਦੌਰਾਨ ਸਾਧ-ਸੰਗਤ ਦਾ ਜਨ ਸੈਲਾਬ
ਜੀਂਦ (ਸੱਚ ਕਹੂੰ ਨਿਊਜ਼/ਕੁਲਦੀਪ ਨੈਨ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਦੀਆਂ ਪਾਵਨ ਸਿੱਖਿਆਵਾਂ ’ਤੇ ਚੱਲਦਿਆਂ ਅੱਜ ਜੀਂਦ ਹਰਿਆਣਾ ਵਿਖੇ ਵਿਸ਼ਾਲ ਨਾਮਚਰਚਾ ਕਰਵਾਈ ਗਈ। ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਾਵਨ ਨਾਅਰੇ ਨਾਲ ਨਾਮਚਰਚਾ ਦੀ ਸ਼ੁਰੂਵਾਤ ਕੀਤੀ ਗਈ। ਇਸ ਉਪਰੰਤ ਲੜੀਵਾਰ ਕਵੀਆਂ ਨੇ ਸ਼ਬਦ ਗਾਇਨ ਕੀਤਾ। ਵੱਡੀ ਗਿਣਤੀ ਵਿੱਚ ਸਾਧ-ਸੰਗਤ ਨਾਮਚਰਚਾ ਵਿੱਚ ਪਹੁੰਚੀ। ਸਾਧ ਸੰਗਤ ਨੂੰ ਦੇਖਦਿਆਂ ਪੰਡਾਲ ਵਿੱਚ ਆਵਾਜਾਈ ਦੇ ਪ੍ਰਬੰਧ, ਪਾਣੀ ਆਦਿ ਦੇ ਪ੍ਰਬੰਧ ਕੀਤੇ ਗਏ ਹਨ। ਨਾਮਚਰਚਾ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੂਹਾਨੀ ਬਚਨ ਸੁਣਾਏ ਗਏ। ਨਾਮ ਚਰਚਾ ਦੌਰਾਨ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਣਗੇ।



ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














