ਕੇਐਲ ਰਾਹੁਲ ਨੇ ਲਾਇਆ 13ਵਾਂ ਅਰਧ ਸੈਂਕੜੇ
- ਰਵਿੰਦਰ ਜਡੇਜਾ ਬਣੇ ਮੈਨ ਆਫ ਦ ਮੈਚ, ਖੇਡੀ 45 ਦੌੜਾਂ ਦੀ ਨਾਬਾਦ ਪਾਰੀ
ਮੁੰਬਈ। ਕੇ ਐਲ ਰਾਹੁਲ ਦੀ ਸੂਝ-ਬੂਝ ਭਰੀ ਪਾਰੀ ਦੇ ਦਮ ’ਤੇ ਭਾਰਤ ਨੇ ਪਹਿਲੇ ਇੱਕ ਰੋਜ਼ਾ ਮੈਚ ‘ਚ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਵਾਧਾ ਬਣਾ ਲਿਆ ਹੈ। ਭਾਰਤੀ ਟੀਮ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ 11 ਸਾਲ ਬਾਅਦ ਇੱਕ ਰੋਜ਼ਾ ਮੈਚ ਜਿੱਤਿਆ ਹੈ।
ਸੀਰੀਜ਼ ਦਾ ਦੂਜਾ ਵਨਡੇ 19 ਮਾਰਚ ਨੂੰ ਖੇਡਿਆ ਜਾਵੇਗਾ। ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ ਜੋ ਭਾਰਤੀ ਗੇਂਦਬਾਜ਼ਾਂ ਨੇ ਸਹੀ ਸਾਬਿਤ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੰਗਾਰੂ ਟੀਮ 35.4 ਓਵਰਾਂ ‘ਚ 188 ਦੌੜਾਂ ‘ਤੇ ਆਲ ਆਊਟ ਹੋ ਗਈ। ਜਵਾਬ ‘ਚ ਟੀਮ ਇੰਡੀਆ ਨੇ 39.5 ਓਵਰਾਂ ‘ਚ 5 ਵਿਕਟਾਂ ਗੁਆ ਕੇ ਜਿੱਤ ਹਾਸਲ ਕਰ ਲਈ। ਇਸ ਜਿੱਤ ਵਿੱਚ ਕੇਐਲ ਰਾਹੁਲ ਦੇ 13ਵੇਂ ਅਰਧ ਸੈਂਕੜੇ (75) ਅਤੇ ਜਡੇਜਾ (45) ਦੇ ਨਾਲ 104 ਦੌੜਾਂ ਦੀ ਨਾਬਾਦ ਸੈਂਕੜੇ ਵਾਲੀ ਸਾਂਝੇਦਾਰੀ ਦਾ ਅਹਿਮ ਯੋਗਦਾਨ ਰਿਹਾ। ਹਰਫ਼ਨਮੌਲਾ ਪ੍ਰਦਰਸ਼ਨ ਕਰਨ ਵਾਲੇ ਰਵਿੰਦਰ ਜਡੇਜਾ ਮੈਨ ਆਫ਼ ਦ ਮੈਚ ਰਹੇ। ਉਸ ਨੇ ਅਜੇਤੂ 45* ਦੌੜਾਂ ਬਣਾਈਆਂ ਅਤੇ ਦੋ ਵਿਕਟਾਂ ਵੀ ਲਈਆਂ ।
ਆਸਟਰੇਲੀਆਂ ਨੇ ਦਿੱਤਾ 189 ਦੌੜਾਂ ਦਾ ਟੀਚਾ
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ 18 ਓਵਰਾਂ ‘ਚ ਦੋ ਵਿਕਟਾਂ ‘ਤੇ 104 ਦੌੜਾਂ ਬਣਾਈਆਂ। ਮਿਸ਼ੇਲ ਮਾਰਸ਼ 65 ਅਤੇ ਮਾਰਨਸ ਲੈਬੁਸ਼ਗਨ 9 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ।
ਕਪਤਾਨ ਸਟੀਵ ਸਮਿਥ 22 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਹਾਰਦਿਕ ਪਾਂਡਿਆ ਨੇ ਉਸ ਨੂੰ ਵਿਕਟਕੀਪਰ ਕੇਐਲ ਰਾਹੁਲ ਦੇ ਹੱਥੋਂ ਕੈਚ ਕਰਵਾਇਆ। ਇਸ ਤੋਂ ਪਹਿਲਾਂ ਟਰੇਵਿਸ ਹੈੱਡ 5 ਦੌੜਾਂ ਬਣਾ ਕੇ ਆਊਟ ਹੋ ਗਿਆ। ਆਸਟ੍ਰੇਲੀਆ ਨੂੰ ਪਹਿਲਾ ਝਟਕਾ ਟੀਮ ਦੇ ਸਕੋਰ 5 ਦੌੜਾਂ ਅਤੇ ਦੂਜੇ ਓਵਰ ਦੀ ਛੇਵੀਂ ਗੇਂਦ ‘ਤੇ ਲੱਗਾ। ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੂੰ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਬੋਲਡ ਕੀਤਾ, ਪਰ ਸ਼ੁਰੂਆਤੀ ਝਟਕੇ ਤੋਂ ਬਾਅਦ ਟੀਮ ਦੀ ਰਨ ਰੇਟ ਨਹੀਂ ਡਿੱਗੀ। ਇੱਥੋਂ ਕਪਤਾਨ ਸਟੀਵ ਸਮਿਥ ਅਤੇ ਮਿਸ਼ੇਲ ਮਾਰਸ਼ ਨੇ ਟੀਮ ਦੀ ਕਮਾਨ ਸੰਭਾਲੀ। ਇਨ੍ਹਾਂ ਦੋਵਾਂ ਨੇ 9 ਓਵਰਾਂ ‘ਚ ਆਸਟ੍ਰੇਲੀਆ ਦੇ ਸਕੋਰ ਨੂੰ 50 ਦੌੜਾਂ ਤੱਕ ਪਹੁੰਚਾਇਆ। ਦੋਵਾਂ ਵਿਚਾਲੇ 63 ਗੇਂਦਾਂ ‘ਤੇ 72 ਦੌੜਾਂ ਦੀ ਸਾਂਝੇਦਾਰੀ ਹੋਈ।
ਭਾਰਤ: ਹਾਰਦਿਕ ਪੰਡਯਾ (ਕਪਤਾਨ), ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਕੇਐਲ ਰਾਹੁਲ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ, ਮੁਹੰਮਦ ਸ਼ਮੀ, ਕੁਲਦੀਪ ਯਾਦਵ।
ਆਸਟਰੇਲੀਆ: ਸਟੀਵ ਸਮਿਥ (ਕਪਤਾਨ), ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਮਾਰਨਸ ਲੈਬੂਸ਼ੇਨ, ਜੋਸ਼ ਇੰਗਲਿਸ਼, ਕੈਮਰਨ ਗ੍ਰੀਨ, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਐਡਮ ਜ਼ੈਂਪਾ, ਮਿਸ਼ੇਲ ਸਟਾਰਕ, ਸੀਨ ਐਬੋਟ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।