ਪੂਜਨੀਕ ਗੁਰੂ ਜੀ ਨੇ ਖੁਦ ਭਲਾਈ ਕਾਰਜ ਕਰਕੇ ਕਰਵਾਈ ਸ਼ੁਰੂਆਤ
ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦਾ ਪਵਿੱਤਰ ਐਮਐਸਜੀ ਮਹਾਂ ਰਹਿਮੋ ਕਰਮ ਭੰਡਾਰਾ ਕਰੋੜਾਂ ਦੀ ਗਿਣਤੀ ਸਾਧ-ਸੰਗਤ ਨੇ ਮਨਾਇਆ। ਪੂਜਨੀਕ ਗੁਰੂ ਜੀ ਨੇ ਆਨਲਾਈਨ ਮਾਧਿਅਮ ਰਾਹੀਂ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਸਾਧ-ਸੰਗਤ ਨੂੰ ਪਵਿੱਤਰ ਬਚਨਾਂ ਤੇ ਦਰਸ਼ਨਾਂ ਨਾਲ ਨਿਹਾਲ ਕੀਤਾ। ਇਸ ਦੌਰਾਨ ਸਾਧ-ਸੰਗਤ ਨੂੰ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ ਕਰਮ ਦੀਆਂ ਵਧਾਈਆਂ ਦਿੱਤੀਆਂ। (Welfare Works)
ਪਵਿੱਤਰ ਐੱਮਐੱਸਜੀ ਭੰਡਾਰੇ ਦੇ ਪ੍ਰੋਗਰਾਮ ਦੌਰਾਨ ਪੂਜਨੀਕ ਗੁਰੂ ਜੀ ਨੇ ਦੋ ਨਵੇਂ ਭਲਾਈ ਕਾਰਜ ਸ਼ੁਰੂ ਕਰਵਾਏ। ਤੁਹਾਨੂੰ ਦੱਸ ਦਈਏ ਕਿ ਭਲਾਈ ਕਾਰਜਾਂ ਦੀ ਗਿਣਤੀ ਵਧ ਕੇ 156 ਹੋ ਗਏ ਹੈ।
ਆਪ ਜੀ ਨੇ ਜਿਹੜੇ ਦੋ ਨਵੇਂ ਮਾਨਵਤਾ ਭਲਾਈ ਕਾਰਜ ਸ਼ੁਰੂ ਕਰਵਾਏ ਹਨ ਉਹ ਇਸ ਤਰ੍ਹਾਂ ਹਨ:
155ਵਾਂ ਮਾਨਵਤਾ ਭਲਾਈ ਕਾਰਜ: Paid Campaign
ਇੱਕ ਦਿਨ ਦੀ ਸੈਲਰੀ ਕੱਢਣ ਲਈ। ਜੋ ਨੌਕਰੀ ਕਰਦੇ ਹਨ ਜਾਂ ਬਿਜ਼ਨਸ ਕਰਦੇ ਹਨ ਉਹ ਕੋਸ਼ਿਸ਼ ਕਰਨ ਕਿ ਇੱਕ ਦਿਨ ਦੀ ਸੈਲਰੀ ਕੱਢ ਕੇ ਇੱਕ ਪਾਸੇ ਰੱਖਣ। ਇਹ ਇੱਕ ਦਿਨ ਦੀ ਸੈਲਰੀ ਦੀਨ-ਦੁਖੀਆਂ ਦੀ ਮੱਦਦ ਲਈ ਆਪਣੇ ਘਰਾਂ ਵਿੱਚ ਜਾਂ ਬੈਂਕ ਵਿੱਚ ਕਿਤੇ ਸੰਭਾਲ ਕੇ ਰੱਖੀ ਜਾਵੇ। ਲੋੜ ਪੈਣ ’ਤੇ ਦੀਨ-ਦੁਖੀਆਂ ਦੀ ਮੱਦਦ ਲਈ ਇਹ ਪੈਸਾ ਕੰਮ ਆਵੇਗਾ। ਇਹ ਭਲਾਈ ਕਾਰਜ ਦਾ ਨਾਂਅ ‘ਪੇਡ’ (paid campaign) ਰੱਖਿਆ ਗਿਆ ਹੈ।
156ਵਾਂ ਮਾਨਵਤਾ ਭਲਾਈ ਕਾਰਜ: Faster Campaign
ਆਪਣੀਆਂ-ਆਪਣੀਆਂ ਗੱਡੀਆਂ ’ਚ ਫਸਟ ਏ ਕਿੱਟ ਰੱਖਾਂਗੇ। ਆਪ ਜੀ ਨੇ ਫਰਮਾਇਆ ਕਿ ਭਾਵੇਂ ਤੁਹਾਡੇ ਕੋਲ ਗੱਡੀ ਹੈ, ਮੋਟਰਸਾਈਕਲ ਹੈ ਉਸ ਵਿੱਚ ਵੀ ਇੱਕ ਫਸਟ ਏਡ ਕਿੱਟ ਜ਼ਰੂਰ ਰੱਖਣੀ ਹੈ। ਜੇਕਰ ਕੋਈ ਰਸਤੇ ’ਚ ਕੋਈ ਐਕਸੀਡੈਂਟ ਹੋਣ ਦੌਰਾਨ ਤੜਫ਼ਦਾ ਮਿਲ ਜਾਂਦਾ ਹੈ ਤਾਂ ਉਸ ਦੀ ਸਹਾਇਤਾ ਕੀਤੀ ਜਾ ਸਕੇ। ਇਸ ਲਈ ਸਪੈਸ਼ਲਿਸਟ ਡਾਕਟਰਾਂ ਤੋਂ ਲਿਖਵਾ ਕੇ ਫਸਟ ਏਡ ਕਿੱਟ (First Aid Kit) ਬਣਵਾਈ ਜਾਵੇ ਕਿ ਮੌਕੇ ’ਤੇ ਕਿਸ ਤਰ੍ਹਾਂ ਦੀ ਦਵਾਈ ਦਿੱਤੀ ਜਾ ਸਕਦੀ ਹੈ।
ਇਨ੍ਹਾਂ ਦੋਵਾਂ ਭਲਾਈ ਕਾਰਜਾਂ ਦੀ ਸ਼ੁਰੂਆਤ ਪੂਜਨੀਕ ਗੁਰੂ ਜੀ ਤੇ ਆਪ ਜੀ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਸਭ ਤੋਂ ਪਹਿਲਾਂ ਆਪਣੇ ਵੱਲੋਂ ਕਰ ਕੇ ਕਰਵਾਈ। ਪੂਜਨੀਕ ਗੁਰੂ ਜੀ ਤੇ ‘ਰੂਹ ਦੀ’ ਹਨੀਪ੍ਰੀਤ ਇੰਸਾਂ ਵੱਲੋਂ 50 ਫਸਟ ੲੈਡ ਕਿੱਟਾ ਉਨ੍ਹਾਂ ਸੇਵਾਦਾਰਾਂ ਨੂੰ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਨਸ਼ਾ ਛੁਡਾਊ ਅਭਿਆਨ ਲਈ ਦੂਰ-ਦੁਹਾਡੇ ਜਾਣਾ ਪੈਂਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।