ਛੱਤੀਸਗੜ੍ਹ ‘ਚ ਵੀ ਸ਼ਰਾਬਬੰਦੀ ਦਾ ਐਲਾਨ

Baned

ਪਟਨਾ (ਏਜੰਸੀ) । ਨਿਤਿਸ਼ ਸਰਕਾਰ ਵੱਲੋਂ ਬਿਹਾਰ ‘ਚ ਸ਼ਰਾਬਬੰਦੀ ਤੋਂ ਬਾਅਦ ਹੁਣ ਭਾਜਪਾ ਸਰਕਾਰਾਂ ਵੀ ਇਸ ਦਿਸ਼ਾ ‘ਚ ਕਦਮ ਅੱਗੇ ਵਧਾਉਣ ਲੱਗੀਆਂ ਹਨ ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਵੀ ਸੂਬੇ ‘ਚ ਸ਼ਰਾਬਬੰਦੀ ਦਾ ਐਲਾਨ ਕਰ ਦਿੱਤਾ ਹੇ ਖਾਸ ਗੱਲ ਇਹ ਹੈ ਕਿ ਰਮਨ ਸਿੰਘ ਨੇ ਇਹ ਐਲਾਨ ਆਪਣੇ ਬਿਹਾਰ ਦੌਰੇ ਦੌਰਾਨ ਹੀ ਕੀਤਾ ।

ਜ਼ਿਕਰਯੋਗ ਹੈ ਕਿ ਬਿਹਾਰ ‘ਚ ਨਿਤਿਸ਼ ਸਰਕਾਰ ਨੇ ਪੂਰਨ ਸ਼ਰਾਬਬੰਦੀ ਲਾਗੂ ਕਰ ਰੱਖੀ ਹੈ ਗੁਜਰਾਤ ਤੋਂ ਬਾਅਦ ਅਜਿਹਾ ਕਰਨ ਵਾਲਾ ਬਿਹਾਰ ਦੂਜਾ ਸੂਬਾ ਬਣ ਗਿਆ ਹੈ ਰਮਨ ਸਿੰਘ ਨੇ ਵੀ ਛੱਤੀਸਗੜ੍ਹ ‘ਚ ਪੜਾਅਬੱਧ ਤਰੀਕੇ ਨਾਲ ਸ਼ਰਾਬਬੰਦੀ ਲਾਗੂ ਕਰਨ ਦਾ ਐਲਾਨ ਕੀਤਾ ਰਮਨ ਸਿੰਘ ਦੋ ਦਿਨਾਂ ਦੇ ਆਪਣੇ ਨਿੱਜੀ ਦੌਰੇ ‘ਤੇ ਬਿਹਾਰ ‘ਚ ਹਨ ਤੇ ਸਵੇਰ ਹੀ ਉਨ੍ਹਾਂ ਪਟਨਾ ‘ਚ ਮੁੱਖ ਮੰਤਰੀ ਨਿਤਿਸ਼ ਕੁਮਾਰ ਨਾਲ ਗੱਲਬਾਤ ਕੀਤੀ ਮੁਲਾਕਾਤ ਤੋਂ ਬਾਅਦ ਮੰਗੇਰ ‘ਚ ਰਮਨ ਸਿੰਘ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਦੀ ਆਬਾਦੀ 3 ਹਜ਼ਾਰ ਜਾਂ ਇਸ ਤੋਂ ਜ਼ਿਆਦਾ ਹੈ, ਪਹਿਲਾਂ ਉੱਥੇ ਸ਼ਰਾਬਬੰਦੀ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ‘ਚ ਸ਼ਰਾਬਬੰਦੀ ਲਾਗੂ ਕਰਾਂਗਾ ਤੇ ਸੂਬਾ ਹੁਣ ਇਸ ਦਿਸ਼ਾ ‘ਚ ਅੱਗੇ ਵਧੇਗਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।