Malout News: ਮਲੋਟ (ਮਨੋਜ)। ਲਾਈਨਜ ਕਲੱਬ ਮਲੋਟ (ਦੀ ਰੇਡੀਐਂਟ) ਨੇ ਬੂਟੇ ਲਗਾਉਣ ਦੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਦੂਜੇ ਗੇੜ ਵਿੱਚ ਡੀ.ਏ.ਵੀ. ਕਾਲਜ ਵਿਖੇ ਛਾਂਦਾਰ ਬੂਟੇ ਲਗਾਏ। ਜਾਣਕਾਰੀ ਦਿੰਦਿਆਂ ਪ੍ਰੋਜੈਕਟ ਚੇਅਰਮੈਨ ਲਾਇਨ ਅਨਿਲ ਡਾਵਰ ਅਤੇ ਪੀਆਰਓ ਲਾਇਨ ਮਨੋਜ ਅਸੀਜਾ ਨੇ ਦੱਸਿਆ ਕਿ ਕਲੱਬ ਵੱਲੋਂ ਡੀਏਵੀ ਕਾਲਜ ਦੇ ਐਨਐਸਐਸ ਵਿੰਗ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ 100 ਛਾਂਦਾਰ ਬੂਟੇ ਲਾਏ।
ਪ੍ਰਧਾਨ ਲਾਇਨ ਵਰਿੰਦਰ ਬਾਂਸਲ ਦੀ ਅਗਵਾਈ ਵਿੱਚ ਕਾਲਜ ਪ੍ਰਿੰਸੀਪਲ ਸੁਦੇਸ਼ ਗਰੋਵਰ ਵੱਲੋਂ ਲਾਇਨਜ਼ ਕਲੱਬ ਦੇ ਮੈਂਬਰਾਂ ਅਤੇ ਸਟਾਫ਼ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਸੇਵਾ ਨਿਭਾਈ। ਇਸ ਮੌਕੇ ਪ੍ਰਿੰਸੀਪਲ ਗਰੋਵਰ ਵੱਲੋਂ ਲਾਇਨਜ਼ ਕਲੱਬ ਦੇ ਸਮਾਜਸੇਵੀ ਕੰਮਾਂ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਲੱਬ ਦਾ ਧੰਨਵਾਦ ਕੀਤਾ। ਚਾਰਟਰ ਪ੍ਰਧਾਨ ਲਾਇਨ ਮੁਨੀਸ਼ ਗਗਨੇਜਾ ਨੇ ਸ਼ਹਿਰ ਅਤੇ ਆਸਪਾਸ ਦੇ ਏਰੀਏ ਵਿੱਚ ਹਰਿਆਲੀ ਵਧਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਮੁਹਿੰਮ ਨੂੰ ਜਾਰੀ ਰੱਖਣ ਬਾਰੇ ਜਾਣਕਾਰੀ ਦਿੱਤੀ। Malout News
Read Also : ਭਾਰਤ ਨੇ ਪਾਸਪੋਰਟ ਰੈਂਕਿੰਗ ’ਚ ਅੱਠ ਸਥਾਨਾਂ ਦੀ ਲਾਈ ਛਾਲ
ਇਸ ਮੌਕੇ ਕਲੱਬ ਦੇ ਸਕੱਤਰ ਲਾਇਨ ਪ੍ਰੋਫੈਸਰ ਬਲਜੀਤ ਭੁੱਲਰ, ਲਾਇਨ ਰਾਕੇਸ਼ ਅਹੂਜਾ, ਲਾਇਨ ਪਰਵਿੰਦਰ ਸਿੰਘ ਮੋਂਗਾ, ਲਾਇਨ ਅਸ਼ਵਨੀ ਮੱਕੜ, ਲਾਇਨ ਬੱਬੂ ਸੋਨੀ, ਲਾਇਨ ਡਾਕਟਰ ਮੋਹਨਜੀਤ ਤਨੇਜਾ, ਲਾਇਨ ਦਵਿੰਦਰ ਮੋਂਗਾ, ਲਾਇਨ ਰਾਕੇਸ਼ ਅਹੂਜਾ, ਲਾਇਨ ਅਸ਼ਵਨੀ ਸ਼ਰਮਾ, ਕਾਲਜ ਸਟਾਫ ਦੇ ਪ੍ਰੋਫੈਸਰ ਦੀਪਕ ਅੱਗਰਵਾਲ, ਪ੍ਰੋਫੈਸਰ ਰਿੰਪੂ ਭਟੇਜਾ, ਪ੍ਰੋਫੈਸਰ ਜਸਬੀਰ ਕੌਰ, ਪ੍ਰੋਫ਼ੈਸਰ ਵਿਨੀਤ, ਪ੍ਰੋਫ਼ੈਸਰ ਭੁਪਿੰਦਰ ਕੌਰ ਅਤੇ ਐਨ ਐਸ ਐਸ ਦੇ ਵਿਦਿਆਰਥੀ ਹਾਜ਼ਰ ਸਨ।