
Lions Club Faridkot: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡਾਕਟਰ ਡੇ ਸਥਾਨਕ ਅਫ਼ਸਰ ਫਰੀਦਕੋਟ ਕਲੱਬ ਵਿਖੇ ਮਨਾਇਆ ਗਿਆ। ਇਸ ਮੌਕੇ 11 ਡਾਕਟਰ ਸਾਹਿਬਾਨ ਨੂੰ ਉਨ੍ਹਾਂ ਵੱਲੋਂ ਦਿੱਤੀਆਂ ਬੇਹਰਤਰੀਨ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਸਕੱਤਰ ਐਡਵੋਕੇਟ ਲਾਇਨ ਦਿਲਦੀਪ ਸਿੰਘ ਪਟੇਲ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ।
ਉਨ੍ਹਾਂ ਡਾਕਟਰ ਦਿਵਸ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ। ਕਲੱਬ ਦੇ ਪ੍ਰਧਾਨ ਲਾਈਨ ਅਮਰਦੀਪ ਸਿੰਘ ਗਰੋਵਰ ਸਹਾਇਕ ਰਜਿਸਟਰਾਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫ਼ਰੀਦਕੋਟ ਨੇ ਸਨਮਾਨਿਤ ਡਾਕਟਰ ਸਾਹਿਬਾਨਾਂ ਦੀਆਂ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਲੱਬ ਜਿੱਥੇ ਸਮਾਜ ਸੇਵਾ ਦੇ ਕਾਰਜ, ਵਾਤਾਵਰਨ ਦੀ ਸ਼ੁੱਧਤਾ ਵਾਸਤੇ ਕਾਰਜ਼ ਕਰੇਗਾ, ਉੱਥੇ ਵਧੀਆ ਕਾਰਗੁਜ਼ਾਰੀ ਵਾਲੇ ਵਿਅਕਤੀਆਂ ਨੂੰ ਵੀ ਸਨਮਾਨਿਤ ਕਰੇਗਾ।
ਇਸ ਮੌਕੇ ਸਨਮਾਨਿਤ ਡਾਕਟਰ ਸਾਹਿਬਾਨ ’ਚ ਅੱਖਾਂ ਦੇ ਮਾਹਿਰ ਡਾ. ਸੰਜੀਵ ਗੋਇਲ ਚੰਡੀਗੜ ਅੱਖਾਂ ਦਾ ਹਸਪਤਾਲ ਫ਼ਰੀਦਕੋਟ, ਅੱਖਾਂ ਦੇ ਮਾਹਿਰ ਡਾ. ਗੁਰਸੇਵਕ ਸਿੰਘ ਡਾਇਰੈਕਟਰ ਦਸਮੇਸ਼ ਡੈਂਟਲ ਕਾਲਜ, ਮੈਡੀਸਨ ਦੇ ਮਾਹਿਰ ਡਾ. ਜੁਗਰਾਜ ਸਿੰਘ,ਦੰਦਾਂ ਦੇ ਮਾਹਿਰ ਡਾ. ਹਰਜਿੰਦਰ ਸਿੰਘ ਖੋਸਾ ਮੈਨੇਜਿੰਗ ਡਾਇਰੈਕਟਰ ਖੋਸਾ ਡੈਂਟਲ ਕਲੀਨਿਕ ,ਡਾ ਪ੍ਰਵੀਨ ਗੁਪਤਾ ਮੈਨੇਜਿੰਗ ਡਾਇਰੈਕਟਰ ਸਿਰੀ ਰਾਮ ਹਸਪਤਾਲ ਫ਼ਰੀਦਕੋਟ, ਡਾ.ਅਮਿਤ ਜੈਨ, ਡਾ. ਵਿਕਾਸ ਜਿੰਦਲ ਅਤੇ ਡਾ. ਰਵਿੰਦਰ ਗੋਇਲ ਨੂੰ ਉਨਾਂ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਦਿੱਤੀਆਂ ਸਾਨਦਾਰ ਸੇਵਾਵਾਂ ਬਦਲੇ ਅੱਜ ਸਨਮਨਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Fauja Singh Funeral News: ਦੌੜਾਕ ਫੌਜਾ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
ਇਸ ਮੌਕੇ ਡਾ. ਸੰਜੀਵ ਗੋਇਲ, ਡਾ. ਗੁਰਸੇਵਕ ਸਿੰਘ, ਡਾ. ਜੁਗਰਾਜ ਸਿੰਘ ਨੇ ਵਿਚਾਰ ਪੇਸ਼ ਕਰਦਿਆਂ ਆਖਿਆ ਕਿ ਸਨਮਾਨ ਕਿਸੇ ਵੀ ਇਨਸਾਨ ਦੀ ਜ਼ਿੰਮੇਵਾਰੀ ਵਧਾਉਂਦੇ ਹਨ। ਇਸ ਲਈ ਸਮੂਹ ਡਾਕਟਰ ਸਾਹਿਬਾਨ ਭਵਿੱਖ ’ਚ ਹੋਰ ਸੁਹਿਦਰਤਾ ਨਾਲ ਸੇਵਾ ਕਰਨਗੇ। ਉਨ੍ਹਾਂ ਕਲੱਬ ਦੀ ਟੀਮ ਦਾ ਸਨਮਾਨ ਦੇਣ ’ਤੇ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਪੀ.ਆਰ.ਓ. ਲਾਈਨ ਗੁਰਵਿੰਦਰ ਸਿੰਘ ਧਿੰਗੜਾ ਸਟੇਟ ਐਵਾਰਡੀ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮਨਮੋਹਕ ਢੰਗ ਨਾਲ ਨਿਭਾਈ। ਪ੍ਰਿੰਸੀਪਲ ਡਾ. ਐਸ.ਐਸ.ਬਰਾੜ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਨੇ ਸਭ ਜੀ ਆਇਆ ਨੂੰ ਆਖਿਆ।
ਉਨ੍ਹਾਂ ਬੀਤੇ ਵਰ੍ਹੇ ਦੌਰਾਨ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਕੀਤੇ ਵੱਖ-ਵੱਖ ਪ੍ਰੋਜੈਕਟਾਂ ’ਚ ਪੂਰਨ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਖਜ਼ਾਨਚੀ ਤਰਵਿੰਦਰਪਾਲ ਸਿੰਘ,ਐਡਵੋਕੇਟ ਗਗਨ ਸਖੀਜਾ, ਜਨਿੰਦਰ ਜੈਨ, ਬਲਦੇਵ ਤੇਰੀਆ, ਜਗਜੀਤ ਧਿੰਗੜਾ, ਜਤਿੰਦਰ ਗੁਪਤਾ ,ਰਾਜੇਸ਼ ਧਿੰਗੜਾ,ਹਰਿੰਦਰ ਦੂਆ, ਇਕਬਾਲ ਘਾਰੂ ,ਵਿਨੋਦ ਮਿੱਤਲ ਅਤੇ ਸੁਖਵੰਤ ਸਿੰਘ ਸਰ੍ਹਾਂ ਨੇ ਅਹਿਮ ਭੂਮਿਕਾ ਅਦਾ ਕੀਤੀ। Lions Club Faridkot