Weather Punjab: ਪੋਹ ਦੀਆਂ ਕਣੀਆਂ ਕਣਕ ’ਤੇ ਘਿਓ ਬਣ ਵਰ੍ਹੀਆਂ

Weather Punjab

ਪੰਜਾਬ ਭਰ ’ਚ ਰਾਤ ਤੋਂ ਪੈ ਰਿਹੈ ਹਲਕਾ-ਹਲਕਾ ਮੀਂਹ | Weather Punjab

ਬਠਿੰਡਾ/ਮਾਨਸਾ (ਸੁਖਜੀਤ ਮਾਨ)। Weather Punjab: ਪੰਜਾਬ ਦੇ ਵੱਡੀ ਗਿਣਤੀ ਜ਼ਿਲ੍ਹਿਆਂ ’ਚ ਦੇਰ ਰਾਤ ਤੋਂ ਪੈਣ ਲੱਗਿਆ ਹਲਕਾ-ਹਲਕਾ ਮੀਂਹ ਹਾਲੇ ਤੱਕ ਜ਼ਾਰੀ ਹੈ। ਇਸ ਮੀਂਹ ਨਾਲ ਲੋਕਾਂ ਨੂੰ ਸੁੱਕੀ ਠੰਢ ਤੋਂ ਰਾਹਤ ਮਿਲੇਗੀ। ਕਣਕ ਦੀ ਫਸਲ ’ਤੇ ਡਿੱਗ ਰਹੀਆਂ ਕਣੀਆਂ ਘਿਓ ਬਣ ਕੇ ਵਰ੍ਹ ਰਹੀਆਂ ਹਨ, ਜਿਸ ਨਾਲ ਫਸਲ ਦਾ ਫੁਟਾਰਾ ਤੇਜ ਹੋਵੇਗਾ। ਵੇਰਵਿਆਂ ਮੁਤਾਬਿਕ ਮੌਸਮ ਵਿਭਾਗ ਪੰਜਾਬ ਨੇ ਮੀਂਹ ਸਬੰਧੀ ਪਹਿਲਾਂ ਹੀ ਅਲਰਟ ਜ਼ਾਰੀ ਕੀਤਾ ਹੋਇਆ ਸੀ। ਉਸ ਮੁਤਾਬਿਕ ਲੰਘੀ ਰਾਤ ਤੋਂ ਪੰਜਾਬ ਭਰ ’ਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। Weather Punjab

ਇਹ ਖਬਰ ਵੀ ਪੜ੍ਹੋ : Weather Today: ਸੌਮਵਾਰ ਸੁਵੱਖਤੇ ਪਏ ਮੀਂਹ ਨੇ ਵਧਾਈ ਠਾਰੀ, ਠੁਰ-ਠੁਰ ਕਰਨ ਲੱਗੇ ਲੋਕ

ਬੱਦਲਵਾਈ ਕਾਰਨ ਇੱਕ ਵਾਰ ਠੰਢ ਥੋੜੀ ਘਟੀ ਸੀ ਪਰ ਹੁਣ ਮੀਂਹ ਕਾਰਨ ਠੰਢ ਵਧਣ ਦੇ ਨਾਲ-ਨਾਲ ਧੁੰਦ ਵੀ ਪੈਣੀ ਸ਼ੁਰੂ ਹੋਵੇਗੀ। ਕਣਕ ਦੀ ਫਸਲ ਨੂੰ ਇਸ ਮੀਂਹ ਦੀ ਕਾਫੀ ਲੋੜ ਮਹਿਸੂਸ ਹੋ ਰਹੀ ਸੀ। ਸਵੇਰ-ਸ਼ਾਮ ਦੀ ਠੰਢ ਨੂੰ ਛੱਡਕੇ ਦਿਨ ਵੇਲੇ ਤਾਪਮਾਨ ’ਚ ਕੋਈ ਜ਼ਿਆਦਾ ਗਿਰਾਵਟ ਨਾ ਹੋਣ ਕਰਕੇ ਕਣਕ ਦੀ ਫਸਲ ਦਾ ਨਾ ਸਿਰਫ ਵਾਧਾ ਰੁਕਿਆ ਹੋਇਆ ਸੀ ਨਾਲ ਹੀ ਕਈ ਥਾਈਂ ਗੁਲਾਬੀ ਸੁੰਡੀ ਦੇ ਕਹਿਰ ਨੇ ਕਿਸਾਨਾਂ ਨੂੰ ਮੁੜ ਕਣਕ ਬੀਜਣ ਲਈ ਮਜਬੂਰ ਕਰ ਦਿੱਤਾ ਸੀ।