ਪਿਤਾ ਦੇ ਕਾਤਲ ਨੂੰ ਉਮਰ ਕੈਦ

Heroin Trafficking Case

ਪਿਤਾ ਦੇ ਕਾਤਲ ਨੂੰ ਉਮਰ ਕੈਦ

ਫਾਜ਼ਿਲਕਾ, (ਰਜਨੀਸ਼ ਰਵੀ) | ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਦੀ ਅਦਾਲਤ ਵੱਲੋਂ ਕਤਲ ਦੇ ਇਕ ਮਾਮਲੇ ਵਿੱਚ ਦੋਸ਼ੀ ਨੂੰ ਉਮਰ ਕੈਦ ਅਤੇ 10 ਹਜਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ ਜਾਣਕਾਰੀ ਅਨੁਸਾਰ ਸਾਲ 2021 ਵਿੱਚ ਰਛਪਾਲ ਸਿੰਘ ਵਾਸੀ ਲੱਲਾ ਬਸਤੀ, ਜਲਾਲਾਬਾਦ ਨੇ ਆਪਣੇ ਪਿਤਾ ਕ੍ਰਿਪਾਲ ਸਿੰਘ ਦਾ ਹੀ ਕਤਲ ਕਰ ਦਿੱਤਾ ਸੀ ਇਸ ਸਬੰਧੀ ਥਾਣਾ ਸਿਟੀ ਜਲਾਲਾਬਾਦ ਵਿੱਚ ਐੱਫਆਈਆਰ ਨੰਬਰ 171 ਮਿਤੀ 26 ਜੁਲਾਈ 2021 ਅਧੀਨ ਧਾਰਾ 302 ਦਰਜ ਕੀਤੀ ਗਈ ਸੀ ਇਸ ਮਾਮਲੇ ਦੀ ਸੁਣਵਾਈ ਪੂਰੀ ਹੋਣ ’ਤੇ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਦੀ ਅਦਾਲਤ ਵੱਲੋਂ 22 ਦਸੰਬਰ ਨੂੰ ਸੁਣਾਏ ਫੈਸਲੇ ਵਿੱਚ ਦੋਸ਼ੀ ਨੂੰ ਉਮਰ ਕੈਦ ਅਤੇ 10 ਹਜਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ ਜ਼ੁਰਮਾਨਾ ਅਦਾ ਨਾ ਕਰਨ ’ਤੇ ਦੋਸ਼ੀ ਨੂੰ ਇੱਕ ਸਾਲ ਹੋਰ ਕੈਦ ਭੁਗਤਣੀ ਪਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here