ਖੇਤੀਬਾੜੀ ਵਿਭਾਗ ਵੱਲੋਂ ਹਾਈਬ੍ਰਿਡ ਨਰਮੇ ਦਾ ਬੀਜ ਵੇਚਣ ਵਾਲੀਆਂ 9 ਫਰਮਾਂ ਦੇ ਲਾਇਸੰਸ ਰੱਦ

Agriculture News
ਮਾਨਸਾ: ਮੁੱਖ ਖੇਤੀਬਾੜੀ ਅਫਸਰ ਹਰਵਿੰਦਰ ਸਿੰਘ।

ਸਬੰਧਤ ਫਰਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ | Agriculture News

(ਸੁਖਜੀਤ ਮਾਨ) ਮਾਨਸਾ। ਘਟੀਆ ਬੀਜਾਂ ਦੇ ਸਬੰਧ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਮੁੱਖ ਖੇਤੀਬਾੜੀ ਅਫਸਰ ਹਰਵਿੰਦਰ ਸਿੰਘ ਨੇ ਹਾਈਬ੍ਰਿਡ ਨਰਮੇ ਦਾ ਬੀਜ ਵੇਚਣ ਵਾਲੀਆਂ 9 ਫਰਮਾਂ ਦੇ ਬੀਜ ਲਾਇਸੰਸ ਰੱਦ ਕਰ ਦਿੱਤੇ ਹਨ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਨਰਮੇ ਦੇ ਬੀਜਾਂ ਦੇ 11 ਸੈਂਪਲ ਟੈਸਟ ਲਈ ਬੀਜ ਪਰਖ ਪ੍ਰਯੋਗਸ਼ਾਲਾ ਵਿਖੇ ਭੇਜੇ ਗਏ ਸਨ। ਇਹ ਸੈਂਪਲ ਟੈਸਟਿੰਗ ਦੌਰਾਨ ਫੇਲ੍ਹ ਪਾਏ ਗਏ। ਇਹ ਕਾਰਵਾਈ ਦੇ ਚੱਲਦੇ ਰਹਿਣ ਤੱਕ ਸਬੰਧਿਤ ਫਰਮਾਂ ਕਿਸੇ ਵੀ ਤਰ੍ਹਾਂ ਦਾ ਕੋਈ ਬੀਜ ਆਦਿ ਨਹੀਂ ਵੇਚ ਸਕਣਗੀਆਂ। Agriculture News

ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਆਪਣੇ ਇੰਚਾਰਜ ਅਤੇ ਸਹਿ-ਇੰਚਾਰਜ ਕੀਤੇ ਨਿਯੁਕਤ 

ਜ਼ਿਲ੍ਹਾ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਸਬੰਧਤ 09 ਫਰਮਾਂ ਦੇ ਲਾਇਸੰਸ ਰੱਦ ਕਰਨ ਤੋਂ ਇਲਾਵਾ ਸਬੰਧਿਤ ਕੰਪਨੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਮੁਹੱਈਆ ਕਰਵਾਉਣੀ ਵਿਭਾਗ ਦੀ ਮੁੱਖ ਜਿੰਮੇਵਾਰੀ ਹੈ, ਜਿਸ ਤਹਿਤ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਸਮੱਗਰੀ (ਬੀਜ, ਖਾਦ, ਕੀਟਨਾਸ਼ਕ) ਆਦਿ ਖਰੀਦਣ ਸਮੇਂ ਫਰਮ ਤੋਂ ਪੱਕਾ ਬਿੱਲ ਲਿਆ ਜਾਵੇ ਤਾਂ ਜੋ ਲੋੜ ਪੈਣ ’ਤੇ ਵਿਭਾਗੀ ਕਾਰਵਾਈ ਕੀਤੀ ਜਾ ਸਕੇ। ਦੱਸਣਯੋਗ ਹੈ ਕਿ ਜ਼ਿਲ੍ਹਾ ਖੇਤੀਬਾੜੀ ਅਫਸਰ ਵੱਲੋਂ ਕੁਝ ਹੀ ਦਿਨਾਂ ’ਚ ਕੀਤੀ ਗਈ ਇਹ ਦੂਜੀ ਵੱਡੀ ਕਾਰਵਾਈ ਹੈ। ਇਸ ਤੋਂ ਪਹਿਲਾਂ ਇੱਕ ਕੀਟਨਾਸ਼ਕ ਵੇਚਣ ਵਾਲੀ ਫਰਮ ਉੱਤੇ ਵੀ ਇਸੇ ਤਰ੍ਹਾਂ ਕਾਰਵਾਈ ਕੀਤੀ ਗਈ ਸੀ।