ਲੀਬੀਆ ‘ਚ ਹਵਾਈ ਹਮਲੇ ‘ਚ 10 ਅੱਤਵਾਦੀਆਂ ਦੀ ਮੌਤ

Libyan, Kill, Terrorists

ਅਲਕਾਇਦਾ ਦੇ ਅੱਤਵਾਦੀ ਹੋਣ ਦਾ ਸ਼ੱਕ

ਤ੍ਰਿਪੋਲੀ (ਏਜੰਸੀ)। ਲੀਬੀਆ ‘ਚ ਦੱਖਣੀ ਘਾਟ ਸ਼ਹਿਰ ਦੇ ਨਜ਼ਦੀਕ ਅਣਪਛਾਤੇ ਲੜਾਕੂ ਜਹਾਜ਼ਾਂ ਦੇ ਹਮਲੇ ‘ਚ 10 ਅੱਤਵਾਦੀ ਮਾਰੇ ਗਏ ਹਨ। ਫੌਜ ਨੇ ਇਹ ਜਾਣਕਾਰੀ ਦਿੱਤੀ ਹੈ। ਸੈਨਿਕ ਸੂਤਰਾਂ ਨੇ ਦੱਸਿਆ ਕਿ ਅਲਜੀਰੀਆਈ ਸਰਹੱਦ ਕੋਲ ਘਾਟ ਦੇ ਅਵੇਨਾਤ ਖ਼ੇਤਰ ‘ਚ ਪੰਜ ਹਥਿਆਰਬੰਦ ਵਾਹਨਾਂ ਦੇ ਕਾਫ਼ਲੇ ਨੂੰ ਨਿਸ਼ਾਨੇ ‘ਤੇ ਲੈ ਕੇ ਅਣਪਛਾਤੇ ਲੜਾਕੂ ਜਹਾਜ਼ਾਂ ਦੁਆਰਾ ਹਮਲਾ ਕੀਤਾ। ਸਥਾਨਕ ਮੀਡੀਆ ਨੇ ਘਾਟ ਦੇ ਨੇੜੇ ਰੇਗਿਸਤਾਨ ਖ਼ੇਤਰ ‘ਚ ਹਥਿਆਰਬੰਦ ਵਾਹਨਾਂ ‘ਚ ਪੂਰੀ ਤਰ੍ਹਾਂ ਸੜੇ ਹੋਏ ਲੋਕਾਂ ਦੀ ਫੋਟੋ ਜਾਰੀ ਕੀਤੀ ਹੈ।

ਸੂਤਰਾਂ ਨੇ ਦੱਸਿਆ ਕਿ ਸੈਨਿਕ ਬਲ ਘਟਨਾ ਸਥਾਨ ‘ਤੇ ਪਹੁੰਚ ਗਏ ਹਨ ਅਤੇ ਸਾਨੂੰ ਵੀਰਾਨ ਰੇਗਿਸਤਾਨ ‘ਚ ਪੂਰੀ ਤਰ੍ਹਾਂ ਨੁਕਸਾਨੀਆਂ ਪੰਚ ਕਾਰਾਂ ਮਿਲੀਆਂ, ਜਿਸ ‘ਚ 10 ਸੜੀਆਂ ਲਾਸ਼ਾਂ ਮਿਲੀਆਂ ਹਨ, ਜੋ ਅਲਕਾਇਦਾ ਦੇ ਅੱਤਵਾਦੀਆਂ ਦੀਆਂ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਲੀਬੀਆ ਫੌਜ ਨੇ ਇਸ ਹਮਲੇ ਦੀ ਜ਼ਿੰਵਾਰੀ ਨਹੀਂ ਲਈ ਹੈ। ਮੰਨਿਆ ਜਾ ਰਿਹਾ ਹੈ ਿਕ ਇਹ ਹਮਲਾ ਵਿਦੇਸ਼ੀ ਜਹਾਜ਼ਾਂ ਦੁਆਰਾ ਕੀਤਾ ਗਿਆ ਅਤੇ ਇਹ ਅਮਰੀਕਾ ਦੁਆਰਾ ਕੀਤਾ ਗਿਆ ਡਰੋਨ ਹਮਲਾ ਹੋ ਸਕਦਾ ਹੈ। ਅਮਰੀਕੀ ਫੌਜ ਨੇ ਵੀ ਅਜੇ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। (Terrorist)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here