ਮਹਿੰਦਰਪਾਲ ਬਿੱਟੂ ਵੱਲੋਂ ਸਰਕਾਰ ਨੂੰ ਲਿਖੀਆਂ ਚਿੱਠੀਆਂ ਕਰ ਸਕਦੀਆਂ ਹਨ ਵੱਡੇ ਖੁਲਾਸੇ
ਸੱਚ ਕਹੂੰ ਨਿਊਜ਼, ਕੋਟਕਪੂਰਾ
ਨਾਭਾ ਜੇਲ੍ਹ ‘ਚ ਮਾਰੇ ਗਏ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦੇ ਮਾਮਲੇ ਦੀ ਜਾਂਚ ਲਈ ਮੁੱਖ ਮੰਤਰੀ ਵੱਲੋਂ ਸਿੱਟ ਬਣਾ ਦਿੱਤੀ ਗਈ ਹੈ ਉੱਧਰ ਕਤਲ ਤੋਂ ਪਹਿਲਾਂ ਮਹਿੰਦਰਪਾਲ ਵੱਲੋਂ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੂੰ ਲਿਖੀਆਂ ਗਈਆਂ ਚਿੱਠੀਆਂ ਵੀ ਵੱਡੇ ਖੁਲਾਸੇ ਕਰ ਸਕਦੀਆਂ ਹਨ ਬਿੱਟੂ ਵੱਲੋਂ ਲਿਖੀਆਂ ਗਈਆਂ ਚਿੱਠੀਆਂ ਅੱਜ ਸਸਕਾਰ ਤੋਂ ਪਹਿਲਾਂ ਉਨ੍ਹਾਂ ਦੇ ਬੇਟੇ ਰਮਿੰੰਦਰ ਵੱਲੋਂ ਪ੍ਰਸ਼ਾਸਨ ਨੂੰ ਸੌਂਪੀਆਂ ਗਈਆਂ ਬਿੱਟੂ ਨੇ ਆਪਣੀ ਜਾਨ ਨੂੰ ਖਤਰੇ ਸਬੰਧੀ ਪੰਜਾਬ ਸਰਕਾਰ ਦੇ ਛੇ ਵਿਭਾਗਾਂ ਨੂੰ ਚਿੱਠੀਆਂ ਲਿਖੀਆਂ ਸਨ, ਜਿਨ੍ਹਾਂ ਦੀ ਨਕਲ ਪਰਿਵਾਰ ਕੋਲ ਮੌਜ਼ੂਦ ਸੀ ਜੇਕਰ ਇਨ੍ਹਾਂ ਚਿੱਠੀਆਂ ਨੂੰ ਗੰਭੀਰਤਾ ਨਾਲ ਜਾਂਚ ਦਾ ਹਿੱਸਾ ਬਣਾਇਆ ਗਿਆ ਤਾਂ ਕਈ ਅਹਿਮ ਗੱਲਾਂ ਸਾਹਮਣੇ ਆ ਸਕਦੀਆਂ ਹਨ ਬਿੱਟੂ ਦੇ ਪੁੱਤਰ ਰਮਿੰਦਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਦੇ ਪਿਤਾ ਦਾ ਕਹਿਣਾ ਸੀ ਕਿ ਕੁਝ ਕੈਦੀ ਉਸ ਨੂੰ ਜੇਲ੍ਹ ‘ਚ ਘੂਰਦੇ ਸਨ ਉਸ ਨੇ ਇਹ ਵੀ ਕਿਹਾ ਕਿ ਕੁਝ ਪੁਲਿਸ ਮੁਲਾਜ਼ਮ ਜੇਲ੍ਹ ਅੰਦਰ ਜਾ ਕੇ ਉਸ ਦੇ ਪਿਤਾ ਨੂੰ ਜ਼ਮਾਨਤ ਅਰਜ਼ੀ ਲਾਉਣ ਤੋਂ ਵੀ ਵਰਜਦੇ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।