Kisan Andolan
Kisan Andolan: ਆਖ਼ਰ ਕੇਂਦਰ ਸਰਕਾਰ ਨੇ ਖਨੌਰੀ ਤੇ ਸ਼ੰਭੂ ਬਾਰਡਰ ’ਤੇ ਬੈਠੇ ਕਿਸਾਨ ਆਗੂਆਂ ਨੂੰ 14 ਫਰਵਰੀ ਨੂੰ ਗੱਲਬਾਤ ਦਾ ਸੱਦਾ ਦੇ ਦਿੱਤਾ ਹੈ ਕੇਂਦਰ ਨੇ ਸ੍ਰ. ਡੱਲੇਵਾਲ ਨੂੰ ਵਰਤ ਖੋਲ੍ਹਣ ਦੀ ਅਪੀਲ ਕਰਕੇ ਵੀ ਸਦਭਾਵਨਾ ਵਾਲਾ ਮਾਹੌਲ ਬਣਾਇਆ ਹੈ ਕਿਸਾਨਾਂ ਨੇ ਵੀ ਡੱਲੇਵਾਲ ਨੂੰ ਖਾਣਾ ਖਾਣ ਦੀ ਅਪੀਲ ਕੀਤੀ ਹੈ ਮਾਮਲੇ ਨੇ ਸੁਖਾਂਤਕ ਮੋੜ ਲੈਣਾ ਸ਼ੁਰੂ ਕੀਤਾ ਹੈ ਹਾਲਾਂਕਿ ਕਿਸਾਨ 14 ਫਰਵਰੀ ਦੂਰ ਹੋਣ ਤੇ ਗੱਲਬਾਤ ਚੰਡੀਗੜ੍ਹ ਹੋਣ ਬਾਰੇ ਇਤਰਾਜ ਕਰ ਰਹੇ ਹਨ ਫਿਰ ਵੀ ਗੱਲਬਾਤ ਨਾਲ ਮਾਹੌਲ ਬਦਲਿਆ ਹੈ ਇੱਥੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਸਰਕਾਰ ਤੇ ਕਿਸਾਨ ਪੂਰੀ ਜਿੰਮੇਵਾਰੀ ਤੇ ਗੰਭੀਰਤਾ ਨਾਲ ਗੱਲਬਾਤ ਨੂੰ ਸਿਰੇ ਚੜ੍ਹਾਉਣ ਸੜਕਾਂ ਬੰਦ ਹੋਣ ਕਾਰਨ ਆਮ ਰਾਹਗੀਰਾਂ ਦੇ ਨਾਲ-ਨਾਲ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਭਾਰੀ ਨੁਕਸਾਨ ਹੋਇਆ ਹੈ। Kisan Andolan
ਇਹ ਖਬਰ ਵੀ ਪੜ੍ਹੋ : Donald Trump: ਟਰੰਪ ਅੱਜ ਦੂਜੀ ਵਾਰ ਬਣਨਗੇ ਅਮਰੀਕਾ ਦੇ ਰਾਸ਼ਟਰਪਤੀ, ਬਾਈਡੇਨ ਨਾਲ ਵ੍ਹਾਈਟ ਹਾਊਸ ਤੋਂ ਰਵਾਨਾ
ਮਾਮਲਾ ਬਹੁਤ ਪੇਚਦਾਰ ਹੋ ਗਿਆ ਸੀ ਕੇਂਦਰ ਕਿਸਾਨਾਂ ਨਾਲ ਗੱਲ ਨਹੀਂ ਸੀ ਕਰ ਰਿਹਾ ਅਤੇ ਕਿਸਾਨ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ ਸਨ ਅਸਲ ’ਚ ਗੱਲ ਤਰਕ ਤੇ ਤੱਥਾਂ ਨਾਲ ਜੁੜੀ ਹੋਈ ਹੈ ਵਿਗਿਆਨਕ ਨਜ਼ਰੀਏ ਤੇ ਕੌਮੀ-ਕੌਮਾਂਤਰੀਆਂ ਪਰਸਥਿਤੀਆਂ ਦੇ ਮੱਦੇਨਜ਼ਰ ਖੇਤੀ, ਅਨਾਜ ਦੀਆਂ ਲੋੜਾਂ ਤੇ ਆਰਥਿਕ ਵਿਕਾਸ ਸਬੰਧੀ ਵਿਗਿਆਨਕ ਦ੍ਰਿਸ਼ਟੀਕੋਣ ਅਪਣਾ ਕੇ ਹੀ ਮਸਲੇ ਦਾ ਹੱਲ ਨਿਕਲ ਸਕਦਾ ਹੈ ਵਿਗਿਆਨਕ ਤੇ ਪੇਸ਼ੇਵਾਰ ਪਹੁੰਚ ਵਾਸਤੇ ਸਿਆਸੀ ਨਫੇ ਨੁਕਸਾਨ ਤੇ ਨਿੱਜੀ ਰਾਏ ਨੂੰ ਪਾਸੇ ਰੱਖਣਾ ਪਵੇਗਾ ਹਰ ਮਸਲੇ ਦਾ ਹੱਲ ਸੰਭਵ ਹੈ, ਜ਼ਰੂਰਤ ਚਿੰਤਨ ਮੰਥਨ ਕਰਨ ਤੇ ਸਕਾਰਾਤਮਕਤਾ ਨੂੰ ਪਹਿਲ ਦੇਣ ਦੀ।