ਆਓ ਜਾਣੀਏ ਤੇਲੰਗਾਨਾ ਦੇ ਨਵੇਂ ਮੁੱਖ ਮੰਤਰੀ ਬਾਰੇ

Chief Minister of Telangana

ਨਵੀਂ ਦਿੱਲੀ (ਏਜੰਸੀ)। ਤੇਲੰਗਾਨਾ ਵਿੱਚ ਕਾਂਗਰਸ ਦੀ ਵੱਡੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਲਈ ਨਾਂਅ ਵੀ ਤੈਅ ਹੋ ਗਿਆ ਹੈ। ਤੇਲੰਗਾਨਾ ਸੂਬੇ ਵਿੱਚ ਕਾਂਗਰਸ ਦੇ ਮੁਖੀ ਅਤੇ ਜਿੱਤ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਰੇਵੰਤ ਰੈਡੀ ਤੇਲੰਗਾਨਾ ਦੇ ਨਵੇਂ ਮੁੱਖ ਮੰਤਰੀ ਹੋਣਗੇ। ਉਨ੍ਹਾਂ ਦਾ ਸਹੁੰ ਚੁੱਕ ਸਮਾਗਮ 7 ਦਸੰਬਰ ਨੂੰ ਹੋਵੇਗਾ। ਹਾਲਾਂਕਿ ਕਾਂਗਰਸ ਨੇ ਅਜੇ ਤੱਕ ਇਸ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਹੈ। (Chief Minister of Telangana)

ਤੁਹਾਨੂੰ ਦੱਸ ਦੇਈਏ ਕਿ ਤੇਲੰਗਾਨਾ ਵਿੱਚ ਕਾਂਗਰਸ ਦੀ ਜਿੱਤ ਤੋਂ ਬਾਅਦ ਸਿਰਫ ਰੇਵੰਤ ਰੈੱਡੀ ਦਾ ਨਾਂਅ ਹੀ ਸਿਖਰ ’ਤੇ ਚੱਲ ਰਿਹਾ ਸੀ। ਸੋਮਵਾਰ ਨੂੰ ਕਾਂਗਰਸ ਦੀ ਬੈਠਕ ਦੌਰਾਨ ਸਾਰੇ ਨਵੇਂ ਚੁਣੇ ਗਏ ਵਿਧਾਇਕਾਂ ਨੇ ਇੱਕ ਮਤਾ ਪਾਸ ਕੀਤਾ ਸੀ, ਜਿਸ ’ਚ ਇਹ ਫੈਸਲਾ ਲੈਣ ਦਾ ਕੰਮ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ’ਤੇ ਛੱਡ ਦਿੱਤਾ ਗਿਆ ਸੀ। ਹਾਈਕਮਾਂਡ ਨੇ ਰੇਵੰਤ ਰੈਡੀ ਦੇ ਨਾਂਅ ਨੂੰ ਹੀ ਫਾਈਨਲ ਕੀਤਾ ਹੈ। ਇਸ ਵਾਰ ਕਾਂਗਰਸ ਦੀ ਜਿੱਤ ਦਾ ਸਿਹਰਾ ਵੀ ਰੇਵੰਤ ਰੈਡੀ ਨੂੰ ਦਿੱਤਾ ਜਾ ਰਿਹਾ ਹੈ।

ਕੌਣ ਹਨ ਰੇਵੰਤ ਰੈਡੀ? | Chief Minister of Telangana

ਰੇਵੰਤ ਰੈਡੀ ਨੂੰ ਕਾਂਗਰਸ ਹਾਈਕਮਾਂਡ ਦਾ ਕਰੀਬੀ ਮੰਨਿਆ ਜਾਂਦਾ ਹੈ। ਚੋਣ ਪ੍ਰਚਾਰ ਦੌਰਾਨ ਵੀ ਉਹ ਅਕਸਰ ਰਾਹੁਲ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਨਾਲ ਦੇਖੇ ਜਾਂਦੇ ਸਨ। ਉਹ ਅਣਵੰਡੇ ਆਂਧਰਾ ਪ੍ਰਦੇਸ਼ ਦੇ ਮਹਿਬੂਬਨਗਰ ਦੇ ਵਸਨੀਕ ਹਨ ਅਤੇ ਉਨ੍ਹਾਂ ਦੀ ਉਮਰ 54 ਸਾਲ ਹੈ। ਰੇਵੰਤ ਰੈਡੀ ਵਿਦਿਆਰਥੀ ਆਗੂ ਰਹਿ ਚੁੱਕੇ ਹਨ। ਹਾਲਾਂਕਿ ਉਹ ਏਬੀਵੀਪੀ ਨਾਲ ਜੁੜੇ ਹੋਏ ਸਨ। 2009 ’ਚ ਉਨ੍ਹਾਂ ਨੇ ਟੀਡੀਪੀ ਦੀ ਟਿਕਟ ’ਤੇ ਕੋਡਾਂਗਲ ਤੋਂ ਵਿਧਾਨ ਸਭਾ ਚੋਣ ਲੜੀ ਸੀ। ਇਸ ਤੋਂ ਬਾਅਦ ਉਹ 2017 ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ। 2021 ਵਿੱਚ ਕਾਂਗਰਸ ਨੇ ਉਨ੍ਹਾਂ ਨੂੰ ਤੇਲੰਗਾਨਾ ਵਿੱਚ ਸੂਬਾ ਕਾਂਗਰਸ ਦੀ ਜ਼ਿੰਮੇਵਾਰੀ ਦਿੱਤੀ ਸੀ।