ਸ਼ਨਿੱਚਰਵਾਰ ਨੂੰ ਹਰਿਆਣਾ ਦੇ ਕੈਥਲ-ਕੁਰੂਕਸ਼ੇਤਰ ਰੋਡ ‘ਤੇ ਸੜਕ ਕਿਨਾਰੇ ਖੜ੍ਹੀ ਪਿਕਅੱਪ ‘ਚ ਇੱਕ ਟਰੱਕ ਟਕਰਾ ਜਾਣ ਨਾਲ ਚਾਰ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਇਸੇ ਤਰ੍ਹਾਂ ਬਿਹਾਰ ‘ਚ ਇੱਕ ਸੜਕ ਹਾਦਸੇ ‘ਚ ਪੂਰੇ ਅੱਠ ਲੋਕ ਆਪਣੀ ਜਾਨ ਗੁਆ ਬੈਠੇ ਸੜਕ ਹਾਦਸਿਆਂ ਅਤੇ ਉਨ੍ਹਾਂ ‘ਚ ਮਰਨ ਵਾਲਿਆਂ ਦੀ ਵਧਦੀ ਗਿਣਤੀ ਦੇ ਅੰਕੜਿਆਂ ਨੇ ਲੋਕਾਂ ਦੀ ਚਿੰਤਾ ਤਾਂ ਵਧਾ ਦਿੱਤੀ ਹੀ ਹੈ ਪਰ ਇੱਕ ਇੱਥੇ ਭਖਦਾ ਪ੍ਰਸ਼ਨ ਵੀ ਖੜ੍ਹਾ ਹੋਇਆ ਹੈ।
ਕਿ ਕੌਮੀ ਹਾਵੀਏ ਤੋਂ ਲੈ ਕੇ ਰਾਜ ਮਾਰਗ ਅਤੇ ਆਮ ਸੜਕਾਂ ‘ਤੇ ਸਭ ਤੋਂ ਜ਼ਿਆਦਾ ਖਰਚ ਹੋਣ ਅਤੇ ਵੱਡੀ ਆਵਾਜ਼ਾਈ ਨੀਤੀ ਬਣਨ ਦੇ ਬਾਵਜ਼ੂਦ ਅਜਿਹਾ ਕਿਉਂ ਹੋ ਰਿਹਾ ਹੈ? ਇਸ ‘ਤੇ ਕੇਂਦਰੀ ਸੜਕ ਆਵਾਜ਼ਾਈ ਤੇ ਰਾਜ ਮਾਰਗ ਮੰਤਰਾਲਾ ਨੂੰ ਗੰਭੀਰਤਾ ਨਾਲ ਚਿੰਤਨ ਕਰਨਾ ਚਾਹੀਦਾ ਹੈ ਸੜਕ ਹਾਦਸਿਆਂ ‘ਚ ਮਰਨ ਵਾਲਿਆਂ ਦੀ ਵਧਦੀ ਗਿਣਤੀ ਨੇ ਇੱਕ ਮਹਾਂਮਾਰੀ ਤੇ ਭਿਆਨਕ ਬਿਮਾਰੀ ਦਾ ਰੂਪ ਲੈ ਲਿਆ ਹੈ ਅੱਜ ਜੋ ਸੰਕੇਤ ਸਾਨੂੰ ਮਿਲ ਰਹੇ ਹਨ, ਉਹ ਬੇਹੱਦ ਚਿੰਤਾਜਨਕ ਹਨ ਅਸੀਂ ਆਪਣੇ ਆਪ ਨੂੰ ਕਿੱਥੇ ਰੋਕਣਾ ਹੈ, ਕਿੱਥੇ ਸੁਰੱਖਿਆ ਦੀ ਛਤਰੀ ਖੋਲ੍ਹਣੀ ਹੈ ਅਤੇ ਕਿੱਥੇ ਗਲਤ ਖੇਡ ਰੋਕਣਾ ਹੈ।
ਇਹ ਸਮਝ ਸਾਨੂੰ ਆਪਣੇ ਆਪ ‘ਚ ਜਗਾਉਣੀ ਹੀ ਪਵੇਗੀ ਅਸੀਂ ਹਾਲਾਤਾਂ ਨੂੰ ਦੋਸ਼ੀ ਠਹਿਰਾ ਕੇ ਬਚਣ ਦਾ ਬਹਾਨਾ ਕਦੋਂ ਤੱਕ ਲੱਭਦੇ ਰਹਾਂਗੇ? ਸੋਚਣਯੋਗ ਪ੍ਰਸ਼ਨ ਇਹ ਵੀ ਹੈ ਕਿ ਆਖਰ ਅਸੀਂ ਉਲਟ ਹਾਲਾਤਾਂ ਨਾਲ ਲੜਨ ਦੀਆਂ ਇਮਾਨਦਾਰੀ ਨਾਲ ਕੋਸ਼ਿਸ਼ਾਂ ਕੀਤੀਆਂ? ਇਨ੍ਹਾਂ ਪ੍ਰਸ਼ਨਾਂ ਅਤੇ ਖੌਫਨਾਕ ਦੁਰਘਟਨਾਵਾਂ ਦੇ ਅੰਕੜਿਆਂ ‘ਚ ਜ਼ਿੰਦਗੀ ਸਹਿਮ-ਜਿਹੀ ਗਈ ਹੈ ਸੜਕਾਂ ‘ਤੇ ਮੌਤ ਦੀ ਸੁੰਨ ਨਹੀਂ, ਜੀਵਨ ਦਾ ਉਜਾਲਾ ਹੋਵੇ ਸੜਕ ਦੁਰਘਨਾਵਾਂ ‘ਤੇ ਕੌਮੀ ਕਾ੍ਰਈਮ ਰਿਕਾਰਡ ਬਿਊਰੋ ਦੇ ਅੰਕੜੇ ਦਿਲ ਦਹਿਲਾਉਣ ਵਾਲੇ ਹਨ ਪਿਛਲੇ ਸਾਲ ਸੜਕ ਹਾਦਸਿਆਂ ‘ਚ ਹਰ ਘੰਟੇ 16 ਲੋਕ ਮਾਰੇ ਗਏ।
ਸੜਕ ਦੁਰਘਟਨਾਵਾਂ ਦੀ ਗਿਣਤੀ ਅਤੇ ਉਨ੍ਹਾਂ ‘ਚ ਮਰਨ ਵਾਲਿਆਂ ਦੀ ਗਿਣਤੀ ਇੰਨੀ ਵਧ ਗਈ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡੀਓ ਸੰਦੇਸ਼ ‘ਮਨ ਕੀ ਬਾਤ’ ‘ਚ ਵੀ ਉਸ ਦਾ ਜ਼ਿਕਰ ਕੀਤਾ ਉਨ੍ਹਾਂ ਨੇ ਦੁਰਘਟਨਾਵਾਂ ਦੀ ਵਧਦੀ ਗਿਣਤੀ ‘ਤੇ ਚਿੰਤਾ ਪ੍ਰਗਟਾਈ ਅਤੇ ਲੋਕਾਂ ਦੀ ਜਾਨ ਬਚਾਉਣ ਲਈ ਕਦਮ ਚੁੱਕਣ ਦਾ ਐਲਾਨ ਕੀਤਾ ਸੜਕਾਂ ‘ਤੇ ਦੁਰਘਟਨਾਵਾਂ ਸੱਚਮੁੱਚ ‘ਚ ਬਹੁਤ ਵਧ ਗਈਆਂ ਹਨ ਕਾਰਨ ਜ਼ਿਆਦਾ ਆਵਾਜ਼ਾਈ ਲੱਖਾਂ ਨਵੇਂ ਵਾਹਨਾਂ ਦਾ ਪ੍ਰਤੀ ਸਾਲ ਸੜਕਾਂ ‘ਤੇ ਆਉਣਾ ਸੜਕ ਮਾਰਗਾਂ ਦੀ ਖਸਤਾ ਹਾਲਤ ਗੈਰ-ਤਜ਼ਰਬੇਕਾਰ ਚਾਲਕ ਸ਼ਰਾਬ ਪੀ ਕੇ ਵਾਹਨ ਚਲਾਉਣਾ ਅੱਗੇ ਨਿੱਕਲਣ ਦੀ ਦੌੜ ਟਰੱਕ ਡਰਾਈਵਰਾਂ ਦੀ ਲਗਾਤਾਰ ਅਤੇ ਲੰਬੀ ਡਰਾਇਵਿੰਗ, ਭਾਰਤੀ ਟਰੱਕਾਂ ਦੀ ਖਸਤਾ ਹਾਲਤ- ਇਹ ਸਭ ਕਾਰਨ ਹਨ ਸਵਾਰੀ ਵਾਹਨਾਂ ਜ਼ਰੂਰਤ ਤੋਂ ਜਿਆਦਾ ਸਵਾਰੀਆਂ ਬਿਠਾ ਕੇ ਚਲਾਉਣਾ ਅਤੇ ਮਾਲ ਵਾਹਨਾਂ ‘ਚ ਓਵਰ ਲੋਡਿੰਗ ਤੇ ਜਗ੍ਹਾ ਤੋਂ ਜ਼ਿਆਦਾ ਰੱਖੇ ਲੋਹੇ ਦੇ ਸਰੀਏ ਆਦਿ ਵੀ ਸੜਕ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ ਕਿਉਂ ਨਹੀਂ ਇਨ੍ਹਾਂ ਕਾਰਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾਵੇ।